ਬਸੰਤ ਰੁੱਤ ਮਧੂ-ਮੱਖੀਆਂ ਅਤੇ ਮੱਖੀ-ਪਾਲਕਾਂ ਲਈ ਸਭ ਤੋਂ ਵਧੀਆ ਰੁੱਤ ਮੰਨੀ ਜਾਂਦੀ ਹੈ। ਇਸ ਸਮੇਂ ਸਾਰੇ ਸਥਾਨਾਂ ‘ਤੇ ਲੋੜੀਂਦੀ ਮਾਤਰਾ ਵਿੱਚ ਪਰਾਗ ਅਤੇ ਮਕਰੰਦ (ਫੁੱਲਾਂ ਦਾ ਰਸ) ਉਪਲੱਬਧ ਰਹਿੰਦਾ ਹੈ, ਜਿਸ ਨਾਲ ਮਧੂ-ਮੱਖੀਆਂ ਦੀ ਸੰਖਿਆ ਦੁੱਗਣੀ ਵੱਧ ਜਾਂਦੀ ਹੈ। ਸਿੱਟੇ ਵਜੋਂ ਸ਼ਹਿਦ ਦਾ ਉਤਪਾਦਨ ਵੀ ਵੱਧ ਜਾਂਦਾ ਹੈ।
ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਬਸੰਤ ਦੇ ਮੌਸਮ ਵਿੱਚ ਮਧੂ-ਮੱਖੀਆਂ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇ :
• ਸਰਦੀ ਦਾ ਮੌਸਮ ਸਮਾਪਤ ਹੋਣ ‘ਤੇ ਹੌਲੀ-ਹੌਲੀ ਮਧੂ-ਮੱਖੀਆਂ ਦੇ ਬਕਸਿਆਂ ਦੀ ਪੈਕਿੰਗ ਜਿਵੇਂ ਕਿ ਟਾਟ, ਪੱਟੀ ਅਤੇ ਪਰਾਲੀ ਆਦਿ ਨੂੰ ਹਟਾ ਦੇਣਾ ਚਾਹੀਦਾ ਹੈ।
• ਬਕਸਿਆਂ ਨੂੰ ਖਾਲੀ ਕਰਕੇ ਚੰਗੀ ਤਰ੍ਹਾਂ ਸਾਫ਼ ਕਰੋ।
• ਜੇਕਰ ਹੋ ਸਕੇ ਤਾਂ 500 ਗ੍ਰਾਮ ਗੰਧਕ(ਸਲਫਰ) ਦੀ ਵਰਤੋਂ ਦਰਾਰਾਂ ਵਿੱਚ ਕਰੋ, ਜਿਸ ਨਾਲ ਮਾਈਟ(ਜੂੰਆਂ) ਨੂੰ ਮਾਰਿਆ ਜਾ ਸਕਦਾ ਹੈ।
• ਬਕਸਿਆਂ ਦੇ ਬਾਹਰ ਸਫ਼ੇਦ ਪੇਂਟ ਕਰ ਦਿਓ, ਜਿਸ ਨਾਲ ਬਾਹਰ ਤੋਂ ਆਉਣ ਵਾਲੀ ਗਰਮੀ ਵਿੱਚ ਬਕਸਿਆਂ ਦਾ ਤਾਪਮਾਨ ਘੱਟ ਰਹੇ।
• ਬਸੰਤ ਦਾ ਮੌਸਮ ਸ਼ੁਰੂ ਹੁੰਦੇ ਹੀ ਮਧੂ-ਮੱਖੀਆਂ ਨੂੰ ਬਣਾਉਟੀ ਭੋਜਨ ਦੇਣ ਨਾਲ ਉਨ੍ਹਾਂ ਦੀ ਸੰਖਿਆ ਅਤੇ ਸਮਰੱਥਾ ਵੱਧਦੀ ਹੈ, ਜਿਸ ਨਾਲ ਵੱਧ ਤੋਂ ਵੱਧ ਉਤਪਾਦਨ ਲਿਆ ਜਾ ਸਕੇ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ