ਸਾਡੇ ਆਲੇ ਦੁਆਲੇ ਕੁੱਝ ਅਜਿਹੇ ਪੌਦੇ ਹੁੰਦੇ ਹਨ ਜਿਨਾਂ ਬਾਰੇ ਅਸੀ ਅਨਜਾਣ ਹੁੰਦੇ ਹਾਂ ਅਤੇ ਕੁੱਝ ਅਜਿਹੇ ਪੌਦੇ ਹੁੰਦੇ ਹਨ ਤੇ ਜੋ ਜਹਿਰੀਲੇ ਵੀ ਹੁੰਦੇ ਹਨ ਪਰ ਇਸ ਦੇ ਨਾਲ ਸਾਡੇ ਸਰੀਰ ਨੂੰ ਅਮੁੱਲ ਗੁਣ ਪ੍ਰਦਾਨ ਕਰਦੇ ਹਨ ਪਰ ਇਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਸੀ ਇਨ੍ਹਾਂ ਤੋਂ ਦੂਰ ਰਹਿੰਦੇ ਹਾਂ। ਇਸ ਤਰ੍ਹਾਂ ਦਾ ਹੀ ਇੱਕ ਪੌਦਾ ਹੈ ਅੱਕ ਦਾ ਪੌਦਾ, ਜਿਸਨੂੰ ਸਿਵਲਿੰਗ ਤੇ ਚੜਾਇਆ ਜਾਂਦਾ ਹੈ।
ਕੀ ਹੈ ਅੱਕ – ਅੱਕ ਦੇ ਪੌਦੇ ਨੂੰ ਮੰਦਾਰ, ਅੱਕ ਜਾਂ ਪਾਰਟ ਅਕੋਆਂ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਇਸ ਦੀ ਉੱਚਾਈ 8—10 ਫੁੱਟ ਤੱਕ ਹੁੰਦੀ ਹੈ ਤੇ ਇਹ ਗਰਮ ਅਤੇ ਖੁਸ਼ਕ ਜ਼ਮੀਨ ਤੇ ਉੱਗਦਾ ਹੈ । ਇਸ ਦੇ ਪੱਤੇ ਹਰੇ ਅਤੇ ਮੋਟੇ ਆਇਤਾਆਕਾਰ ਦੇ ਹੁੰਦੇ ਹਨ ਜੋ ਕਰੀਬ ਚਾਰ ਇੰਚ ਲੰਬੇ ਤੇ 2 ਇੰਚ ਚੌੜੇ ਹੁੰਦੇ ਹਨ। ਇਸ ਦੇ ਫੁੱਲ ਗੰਧਹੀਣ , ਫਲ 2—3 ਇੰਚ ਲੰਬੇ ਤੇ ਮੁੜੇ ਹੋਏ ਅਤੇ ਬੀਜ ਮਹੀਨ ਰੇਸ਼ਮ ਦੇ ਸਮਾਨ ਗੁੱਛੇਦਾਰ ਰੂਈ ਯੁਕਤ ਛੋਟੇ ਤੇ ਚਪਟੇ ਹੁੰਦੇ ਹਨ ।
ਇਸ ਦੀਆਂ ਟਾਹਣੀਆ ਅਤੇ ਪੱਤਿਆ ਨੂੰ ਤੋੜਨ ਤੇ ਦੁੱਧ ਨਿੱਕਲਦਾ ਹੈ ਜਿਸ ਦਾ ਅੱਖਾਂ ਵਿੱਚ ਪੈਣਾ ਖਤਰਨਾਕ ਹੋ ਸਕਦਾ ਹੈ।
ਅੱਕ ਦੇ ਹੋਰ ਨਾਮ- ਅੱਕ ਨੂੰ ਅੰਗਰੇਜ਼ੀ ਵਿੱਚ Crown flower ਕਿਹਾ ਜਾਂਦਾ ਹੈ ਤੇ ਇਸਦਾ ਬੋਟੈਨੀਕਲ ਨਾਮ Calotropis gigantea ਹੈ । ਇਸ ਨੂੰ ਅੱਕ, ਆਕੜਾ, ਅਕੂਆ ਮਦਾਰ, ਅਕਵਨ, ਅੱਕ ਆਦਿ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀਆਂ ਕਈ ਉੱਪ ਪ੍ਰਜਾਤੀਆਂ ਹੁੰਦੀਆ ਹਨ ਜਿਸ ਦੇ ਫੁੱਲ ਸਫ਼ੇਦ, ਨੀਲੇ, ਹਲਕੇ ਜਾਮਣੀ ਜਾਂ ਸਫ਼ੇਦ ਮਿਸ਼ਰਤ ਜਾਮਣੀ ਹੁੰਦੇ ਹਨ।
ਅੱਜ ਅਸੀ ਤੁਹਾਨੂੰ ਅੱਕ ਦੇ ਪੌਦੇ ਦੇ ਕੁੱਝ ਅਜਿਹੇ ਲਾਭਦਾਇਕ ਗੁਣਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਜਾਣਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ । ਆਓ ਜਾਣਦੇ ਹਾਂ ਜਹਿਰੀਲਾਂ ਪੌਦਾ ਹੋਣ ਦੇ ਬਾਵਜੂਦ ਇਸ ਦੇ ਗੁਣਾਂ ਦੇ ਬਾਰੇ:
• ਅਸਥਮਾ- ਇਸ ਦੇ ਫੁੱਲਾਂ ਨੂੰ ਸੁਕਾ ਕੇ ਰੋਜ਼ਾਨਾ ਇਸ ਦਾ ਚੂਰਨ ਖਾਣ ਨਾਲ ਅਸਥਮਾ, ਫੇਫੜਿਆਂ ਦੇ ਰੋਗ ਅਤੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ।
• ਖੁਜਲੀ- ਚਮੜੀ ਵਿੱਚ ਅਲਰਜ਼ੀ ਜਾਂ ਰੁੱਖੇਪਣ ਦੇ ਕਾਰਨ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ । ਇਸ ਤੋ ਛੁਟਕਾਰਾ ਪਾਉਣ ਦੇ ਲਈ ਇਸ ਦੀ ਜੜ ਨੂੰ ਜਲਾ ਲਵੋ। ਇਸ ਦੀ ਸਵਾਹ ਨੂੰ ਕੜਵੇ ਤੇਲ ਵਿੱਚ ਮਿਲਾ ਕੇ ਖੁਜਲੀ ਵਾਲੀ ਜਗ੍ਹਾ ਤੇ ਲਗਾਓ । ਖੁਜਲੀ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।
• ਸ਼ੂਗਰ – ਰੋਜ਼ਾਨਾ ਸਵੇਰੇ ਇਸ ਪੌਦੇ ਦੀਆਂ ਪੱਤੀਆਂ ਨੂੰ ਪੈਰ ਦੇ ਥੱਲੇ ਰੱਖ ਕੇ ਜੁਰਾਬਾ ਪਾ ਲਵੋ। ਰਾਤ ਨੂੰ ਸੋਣ ਤੋਂ ਪਹਿਲਾਂ ਪੱਤੀਆਂ ਨੂੰ ਕੱਢ ਦਿਓ । ਇਸ ਨੂੰ ਲਗਤਾਰ ਵਰਤਣ ਨਾਲ ਸ਼ੂਗਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।
• ਕੁਸ਼ਟ ਰੋਗ- ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸਰ੍ਹੋਂ ਦੇ ਤੇਲ ਵਿੱਚ ਮਿਕਸ ਕਰੋ। ਇਸ ਨੂੰ ਕੁਸ਼ਟ ਰੋਗ ਦੀ ਸੱਟ ਦੇ ਜਖਮ ਤੇ ਲਗਾਓ । ਇਸ ਨੂੰ ਲਗਾਤਾਰ ਲਗਾਉਣ ਨਾਲ ਜਖਮ ਭਰ ਜਾਵੇਗਾ।
•ਕੰਡਾ ਚੁੱਭ ਜਾਣ ਤੇ- ਹੱਥ ਜਾਂ ਸਰੀਰ ਤੇ ਕੰਡਾ ਵੱਜ ਜਾਣ ਤੇ ਕਾਫੀ ਦਰਦ ਹੁੰਦਾ ਹੈ ਇਸ ਨੂੰ ਕੱਢਣਾ ਵੀ ਕਾਫੀ ਮੁਸ਼ਕਿਲ ਹੁੰਦਾ ਹੈ। ਇਸ ਦੇ ਲਈ ਅੱਕ ਦੇ ਦੁੱਧ ਨੂੰ ਉਸ ਜਗ੍ਹਾ ‘ਤੇ ਲਗਾਓ ਤੇ ਜਿੱਥੇ ਕੰਡਾ ਵੱਜਿਆ ਹੋਵੇ । ਥੋੜੀ ਦੇਰ ਬਾਅਦ ਕੰਡਾ ਬਾਹਰ ਨਿਕਲ ਜਾਵੇਗਾ।
•ਅੱਖਾਂ ਦਾ ਦਰਦ- ਅੱਖਾਂ ਵਿੱਚ ਹੋਣ ਵਾਲੀ ਤਕਲੀਫ ਦੇ ਸਮੇਂ ਇਸ ਦੇ ਦੁੱਧ ਨੂੰ ਪੈਰ ਦੇ ਅੰਗੂਠ ਤੇ ਲਗਾਕੇ ਮਾਲਿਸ਼ ਕਰਨ ਨਾਲ ਅੱਖਾਂ ਦਾ ਦਰਦ ਦੂਰ ਹੋ ਜਾਵੇਗਾ।
•ਝੜਦੇ ਵਾਲ- ਇਸ ਤੋਂ ਨਿਕਲਣ ਵਾਲੇ ਦੁੱਧ ਨੂੰ ਜੇਕਰ ਝੜਦੇ ਵਾਲਾਂ ਵਿੱਚ ਲਗਾਇਆ ਜਾਵੇ ਤਾਂ ਉਸ ਥਾਂ ਤੇ ਵਾਲ ਆ ਜਾਂਦੇ ਹਨ।
•ਚੱਲਦੀ ਗੱਡੀ ਵਿੱਚ ਉਲਟੀ ਆਉਣਾ- ਜੇਕਰ ਕਿਸੇ ਨੂੰ ਚੱਲਦੀ ਗੱਡੀ ਵਿੱਚ ਉਲਟੀ ਆ ਜਾਂਦੀ ਹੈ ਤਾਂ ਜਿਸ ਸਾਈਡ ਤੋਂ ਸਾਹ ਜਿਆਦਾ ਆ ਰਹੇ ਹੋਣ ਉਸ ਪੈਰ ਦੇ ਥੱਲੇ ਇਸ ਦੇ ਪੱਤੇ ਰੱਖਣੇ ਚਾਹੀਦੇ ਹਨ। ਇਸ ਨਾਲ ਯਾਤਰਾ ਵਿੱਚ ਕੋਈ ਤਕਲੀਫ ਨਹੀ ਹੋਵੇਗੀ।
ਨੋਟ- ਚਕਿਤਸਕ ਪੌਦਿਆ ਵਿੱਚ ਕੇਵਲ ਸਫ਼ੇਦ ਅੱਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
ਨੀਲੀਆ ਕਿਸਮਾਂ ਜਿਆਦਾ ਜਹਿਰੀਲੀਆਂ ਹੁੰਦੀਆ ਹਨ ਉਨਾਂ ਦੀ ਵਰਤੋ ਖਾਣ ਵਿੱਚ ਨਹੀ ਕੀਤੀ ਜਾ ਸਕਦੀ , ਕੇਵਲ ਬਾਹਰੀ ਪ੍ਰਯੋਗ ਹੀ ਕੀਤਾ ਜਾਂਦਾ ਹੈ।
ਅੱਕ ਦੇ ਪੌਦੇ ਦੀ ਵਰਤੋ ਕਰਨ ਸਮੇਂ ਸਾਵਧਾਨੀ ਰੱਖੋ ਕਿਉਂਕਿ ਇਹ ਕਾਫੀ ਜਹਿਰੀਲਾ ਵੀ ਹੁੰਦਾ ਹੈ ਤੇ ਇਸ ਨੂੰ ਵਰਤਣ ਸਮੇਂ ਆਪਣੀ ਅੱਖਾਂ ਇਸ ਤੋਂ ਦੂਰ ਰੱਖੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ