ਜਾਣੋ ਕੀ ਹੈ ਅਸਲੀ ਅਤੇ ਨਕਲੀ ਖਾਦ ਦੀ ਪਹਿਚਾਣ

ਕਈ ਵਾਰ ਕਿਸਾਨ ਆਪਣੀ ਫਸਲ ਵਿਚ ਜੋ ਖਾਦ ਪਾਉਂਦੇ ਹਨ ਉਹ ਚੰਗੀ ਨਹੀਂ ਹੁੰਦੀ ਜਾਂ ਨਕਲੀ ਹੁੰਦੀ ਹੈ, ਪਰ ਕਿਸਾਨਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਉਹ ਕਿਸ ਤਰਾਂ ਪਹਿਚਾਨ ਕਰਨ ਕਿ ਖਾਦ ਅਸੀਂ ਹੈ ਜਾਂ ਨਕਲੀ ? ਕਿਸਾਨ ਕਿਸੇ ਵੀ ਖਾਦ ਦੀ ਗੁਣਵਤਾ ਨੂੰ ਹੇਠ ਦਿਤੇ ਤਰੀਕਿਆਂ ਨਾਲ ਪਹਿਚਾਣ ਸਕਦੇ ਹਨ |

1. ਯੂਰੀਆ :- ਯੂਰੀਏ ਦੇ ਦਾਨੇ ਸਫੈਦ ਚਮਕਦਾਰ ਅਤੇ ਲਗਪਗ ਇਕ ਸਮਾਨ ਆਕਾਰ ਦੇ ਹੁੰਦੇ ਹਨ |ਇਹ ਪਾਣੀ ਵਿਚ ਪੂਰੀ ਤਰਾਂ ਘੁਲ ਜਾਂਦੇ ਹਨ ਅਤੇ ਇਸਦੇ ਘੋਲ ਨੂੰ ਛੂਹਣ ਤੇ ਉਹ ਠੰਡਾ ਲੱਗਦਾ ਹੈ | ਯੂਰੀਏ ਨੂੰ ਤਵੇ ਤੇ ਗਰਮ ਕਰਨ ਨਾਲ ਇਸਦੇ ਦਾਣੇ ਪਿਘਲ ਜਾਂਦੇ ਹਨ ਜੇਕਰ ਅਸੀਂ ਅੱਗ ਤੇਜ ਕਰ ਦਿੰਦੇ ਹਾਂ ਅਤੇ ਇਸਦਾ ਕੋਈ ਅਵਸ਼ੋਸ਼ ਨਾ ਬਚੇ ਤਾਂ ਇਹ ਯੂਰੀਆ ਅਸਲੀ ਹੈ |

2. ਡੀ..ਪੀ :- ਡੀ..ਪੀ ਅਸਲੀ ਹੈ ਜਾਂ ਨਕਲੀ ਇਸਦੀ ਪਹਿਚਾਣ ਕਰਨ ਦੇ ਲਈ ਡੀ..ਪੀ ਦੇ ਕੁੱਝ ਦਾਣਿਆਂ ਨੂੰ ਹੱਥ ਵਿਚ ਲੈ ਕੇ ਤੰਬਾਕੂ ਦੀ ਤਰਾਂ ਉਸ ਵਿਚ ਚੂਨਾ ਮਿਲਾ ਕੇ ਮਸਲਣ ਤੇ ਉਸ ਵਿਚੋਂ ਜੇਕਰ ਤੇਜ ਗੰਧ ਨਿਕਲੇ, ਜਿਸਨੂੰ ਸੁੰਘਣਾ ਮੁਸ਼ਕਿਲ ਹੋ ਜਾਵੇ ਤਾਂ ਡੀ..ਪੀ ਅਸਲੀ ਹੈ |ਡੀ..ਪੀ ਨੂੰ ਪਹਿਚਾਨਣ ਦੀ ਇੱਕ ਹੋਰ ਵੀ ਸਰਲ ਵਿਧੀ ਹੈ |ਜੇਕਰ ਡੀ..ਪੀ ਦੇ ਕੁੱਝ ਦਾਣੇ ਥੋੜੀ ਅੱਗ ਤੇ ਤਵੇ ਉੱਪਰ ਗਰਮ ਕਰਨ ਤੇ ਇਹ ਦਾਣੇ ਫੁੱਲ ਜਾਂਦੇ ਹਨ ਤਾਂ ਇਹ ਅਸਲੀ ਹੈ |ਇਸਦੇ ਕਠੋਰ ਦਾਨੇ ਭੂਰੇਕਾਲੇ ਰੰਗ ਅਤੇ ਬਦਾਮੀ ਰੰਗ ਦੇ ਹੁੰਦੇ ਹਨ ਅਤੇ ਨੌਹਾਂ ਨਾਲ ਆਸਾਨੀ ਨਾਲ ਨਹੀਂ ਟੁੱਟਦੇ |

3.ਸਿੰਗਲ ਸੁਪਰ ਫਾਸਟਫੇਟ :- ਸਿੰਗਲ ਸੁਪਰ ਫਾਸਟਫੇਟ ਦੀ ਅਸਲੀ ਪਹਿਚਾਣ ਹੈ ਇਸਦੇ ਸਖਤ ਦਾਨੇ ਅਤੇ ਇਸਦਾ ਕਾਲਾ ਬਾਦਾਮੀ ਰੰਗ ਹੈ |ਇਸਦੇ ਕੁੱਝ ਦਾਣਿਆਂ ਨੂੰ ਗਰਮ ਕਰੋ, ਜੇਕਰ ਇਹ ਨਹੀਂ ਫੁੱਲਦੇ ਤਾਂ ਇਹ ਅਸਲੀ ਸੁਪਰ ਫਾਸਟਫੇਟ ਹੈ | ਗਰਮ ਕਰਨ ਤੇ ਡੀ..ਪੀ ਦੇ ਦਾਣੇ ਫੁੱਲ ਜਾਂਦੇ ਹਨ ਜਦਕਿ ਸੁਪਰ ਫਾਸਟਫੇਟ ਦੇ ਨਹੀਂ ਫੁੱਲਦੇ |ਇਸ ਪ੍ਰਕਾਰ ਇਸਦੀ ਮਿਲਾਵਟ ਦੀ ਪਹਿਚਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ |ਸੁਪਰ ਫਾਸਟਫੇਟ ਨੌਹਾਂ ਨਾਲ ਆਸਾਨੀ ਨਾਲ ਨਹੀਂ ਟੁੱਟਦੀ |ਇਸ ਖਾਦ ਵਿਚ ਮਿਲਾਵਟ ਡੀ..ਪੀ ਅਤੇ NPK ਮਿਕਸਰ ਖਾਦਾਂ ਦੇ ਨਾਲ ਕੀਤੀ ਜਾਂਦੀ ਹੈ |

4.ਪੋਟਾਸ਼ :- ਪੋਟਾਸ਼ ਦੀ ਅਸਲੀ ਪਹਿਚਾਣ ਹੈ ਇਸਦਾ ਸਫੈਦ ਨਮਕ ਅਤੇ ਲਾਲ ਮਿਰਚ ਜਿਹਾ ਮਿਸ਼ਰਣ |ਪੋਟਾਸ਼ ਦੇ ਕੁਝ ਦਾਣਿਆਂ ਉੱਪਰ ਪਾਣੀ ਦੀਆਂ ਕੁੱਝ ਬੂੰਦਾਂ ਪਾਓ, ਜੇਕਰ ਇਹ ਆਪਸ ਵਿਚ ਨਹੀਂ ਚਿਪਕਦੇ ਤਾਂ ਸਮਝ ਲਵੋ ਇਹ ਅਸਲੀ ਪੋਟਾਸ਼ ਹੈ |ਪੋਟਾਸ਼ ਪਾਣੀ ਵਿਚ ਘੁਲਣ ਤੇ ਇਸਦਾ ਲਾਲ ਭਾਗ ਪਾਣੀ ਵਿਚ ਉੱਪਰ ਤੈਰਦਾ ਹੈ |

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ