ਜਾਣੋਂ ਕਿਵੇਂ ਕਰੀਏ ਸ਼ਿਮਲਾ ਮਿਰਚ ਵਿੱਚ ਕੀਟ ਪ੍ਰਬੰਧਨ

ਸ਼ਿਮਲਾ ਮਿਰਚ ਨੂੰ ਕਈ ਸਾਲ ਲਗਾਤਾਰ ਉਗਾਉਣ ਨਾਲ ਕਈ ਪ੍ਰਕਾਰ ਦੇ ਕੀਟਾਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ। ਜਿਸ ਵਿੱਚ ਚੇਪਾ, ਚਿੱਟੀ ਮੱਖੀ, ਫਲ਼ ਦੀ ਸੁੰਡੀ, ਤੰਬਾਕੂ ਸੁੰਡੀ, ਫਲ਼ ਦਾ ਸੜਨਾ ਆਦਿ ਪ੍ਰਮੁੱਖ ਹਨ।

ਕੀਟਾਂ ਨੂੰ ਰੋਕਣ ਲਈ ਜੈਵਿਕ ਤਰੀਕੇ:

ਪੌਲੀਥੀਨ ਸ਼ੀਟ: ਜ਼ਮੀਨ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਕਤੂਬਰ ਦੇ ਮਹੀਨੇ ਵਿੱਚ ਕਿਆਰੀਆਂ ਨੂੰ ਤਿੰਨ ਹਫ਼ਤਿਆਂ ਤੱਕ ਜ਼ਮੀਨ ਤਾਪੀਕਰਨ ਦੇ ਲਈ ਪੌਲੀਥੀਨ ਸ਼ੀਟ ਨਾਲ ਢੱਕ ਕੇ ਰੱਖੋ।

ਨਿੰਮ ਅਰਕ: ਰਸ ਚੂਸਣ ਵਾਲੇ ਕੀਟਾਂ ਦੇ ਲਈ ਨਿੰਮ ਅਰਕ ਘੋਲ ਕੇ ਛਿੜਕਾਅ ਕਰੋ। ਇਹ ਛਿੜਕਾਅ ਦੋ-ਤਿੰਨ ਵਾਰ 15 -20 ਦਿਨਾਂ ਦੇ ਅੰਤਰਾਲ ‘ਤੇ ਕੀਤਾ ਜਾਣਾ ਚਾਹੀਦਾ ਹੈ।ਇਸ ਨਾਲ ਰਸ ਚੂਸਣ ਵਾਲੇ ਕੀਟਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਨਿੰਮ ਦੀ ਨਿੰਬੌਲੀ: ਨਿੰਮ ਦੀ ਨਿੰਬੌਲੀ ਦਾ ਇਸਤੇਮਾਲ ਕਰੋ, ਉਸ ਦੇ ਲਈ 5 ਕਿਲੋ ਨਿੰਬੌਲੀ ਨੂੰ ਚੰਗੀ ਤਰ੍ਹਾਂ ਪੀਹ ਲਵੋ, ਫਿਰ ਬਾਰੀਕ ਕੱਪੜੇ ਦਾ ਬੰਡਲ ਬਣਾ ਕੇ ਪੂਰੀ ਰਾਤ 10 ਲੀਟਰ ਪਾਣੀ ਵਿੱਚ ਡੁਬੋ ਦਿਓ। ਸਵੇਰੇ ਬੰਡਲ ਨੂੰ ਦਬਾ ਕੇ ਰਸ ਕੱਢ ਲਵੋ ‘ਤੇ ਉਸ ਵਿੱਚ ਇੱਕ ਕਿਲੋ ਸਸਤਾ ਸਾਬਣ ਮਿਲਾ ਕੇ 100 ਲੀਟਰ ਦਾ ਘੋਲ ਤਿਆਰ ਕਰੋ। ਇਸ ਦੀ ਵਰਤੋ ਰਸ ਚੂਸਣ ਵਾਲੇ ਕੀਟ ਜਿਵੇਂ ਕਿ ਚਿੱਟੀ ਮੱਖੀ, ਚੇਪਾ ਆਦਿ ਦੇ ਹਮਲੇ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ