ਪ੍ਰਾਚੀਨ ਕਾਲ ਤੋਂ ਹੀ ਭਾਰਤ ਜੈਵਿਕ ਅਧਾਰਿਤ ਖੇਤੀ ਪ੍ਰਧਾਨ ਦੇਸ਼ ਰਿਹਾ ਹੈ ਤੇ ਇਸ ਦਾ ਵਰਣਨ ਸਾਡੇ ਗ੍ਰੰਥਾਂ ਵਿੱਚ ਵੀ ਕੀਤਾ ਗਿਆ ਹੈ । ਪੰਚਗਵਯ ਦਾ ਅਰਥ ਹੈ ਪੰਚ+ਗਵਯ (ਪੰਜਾਂ ਪਦਾਰਥਾਂ ਦਾ ਘੋਲ) ਮਤਲਬ ਗਾਂ ਦਾ ਮੂਤਰ, ਗੋਬਰ, ਦੁੱਧ, ਦਹੀ ਅਤੇ ਘਿਓ ਨਾਲ ਬਣਾਇਆ ਗਿਆ ਮਿਸ਼ਰਣ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਇਸਦਾ ਉਪਯੋਗ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ ਨਾਲ ਪੌਦਿਆ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਕੀਤਾ ਜਾਂਦਾ ਸੀ।
ਵਿਸ਼ੇਸ਼ਤਾਵਾਂ :
• ਭੂਮੀ ਵਿੱਚ ਮਿੱਤਰ ਕੀੜਿਆਂ ਦੀ ਸੰਖਿਆ ਵਿੱਚ ਵਾਧਾ
• ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ
• ਫ਼ਸਲ ਉਤਪਾਦਨ ਵਿੱਚ ਵਾਧਾ
• ਭੂਮੀ ਵਿੱਚ ਹਵਾ ਤੇ ਨਮੀ ਨੂੰ ਬਣਾਈ ਰੱਖਣਾ
• ਫ਼ਸਲ ਵਿੱਚ ਰੋਗ ਤੇ ਕੀਟਾਂ ਦਾ ਅਸਰ ਘੱਟ ਕਰਨਾ
• ਨਜ਼ਦੀਕੀ ਸੰਸਥਾਵਾਂ ਤੇ ਅਧਾਰਿਤ
• ਸੋਖੀ ਤੇ ਸਸਤੀ ਤਕਨੀਕ ਤੇ ਅਧਾਰਿਤ
ਪੰਚਗਵਯ ਬਣਾਉਣ ਦਾ ਤਰੀਕਾ :
• ਪਹਿਲੇ ਦਿਨ 2.5 ਗੋਬਰ ਤੇ 1.5 ਲੀਟਰ ਗਾਂ ਦੇ ਪਿਸ਼ਾਬ ਵਿੱਚ 250 ਗ੍ਰਾਮ ਦੇਸੀ ਘਿਓ ਵਧੀਆ ਤਰੀਕੇ ਨਾਲ ਮਿਲਾਕੇ ਘੜੇ ਵਿੱਚ ਪਾਓ ਤੇ ਢੱਕਣ ਨੂੰ ਚੰਗੀ ਤਰਾਂ ਬੰਦ ਕਰ ਦਿਓ।
• ਅਗਲੇ ਤਿੰਨ ਦਿਨ ਤੱਕ ਇਸ ਨੂੰ ਰੋਜ਼ ਹੱਥ ਨਾਲ ਹਿਲਾਓ ਅਤੇ ਚੌਥੇ ਦਿਨ ਸਾਰੀ ਸਮੱਗਰੀ ਨੂੰ ਆਪਸ ਵਿੱਚ ਮਿਲਾਕੇ ਘੜੇ ਵਿੱਚ ਪਾਓ ਤੇ ਫਿਰ ਢੱਕਣ ਬੰਦ ਕਰ ਦਿਓ।
• ਇਸ ਤੋਂ ਬਾਅਦ ਜਦੋਂ ਇਸ ਦਾ ਖਮੀਰ ਬਣ ਜਾਵੇ ਤੇ ਖੁਸ਼ਬੂ ਆਉਣ ਲੱਗੇ ਤਾਂ ਸਮਝ ਲਓ ਕਿ ਪੰਚਗਵਯ ਤਿਆਰ ਹੈ ਤੇ ਇਸ ਦੇ ਉਲਟ ਜੇਕਰ ਘੱਟੀ ਬਦਬੂ ਆਉਣ ਲੱਗੇ ਤਾਂ ਇਸ ਨੂੰ ਹਿਲਾਉਣ ਦੀ ਪ੍ਰਕਿਰਿਆਂ ਇੱਕ ਹਫ਼ਤਾ ਹੋਰ ਵਧਾ ਦਿਓ । ਇਸ ਤਰਾਂ ਪੰਚਗਵਯ ਤਿਆਰ ਹੋ ਜਾਂਦਾ ਹੈ।
• ਹੁਣ ਤੁਸੀ 250 ਗ੍ਰਾਮ ਪੰਚਗਵਯ ਨੂੰ 10 ਲੀਟਰ ਪਾਣੀ ਵਿੱਚ ਮਿਲਾਕੇ ਕਿਸੇ ਵੀ ਫ਼ਸਲ ਤੇ ਸਪਰੇਅ ਕਰ ਸਕਦੇ ਹੋਂ।
• ਇਸ ਨੂੰ 6 ਮਹੀਨੇ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ । ਇਸ ਘੋਲ ਨੂੰ ਤਿਆਰ ਕਰਨ ਦੀ ਔਸਤਨ ਖਰਚਾ 70 ਰੁਪਏ ਪ੍ਰਤੀ ਲੀਟਰ ਹੈ।
ਪ੍ਰਯੋਗ ਕਰਨ ਦੀ ਵਿਧੀ :
• ਪੰਚਗਵਯ ਦਾ ਪ੍ਰਯੋਗ ਅਨਾਜ,ਦਾਲਾਂ ਅਤੇ ਸਬਜ਼ੀਆ ਵਾਲੀ ਫ਼ਸਲ ਤੇ ਕੀਤਾ ਜਾ ਸਕਦਾ ਹੈ।
• ਸਪਰੇਅ ਦੇ ਸਮੇਂ ਨਮੀ ਦਾ ਸਹੀ ਮਾਤਰਾ ਵਿੱਚ ਹੋਣਾ ਜ਼ਰੂਰੀ ਹੈ।
• ਬੀਜਾਂ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਇਸਦਾ ਉਪਯੋਗ 25-30 ਦਿਨ ਦੇ ਅੰਤਰਾਲ ਤੇ ਕਰੋ।
• ਪ੍ਰਤੀ ਏਕੜ ਭੂਮੀ ਲਈ 20 ਲੀਟਰ ਪੰਚਗਵਯ ਨੂੰ 800 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਬੀਜ ਦੀ ਸੋਧ :
1 ਲੀਟਰ ਪੰਚਗਵਯ ਦੇ ਘੋਲ ਵਿੱਚ 500 ਗ੍ਰਾਮ ਵਰਮੀ ਕੰਪੋਸਟ ਮਿਲਾਕੇ ਬੀਜਾਂ ਤੇ ਛਿੜਕਾਅ ਕਰੋ ਅਤੇ ਉਸਦੀ ਹਲਕੀ ਪਰਤ ਬੀਜ ਤੇ ਚੜਾਓ ਤੇ 30 ਮਿੰਟ ਲਈ ਇਹਨਾਂ ਨੂੰ ਛਾਂ ਵਿੱਚ ਰੱਖੋ।
ਪੌਦਿਆਂ ਦੇ ਲਈ :
• ਪੌਦਿਆਂ ਨੂੰ ਘੋਲ ਵਿੱਚ ਡੁਬੋ ਦਿਓ ਤੇ ਰੁਪਾਈ ਲਈ ਪ੍ਰਯੋਗ ਕਰੋ।
• ਰੋਪਾਈ ਜਾਂ ਬਿਜਾਈ ਦੇ ਬਾਅਦ 15- 25 ਦਿਨਾਂ ਦੇ ਅੰਤਰਾਲ ਤੇ ਇਸ ਦੀ 3 ਵਾਰ ਲਗਾਤਾਰ ਸਪਰੇਅ ਕਰੋ।
ਸਾਵਧਾਨੀਆ :
• ਪੰਚਗਵਯ ਦਾ ਪ੍ਰਯੋਗ ਕਰਦੇ ਸਮੇਂ ਖੇਤ ਵਿੱਚ ਪੂਰੀ ਨਮੀ ਦਾ ਹੋਣਾ ਜ਼ਰੂਰੀ ਹੈ।
• ਇੱਕ ਖੇਤ ਦਾ ਪਾਣੀ ਦੂਜੇ ਖੇਤਾਂ ਵਿੱਚ ਨਹੀਂ ਜਾਣਾ ਚਾਹੀਦਾ।
• ਇਸ ਦੀ ਸਪਰੇਅ ਸਵੇਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 3 ਵਜੇ ਦੇ ਬਾਅਦ ਕਰਨੀ ਚਾਹੀਦੀ ਹੈ ।
• ਪੰਚਗਵਯ ਨੂੰ ਛਾਂ ਅਤੇ ਠੰਡੇ ਸਥਾਨ ਤੇ ਰੱਖੋ।
• ਇਸ ਮਿਸ਼ਰਣ ਨੂੰ ਟੀਨ, ਸਟੀਲ ਜਾਂ ਤਾਂਬੇ ਦੇ ਬਰਤਨ ਵਿੱਚ ਨਾ ਰੱਖੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ