ਗਰਮੀਆਂ ਦੇ ਦਿਨਾਂ ਵਿੱਚ ਅਕਸਰ ਲੋਕ ਗੂੰਦ ਕਤੀਰੇ ਦੀ ਵਰਤੋਂ ਕਰਦੇ ਹਨ।
ਕੀ ਹੈ ਗੂੰਦ ਕਤੀਰਾ – ਗੂੰਦ ਕਤੀਰੇ ਨੂੰ ਟ੍ਰੈਗਕੇਂਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਟ੍ਰੈਗਕੇਂਥ ਐਸਟ੍ਰੋਗਲਸ ਦੀ ਏਸ਼ਿਆਈ ਪ੍ਰਜਾਤੀਆਂ ‘ਚੋਂ ਪ੍ਰਾਪਤ ਸੁੱਕਾ ਹੋਇਆ ਗੂੰਦ ਹੈ। ਗੂੰਦ ਕਤੀਰਾ ਸਫੇਦ ਅਤੇ ਪੀਲੇ ਰੰਗ ਦਾ ਗੂੰਦ, ਕਤੀਰਾ ਰੁੱਖ ਤੋਂ ਨਿਕਲੀ ਗੂੰਦ ਦੇ ਸੁੱਕਣ ਤੋਂ ਬਾਅਦ ਬਣਦਾ ਹੈ।
• ਇਹ ਚਿਪਚਿਪਾ, ਸਵਾਦਹੀਣ ਅਤੇ ਪਾਣੀ ਵਿੱਚ ਘੁਲਣ ਵਾਲਾ ਕੁਦਰਤੀ ਗੂੰਦ ਹੈ।
• ਇਸਦੇ ਰੁੱਖ ਖਾਸ ਕਰਕੇ ਪਹਾੜਾਂ ਵਿੱਚ ਉੱਗਦੇ ਹਨ।
• ਇਸ ਵਿੱਚ ਭਾਰੀ ਮਾਤਰਾ ਵਿੱਚ ਪ੍ਰੋਟੀਨ ਅਤੇ ਫੋਲਿਕ ਐਸਿਡ ਪਾਇਆ ਜਾਂਦਾ ਹੈ।
• ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ, ਇਸ ਲਈ ਇਸਨੂੰ ਗਰਮੀਆਂ ਵਿੱਚ ਖਾਧਾ ਜਾਂਦਾ ਹੈ।
ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਗੂੰਦ ਕਤੀਰੇ ਨਾਲ ਹੋਣ ਵਾਲੇ ਅਦਭੁੱਤ ਸਿਹਤ ਸੰਬੰਧੀ ਫਾਇਦੇ-
• ਗੂੰਦ ਕਤੀਰੇ ਦੇ ਸੇਵਨ ਨਾਲ ਕਮਜ਼ੋਰੀ, ਥਕਾਵਟ, ਗਰਮੀਆਂ ਵਿੱਚ ਆਉਣ ਵਾਲੇ ਚੱਕਰ, ਉਲਟੀ, ਸਿਰ-ਦਰਦ ਆਦਿ ਤੋਂ ਕਾਫੀ ਆਰਾਮ ਮਿਲਦਾ ਹੈ। ਇਹ ਸਰੀਰ ਨੂੰ ਇੱਕ ਨਵੀਂ ਤਾਕਤ ਪ੍ਰਦਾਨ ਕਰਦਾ ਹੈ।
• ਗਰਮੀਆਂ ਦੇ ਦਿਨਾਂ ਵਿੱਚ ਲੂ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਪਰ ਗੂੰਦ ਕਤੀਰਾ ਖਾਣ ਨਾਲ ਲੂ ਲੱਗਣ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਜੇਕਰ ਗਰਮੀ ਜ਼ਿਆਦਾ ਲੱਗ ਰਹੀ ਹੋਵੇ ਤਾਂ ਗੂੰਦ ਕਤੀਰੇ ਵਾਲਾ ਸ਼ਰਬਤ ਪੀਓ, ਇਸ ਨਾਲ ਲੂ ਲੱਗਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ।
• ਗੂੰਦ ਕਤੀਰੇ ਵਿੱਚ ਕਬਜ਼ ਤੋਂ ਮੁਕਤੀ ਦਿਵਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗੂੰਦ ਕਤੀਰਾ ਪਾਣੀ ਵਿੱਚ ਭਿਉਣ ਤੋਂ ਬਾਅਦ ਗੂੰਦ ਫੁਲ ਜਾਵੇ ਤਾਂ ਇਸ ਵਿੱਚ ਨਿੰਬੂ ਦਾ ਰਸ ਅਤੇ ਠੰਡਾ ਪਾਣੀ ਮਿਲਾ ਕੇ ਪੀਣਾ ਚਾਹੀਦਾ ਹੈ। ਗੂੰਦ ਕਤੀਰੇ ਦਾ ਕੋਈ ਸਵਾਦ ਨਹੀਂ ਹੁੰਦਾ, ਇਸ ਲਈ ਤੁਸੀਂ ਇਸ ਨਿੰਬੂ ਪਾਣੀ ਵਿੱਚ ਥੋੜੀ ਚੀਨੀ ਜਾਂ ਖੰਡ ਵੀ ਮਿਲਾ ਸਕਦੇ ਹੋ।
• ਗੂੰਦ ਕਤੀਰੇ ਵਿੱਚ ਐਂਟੀ ਏਜਿੰਗ ਗੁਣ ਪਾਏ ਜਾਂਦੇ ਹਨ, ਜੋ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਦਾ ਕੰਮ ਕਰਦਾ ਹੈ।
• ਕਈ ਲੋਕਾਂ ਦੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਪਸੀਨਾ ਨਿਕਲਦਾ ਹੈ, ਅਜਿਹੇ ਲੋਕਾਂ ਨੂੰ ਗੂੰਦ ਕਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
• ਗੂੰਦ ਕਤੀਰੇ ਸੇਵਨ ਨਾਲ ਮੂੰਹ ਦੇ ਛਾਲੇ ਵੀ ਠੀਕ ਹੋ ਜਾਂਦੇ ਹਨ।
ਕਿਵੇਂ ਕਰੀਏ ਪ੍ਰਯੋਗ: ਗੂੰਦ ਕਤੀਰੇ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖੋ। ਸਵੇਰ ਤੱਕ ਇਹ ਫੁੱਲ ਜਾਂਦਾ ਹੈ, ਤਦ ਤੁਸੀਂ ਇਸਦਾ ਸੇਵਨ ਨਿੰਬੂ ਪਾਣੀ, ਆਈਸਕ੍ਰੀਮ, ਸ਼ਰਬਤ ਆਦਿ ਵਿੱਚ ਪਾ ਕੇ ਕਰ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ