cattle care

ਜੂਨ ਮਹੀਨੇ ਵਿੱਚ ਪਸ਼ੂਆਂ ਦੀ ਦੇਖਭਾਲ 

ਜੂਨ ਦੇ ਮਹੀਨੇ ਵਿੱਚ ਤਾਪਮਾਨ ਦੇ ਵਧਣ ਨਾਲ ਪਸ਼ੂ ਬੁਖਾਰ,ਡੀਹਾਈਡ੍ਰੇਸ਼ਨ,ਸਰੀਰ ਵਿੱਚ ਨਮਕ ਦੀ ਘਾਟ, ਭੁੱਖ ਦੀ ਕਮੀ ਅਤੇ ਉਤਪਾਦਨ ਵਿੱਚ ਕਮੀ ਦੇ ਸ਼ਿਕਾਰ ਹੋ ਜਾਂਦੇ ਹਨ।

ਮਈ ਦੇ ਵਾਂਗ ਜੂਨ ਮਹੀਨੇ ਵਿੱਚ ਵੀ ਪਸ਼ੂਆਂ ਦਾ ਉੱਚ ਤਾਪਮਾਨ, ਧੁੱਪ, ਗਰਮ ਅਤੇ ਖੁਸ਼ਕ ਹਵਾਵਾਂ ਤੋਂ ਬਚਾਉਣਾ ਚਾਹੀਦਾ ਹੈ ।

ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਉਹਨਾਂ ਨੂੰ ਦਰੱਖਤਾਂ ਦੀ ਛਾਂ ਵਿੱਚ ਰੱਖੋ।

ਜੇਕਰ ਭੇਡ ਤੋਂ ਉੱਨ ਨਹੀ ਉਤਾਰੀ ਗਈ ਤਾਂ ਇਸ ਮਹੀਨੇ ਇਸ ਕੰਮ ਨੂੰ ਕਰਨਾ ਚਾਹੀਦਾ ਹੈ।

ਪਸ਼ੂਆਂ ਦਾ ਗਲਘੋਟੂ ਰੋਗ ਅਤੇ ਲੰਗੜਾ ਬੁਖ਼ਾਰ ਦੇ ਟੀਕਾਕਰਣ ਕਰਵਾਉਣੇ ਚਾਹੀਦੇ ਹਨ।

ਸਵੇਰੇ, ਸ਼ਾਮ ਅਤੇ ਰਾਤ ਦੇ ਸ਼ੁਰੂਆਤੀ ਸਮੇਂ ਦੇ ਦੌਰਾਨ ਪਸ਼ੂ ਨੂੰ ਚਰਗਾਹਾਂ ਵਿੱਚ ਚਰਾਇਆ ਜਾਣਾ ਚਾਹੀਦਾ ਹੈ , ਇਸ ਤੋਂ ਇਲਾਵਾ ਉਹਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਵੀ ਪਿਆਉਣਾ ਚਾਹੀਦਾ ਹੈ।

ਪੀਕਾ ਤੋਂ ਪ੍ਰਭਾਵਿਤ ਪਸ਼ੂਆਂ ਦੀ ਡੀਵਰਮਿੰਗ ਕਰਵਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਅਜਿਹੀ ਫੀਡ ਦੇਣੀ ਚਾਹੀਦੀ ਹੈ, ਜਿਸ ਵਿੱਚ ਲੋੜੀਂਦੇ ਸਰੀਰਿਕ ਸਾਲਟ ਦਾ ਮਿਸ਼ਰਣ ਹੁੰਦਾ ਹੈ ਅਤੇ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਪਸ਼ੂਆਂ ਨੂੰ ਵਿਟਾਮਿਨ, ਖਣਿਜ ਅਤੇ ਨਮਕ ਭਰਪੂਰ ਫੀਡ ਦੇਣੀ ਚਾਹੀਦੀ ਹੈ।

ਗਰਮੀਆਂ ਵਿੱਚ ਉਗਾਏ ਜਾਣ ਜਵਾਰ ਵਿੱਚ ਜਹਿਰੀਲੇ ਤੱਤ ਹੁੰਦੇ ਹਨ, ਜੋ ਪਸ਼ੂਆਂ ਦੇ ਲਈ ਹਾਨੀਕਾਰਕ ਹੋ ਸਕਦੇ ਹਨ। ਪਸ਼ੂਆਂ ਨੂੰ ਜਵਾਰ ( ਅਪ੍ਰੈਲ ਵਿੱਚ ਬਿਜਾਈ ਅਤੇ ਜੂਨ ਵਿੱਚ ਕਟਾਈ ) ਦੇਣ ਤੋਂ ਪਹਿਲਾਂ, ਉਨਾਂ 2-3 ਵਾਰ ਪਾਣੀ ਦਿੱਤਾ ਜਾਣਾ ਚਾਹੀਦਾ ਹੈ।

ਚਾਰਾ ਘਾਹ ਦੀ ਰੁਪਾਈ ਦੇ ਲਈ ਖੇਤ ਤਿਆਰ ਕਰੋ।

ਐਫ.ਐਮ.ਡੀ , ਗਲਘੋਟੂ, ਲੰਗੜਾ ਬੁਖਾਰ, ਐਂਟਰਟਾਕਸੀਮੀਆਂ ਆਦਿ ਤੋਂ ਬਚਾਅ ਦੇ ਲਈ ਪਸ਼ੂਆਂ ਦਾ ਟੀਕਾਕਰਣ ਕਰਵਾਉਣਾ ਚਾਹੀਦਾ ਹੈ।

ਭੇਡਾਂ ਤੋਂ ਉੱਨ ਲਾਉਣ ਤੋਂ 21 ਦਿਨ ਬਾਅਦ , ਐਕਟੋ ਪਰਜੀਵੀਆਂ ਤੋਂ ਬਚਾਉਣ ਦੇ ਲਈ ਉਹਨਾਂ ਦੇ ਸਰੀਰ ‘ਤੇ ਕੀਟਾਣੂਨਾਸ਼ਕ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ