ਪਸ਼ੂਆਂ ਦਾ ਤੰਦਰੁਸਤ ਰਹਿਣਾ ਤੇ ਦੁੱਧ ਦੇਣਾ ਹਮੇਸ਼ਾ ਉਹਨਾਂ ਦੀ ਸਹੀ ਖੁਰਾਕ ਤੇ ਨਿਰਭਰ ਕਰਦਾ ਹੈ । ਇਸ ਦੇ ਨਾਲ ਨਾਲ ਕੈਲਸ਼ੀਅਮ ਦੀ ਵੀ ਸਹੀ ਮਾਤਰਾ ਮਿਲਣੀ ਚਾਹੀਦੀ ਹੈ। ਅੱਜ ਇੱਕ ਘਰੇਲੂ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਸ ਨਾਲ ਘਰ ਵਿੱਚ ਵੀ ਸੰਤੁਲਿਤ ਫੀਡ ਤਿਆਰ ਕੀਤੀ ਜਾ ਸਕਦੀ ਹੈ।
ਸੰਤੁਲਿਤ ਖੁਰਾਕ 100 ਕਿੱਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਜਿਵੇਂ 25 ਕਿੱਲੋ ਅਨਾਜ (ਜਵਾਰ, ਬਾਜਰੀ (ਸਰਦੀਆਂ ਵਿੱਚ ) , ਕਣਕ, ਜੌਂ (ਗਰਮੀਆਂ ਵਿੱਚ) ਕੋਈ ਇੱਕ, ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਸਿਰਫ਼ ਸਰਦੀਆਂ ਲਈ), ਮਸੂਰ ਚੂਰੀ ,ਅਰਹਰ, (ਇਹਨਾਂ ਵਿੱਚੋ ਇੱਕ) , DOC 25 ਕਿੱਲੋ (ਚੌਲਾਂ ਦਾ ਚੂਰ) , ਫਾਈਬਰ ਛਿਲਕਾ 15 ਕਿੱਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ (ਸਿਰਫ਼ ਇੱਕ) , ਖਲ਼ 15 ਕਿੱਲੋ (ਸਰ੍ਹੋਂ, ਬਿਨੌਲਾ ਜਾਂ ਸੋਇਆ (ਸਿਰਫ਼ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿੱਲੋ ਨਮਕ, ਗੁੜ 1 ਕਿੱਲੋ , 1 ਕਿੱਲੋ ਹਲਦੀ (ਸਰਦੀਆਂ ਵਿੱਚ) ਇਹ ਨੂੰ ਰਲਾ ਲਵੋ । ਇਸ ਨੂੰ ਹਰ ਰੋਜ਼ ਪਸ਼ੂ ਨੂੰ ਖਵਾਓ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ