ਇਸ ਵਾਰ ਵੀ ਨਰਮੇ ਤੇ ਚਿੱਟੀ ਮੱਖੀ ਦਾ ਹਮਲਾ ਹੋਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵੱਲੋਂ ਲਗਾਤਾਰ ਕੀਟਨਾਸ਼ਕਾਂ ਦੀ ਵਰਤੋਂ ‘ਤੇ ਜੋਰ ਦਿੱਤਾ ਜਾ ਰਿਹਾ ਹੈ ਪਰ ਉਹਨਾਂ ਜ਼ਹਿਰੀਲੇ ਕੀਟਨਾਸ਼ਕਾਂ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਕੁਦਰਤੀ ਫਾਰਮੂਲਾ ਜ਼ਰੂਰ ਅਪਣਾ ਲੈਣਾ ਚਾਹੀਦਾ ਹੈ । ਅਜਿਹਾ ਹੀ ਇੱਕ ਕੁਦਰਤੀ ਫਾਰਮੂਲਾ ਤਿਆਰ ਕੀਤਾ ਹੈ ਥਾਰ ਨੈਚੂਰਲ ਫਾਰਮ -ਗੰਗਾਨਗਰ ਵੱਲੋ, ਜਿਸਨੂੰ ਕਿ ਜਿਆਨ ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਵੀਰ ਇੱਕ ਵਾਰ ਇਹ ਕੁਦਰਤੀ ਫਾਰਮੂਲਾ ਜ਼ਰੂਰ ਅਪਣਾ ਕੇ ਦੇਖਣ। ਜੇਕਰ ਕਿਸਾਨ ਇਹ ਖੁਦ ਤਿਆਰ ਕਰਨਾ ਚਾਹੁੰਦੇ ਹਨ ਤਾਂ ਇਸਨੂੰ ਬਣਾਉਣ ਦਾ ਤਰੀਕਾ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
5 ਲੀਟਰ ਘੋਲ ਤਿਆਰ ਕਰਨ ਲਈ ਇਹ ਚੀਜ਼ਾਂ ਜਰੂਰੀ ਹਨ।
- 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ
- 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ
- 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ
- 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ
- 200 ਗ੍ਰਾਮ ਤੁੰਮਿਆਂ ਦਾ ਅਰਕ
- 50 ਗ੍ਰਾਮ ਲੱਸਣ ਦਾ ਅਰਕ
- 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ
- 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ )
ਤਿਆਰ ਕਰਨ ਦਾ ਤਰੀਕਾ
ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ‘ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ। 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ । ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ। ਤੁਸੀ ਇਕ ਵਾਰ ਇਸ ਨੂੰ ਵਰਤ ਕੇ ਦੇਖੋ ਅਤੇ ਆਪਣਾ ਤਜ਼ਰਬਾ ਵੀ ਸ਼ੇਅਰ ਕਰੋ।
ਸਰੋਤ: ਥਾਰ ਨੈਚੂਰਲ ਫਾਰਮ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ