decomposer

ਕ੍ਰਿਸ਼ੀ ਰਹਿੰਦ-ਖੂੰਹਦ ਅਪਘਟਕ(ਡੀਕੰਪੋਜ਼ਰ) ਬਣਾਉਣ ਅਤੇ ਵਰਤਣ ਦੀ ਵਿਧੀ

ਇੱਕ ਸ਼ੀਸ਼ੀ ਨਾਲ 30 ਦਿਨ ਵਿੱਚ 1 ਲੱਖ ਮੈਟ੍ਰਿਕ ਟਨ ਨਾਲ ਜੈਵ ਰਹਿੰਦ-ਖੂੰਹਦ ਨੂੰ ਅਪਘਟਿਤ ਕਰ ਕੇ ਖਾਦ ਤਿਆਰ ਕੀਤੀ ਜਾ ਸਕਦੀ ਹੈ।

ਬਣਾਉਣ ਦੀ ਵਿਧੀ

ਇੱਕ ਡਰੰਮ ਜਾਂ ਟੈਂਕੀ ਵਿੱਚ 200 ਲੀਟਰ ਪਾਣੀ ਲੈ ਕੇ ਉਸ ਵਿੱਚ 2 ਕਿੱਲੋ ਗੁੜ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾ ਕੇ ਮਿਲਾ ਦਿਓ। ਹੁਣ ਇਸ ਵੇਸਟ ਡੀਕੰਪੋਜ਼ਰ ਦੀ ਸ਼ੀਸ਼ੀ ਨੂੰ ਖੋਲ ਕੇ ਉਸ ਦੀ ਸਾਰੀ ਸਮੱਗਰੀ ਇਸ ਡਰੰਮ ਜਾਂ ਟੈਂਕੀ ਵਿੱਚ ਪਾ ਦਿਓ (ਧਿਆਨ ਰੱਖੋ ਇਸ ਦਵਾਈ ਨੂੰ ਸਿੱਧੇ ਹੱਥ ‘ਤੇ ਨਾ ਲੱਗਣ ਦਿਓ, ਲੱਕੜੀ ਦੀ ਮਦਦ ਨਾਲ ਇਸ ਨੂੰ ਕੱਢੋ)। ਹੁਣ ਇਸ ਨੂੰ ਚੰਗੀ ਤਰ੍ਹਾਂ ਲੱਕੜੀ ਨਾਲ ਹਿਲਾ ਕੇ ਮਿਲਾਓ ਅਤੇ ਇਸ ਨੂੰ ਬੋਰੀ ਨਾਲ ਢੱਕ ਕੇ 7 ਦਿਨਾਂ ਲਈ ਛਾਂ ਦੇ ਵਿੱਚ ਰੱਖੋ।

ਕੰਪੋਸਟਿੰਗ

ਕਿਸੇ ਸਮਤਲ ਸਥਾਨ ‘ਤੇ 1 ਟਨ ਫ਼ਸਲ ਦੇ ਸਿਧਾਂਤ, ਘਰ ਦੀਆਂ ਸਬਜ਼ੀਆਂ ਦਾ ਛਿਲਕਾ, ਖਰਾਬ ਖਾਣਾ ਅਤੇ ਜਾਨਵਰਾਂ ਦੀ ਰਹਿੰਦ ਖੂੰਹਦ ਦੀ ਤਹਿ ਵਿਛਾ ਲਵੋ।

ਇਸ ਨੂੰ ਤਿਆਰ ਘੋਲ ਨਾਲ ਭਿਉਂ ਦਿਓ।

ਇਸ ਦੇ ਉੱਪਰ ਦੁਬਾਰਾ ਰਹਿੰਦ-ਖੂੰਹਦ ਦੀ ਇੱਕ ਤਹਿ ਫੈਲਾ ਦਿਓ।

ਇਸ ਦੇ ਉੱਪਰ ਇਸ ਘੋਲ ਦਾ ਛਿੜਕਾਅ ਕਰੋ।

ਪੂਰੇ ਰਹਿੰਦ-ਖੂੰਹਦ ਦੀ ਨਮੀ 10% ਬਣਾਈ ਰੱਖੋ।

7-7 ਦਿਨਾਂ ਦੇ ਅੰਤਰਾਲ ਵਿੱਚ ਇਸ ਸਾਰੇ ਕੰਪੋਸਟ ਨੂੰ ਉੱਲਟਦੇ-ਪਲਟਦੇ ਰਹੋ ਅਤੇ ਜ਼ਰੂਰਤ ਹੋਵੇ ਤਾਂ ਫਿਰ ਘੋਲ ਪਾਓ।

30-40 ਦਿਨਾਂ ਵਿੱਚ ਇਹ ਕੰਪੋਸਟ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੇਗਾ।

ਵਰਤਣ ਦੀ ਵਿਧੀ

ਛਿੜਕਾਅ: ਇਸ ਤਿਆਰ ਘੋਲ ਦਾ ਖੜੀ ਫਸਲ ‘ਤੇ ਵੀ ਛਿੜਕਾਅ ਕਰ ਸਕਦੇ ਹੋ। ਇਸ 200 ਲੀਟਰ ਵੇਸਟ ਡੀਕੰਪੋਜ਼ਰ ਦੇ ਘੋਲ ਦੀ ਖੜ੍ਹੀ ਫਸਲ ‘ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।

ਡਰਿੱਪ (ਡ੍ਰਿਪ)ਸਿੰਚਾਈ ਦੇ ਨਾਲ : 200 ਲੀਟਰ ਘੋਲ ਨੂੰ ਇੱਕ ਏਕੜ ਲਈ ਡ੍ਰਿਪ ਸਿੰਚਾਈ ਦੇ ਮਾਧਿਅਮ ਨਾਲ ਖੇਤ ਵਿੱਚ ਵੀ ਪਾ ਸਕਦੇ ਹੋ।

ਸਿਉਂਕ ਤੋਂ ਬਚਾਉਣ ਲਈ ਖੇਤ ਵਿੱਚ ਕਦੇ ਵੀ ਕੱਚਾ ਗੋਬਰ ਨਹੀਂ ਪਾਉਣਾ ਚਾਹੀਦਾ। ਕੱਚਾ ਗੋਬਰ ਸਿਉਂਕ ਦਾ ਪਸੰਦੀਦਾ ਭੋਜਨ ਹੈ।

ਸਿਉਂਕ ਦੀ ਰੋਕਥਾਮ ਦੇ ਲਈ ਬੀਜਾਂ ਨੂੰ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ(Beauveria bassiana) ਨਾਲ ਸੋਧਿਆ ਜਾਣਾ ਚਾਹੀਦਾ ਹੈ। ਇੱਕ ਕਿੱਲੋ ਬੀਜਾਂ ਨੂੰ 20 ਗ੍ਰਾਮ ਬਿਊਵੇਰਿਆ ਬਸਿਆਨਾ ਫੰਗਸਨਾਸ਼ੀ ਨਾਲ ਸੋਧ ਕੇ ਬੀਜੋ।

ਬਿਜਾਈ ਤੋਂ ਪਹਿਲਾਂ ਇੱਕ ਏਕੜ ਖੇਤ ਵਿੱਚ 2 ਕਿੱਲੋ ਸੁੱਕੇ ਨਿੰਮ ਦੇ ਬੀਜਾਂ ਨੂੰ ਕੁੱਟ ਕੇ ਪਾਉ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ