ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਇੰਨਾ ਤਣਾਅ-ਗ੍ਰਸਤ ਹੋ ਜਾਂਦੇ ਹਾਂ ਕਿ ਅਸੀਂ ਠੀਕ ਤਰ੍ਹਾਂ ਸੌਂ ਵੀ ਨਹੀਂ ਪਾਉਂਦੇ। ਨੀਂਦ ਪੂਰੀ ਨਾ ਹੋਵੇ, ਤਾਂ ਅਸੀਂ ਠੀਕ ਤਰ੍ਹਾਂ ਨਾਲ ਕੰਮ ਵੀ ਨਹੀਂ ਕਰ ਪਾਉਂਦੇ।
ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਪੌਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬੈੱਡਰੂਮ ਵਿੱਚ ਲਗਾਉਣ ਨਾਲ ਵਧੀਆ ਨੀਂਦ ਆਵੇਗੀ ਅਤੇ ਕੁਦਰਤ ਦੇ ਕਰੀਬ ਹੋਣ ਨਾਲ ਤੁਹਾਡਾ ਮਨ ਹਮੇਸ਼ਾ ਵਧੀਆ ਰਹੇਗਾ।
ਜਾਣੋ ਕਿਹੜੇ ਹਨ ਉਹ ਪੌਦੇ:
ਚਮੇਲੀ: ਚਮੇਲੀ ਦੇ ਫੁੱਲਾਂ ਦੀ ਖੁਸ਼ਬੂ ਨਾਲ ਨੀਂਦ ਵਧੀਆ ਆਉਂਦੀ ਹੈ। ਘਬਰਾਹਟ ਵੀ ਨਹੀਂ ਹੁੰਦੀ ਅਤੇ ਮੂਡ-ਸਵਿੰਗ ਵੀ ਠੀਕ ਰਹਿੰਦਾ ਹੈ।
ਲੈਵੇਂਡਰ: ਲੈਵੇਂਡਰ ਦਾ ਫੁੱਲ ਬਹੁਤ ਸਾਰੇ ਉਤਪਾਦਾਂ ਜਿਵੇਂ ਕਿ ਸਾਬਣ, ਸ਼ੈਂਪੂ ਅਤੇ ਇਤਰ ਬਣਾਉਣ ਲਈ ਵਰਤਿਆ ਜਾਂਦਾ ਹੈ। ਅਰੋਮਾ ਥੇਰੇਪੀ ਵਿੱਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਹ ਦਿਮਾਗ ਨੂੰ ਸ਼ਾਂਤੀ ਪਹੁੰਚਾਉਂਦਾ ਹੈ ਅਤੇ ਇਸ ਵਿੱਚ ਐਂਟੀਸੈਪਟਿਕ ਅਤੇ ਦਰਦ-ਨਿਵਾਰਕ ਗੁਣ ਹੁੰਦੇ ਹਨ।
ਗਾਰਡੇਨੀਆ: ਇਹ ਇੱਕ ਤਰ੍ਹਾਂ ਦਾ ਵਿਦੇਸ਼ੀ ਫੁੱਲ ਹੈ, ਜਿਸਦੀ ਖੁਸ਼ਬੂ ਤੇਜ਼ ਅਤੇ ਰੰਗ ਸਫੇਦ ਹੁੰਦਾ ਹੈ। ਇਹ ਦਿਮਾਗ ਨੂੰ ਸ਼ਾਂਤ ਰੱਖਦਾ ਹੈ। ਇਸਦੀ ਮਹਿਕ ਤੇਜ਼ ਹੋਣ ਦੇ ਕਾਰਨ ਤੁਸੀਂ ਇਸਨੂੰ ਬੈੱਡਰੂਮ ਵਿੱਚ ਲਗਾ ਸਕਦੇ ਹੋ, ਜਿਸ ਨਾਲ ਤੁਹਾਡਾ ਕਮਰਾ ਮਹਿਕਣ ਲੱਗੇਗਾ ਅਤੇ ਤੁਸੀਂ ਆਰਾਮ ਨਾਲ ਸੌਂ ਸਕੋਗੇ।
ਸਨੇਕ ਪਲਾਂਟ: ਇਹ ਪੌਦਾ ਨਾਈਟ੍ਰੋਜਨ ਆਕਸਾਈਡ ਅਤੇ ਪ੍ਰਦੂਸ਼ਿਤ ਹਵਾ ਨੂੰ ਆਪਣੇ ਅੰਦਰ ਖਿੱਚਦਾ ਹੈ। ਇਸ ਲਈ ਤੁਸੀਂ ਇਸਨੂੰ ਬੈੱਡਰੂਮ ਵਿੱਚ ਲਗਾ ਸਕਦੇ ਹੋ, ਜਿਸ ਨਾਲ ਤੁਹਾਨੂੰ ਸ਼ੁੱਧ ਹਵਾ ਮਿਲੇਗੀ।
ਕਵਾਰ(ਅਲੋਇਵੇਰਾ): ਕਵਾਰ ਦਾ ਪੌਦਾ ਬੈੱਡਰੂਮ ਵਿੱਚ ਲਗਾਉਣ ਨਾਲ ਕਮਰੇ ਦੀ ਹਵਾ ਸ਼ੁੱਧ ਹੁੰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ