Kernel Smut in Rice

ਜਾਣੋ ਝੋਨੇ ਵਿੱਚ ਦਾਣਿਆਂ ਦੀ ਕਾਲਖ਼ ਅਤੇ ਇਸਦੀ ਰੋਕਥਾਮ ਬਾਰੇ

ਇਹ ਬਿਮਾਰੀ ਕੇਵਲ ਦਾਣਿਆਂ ਵਿੱਚ ਪਾਈ ਜਾਂਦੀ ਹੈ। ਇਸ ਬਿਮਾਰੀ ਨਾਲ ਪੂਰੀ ਬੱਲੀ ਦੇ ਕੁੱਝ ਦਾਣੇ ਹੀ ਨੁਕਸਾਨੇ ਜਾਂਦੇ ਹਨ। ਜ਼ਿਆਦਾਤਰ ਦਾਣਿਆਂ ਦਾ ਇੱਕ ਹਿੱਸਾ ਕਾਲੇ ਰੰਗ ਦੇ ਪਾਊਡਰ ਵਿੱਚ ਬਦਲ ਜਾਂਦਾ ਹੈ। ਪਰ ਕਈ ਵਾਰ ਇਸ ਬਿਮਾਰੀ ਦੇ ਹਮਲੇ ਨਾਲ ਦਾਣੇ ਪੂਰੀ ਤਰ੍ਹਾਂ ਹੀ ਕਾਲੇ ਰੰਗ ਦੇ ਪਾਊਡਰ ਵਿੱਚ ਬਦਲ ਜਾਂਦੇ ਹਨ, ਜੋ ਹੋਰਨਾਂ ਦਾਣਿਆਂ ਅਤੇ ਪੱਤਿਆਂ ‘ਤੇ ਕਿਰ ਜਾਂਦਾ ਹੈ, ਜਿਸ ਨਾਲ ਇਸ ਬਿਮਾਰੀ ਦੇ ਹਮਲੇ ਦਾ ਪਤਾ ਆਸਾਨੀ ਨਾਲ ਲੱਗ ਜਾਂਦਾ ਹੈ।

ਰੋਕਥਾਮ:

ਨਾਈਟ੍ਰੋਜਨ ਖਾਦ ਜ਼ਿਆਦਾ ਨਾ ਪਾਓ। ਇਸ ਬਿਮਾਰੀ ਦੀ ਰੋਕਥਾਮ ਲਈ, ਬੱਲੀਆਂ ਦਾ ਵਿਕਾਸ 10% ਹੋਣ ‘ਤੇ 200 ਮਿ.ਲੀ. ਟਿਲਟ ਜਾਂ ਫੋਲੀਕਰ 25 ਈ ਸੀ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਪਹਿਲੀ ਸਪਰੇਅ ਕਰੋ ਅਤੇ 10 ਦਿਨਾਂ ਦੇ ਫਾਸਲੇ ‘ਤੇ ਦੋਬਾਰਾ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ