ਡੇਂਗੂ ਤੋਂ ਬਚਾਅ ਦੇ ਲਈ ਅਸਾਨ ਘਰੇਲੂ ਨੁਸਖੇ

ਅੱਜ ਕੱਲ ਡੇਂਗੂ ਬੁਖਾਰ ਬਹੁਤ ਜਿਆਦਾ ਫੈਲ ਰਿਹਾ ਹੈ ਜਿਸ ਦੇ ਕਾਰਨ ਲੱਖਾਂ ਲੋਕ ਬਿਮਾਰ ਹੋ ਰਹੇ ਹਨ । ਇਸ ਸਮੇਂ ਇਹ ਰੋਗ ਭਿਆਨਕ ਰੂਪ ਵਿੱਚ ਫੈਲਦਾ ਦਿਖਾਈ ਦਿੰਦਾ ਹੈ । ਡੇਂਗੂ ਦੁਨੀਆ ਭਰ ਵਿੱਚ ਪਾਇਆ ਜਾਣ ਵਾਲਾ ਇੱਕ ਖਤਰਨਾਕ ਵਾਇਰਲ ਰੋਗ ਹੈ ਜੋ ਕਿ ਪ੍ਰਭਾਵਿਤ ਲਾਗ ਵਾਲੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇੱਕ ਇਕੱਲਾ ਡੇਂਗੂ ਪ੍ਰਭਾਵਿਤ ਮੱਛਰ ਹੀ ਅਨੇਕਾਂ ਲੋਕਾਂ ਨੂੰ ਡੇਂਗੂ ਨਾਲ ਪ੍ਰਭਾਵਿਤ ਕਰ ਸਕਦਾ ਹੈ।

ਡੇਂਗੂ ਦੇ ਲੱਛਣ
• ਤੇਜ਼ ਬੁਖਾਰ ਹੋਣਾ
• ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ
• ਸਿਰ ਦਰਦ
• ਅੱਖਾਂ ਦੇ ਪਿੱਛੇ ਦਰਦ
• ਜੀ ਮਲਚਾਉਣਾ
• ਚਮੜੀ ਤੇ ਲਾਲ ਰੰਗ ਦੇ ਦਾਣੇ
• ਉਲਟੀ, ਦਸਤ ਆਦਿ ।
ਮਰੀਜ ਦੀ ਸਥਿਤੀ ਗੰਭੀਰ ਹੋਣ ਤੇ ਪਲੇਟਲੇਟਸ ਦੀ ਸੰਖਿਆਂ ਤੇਜ਼ੀ ਨਾਲ ਘੱਟ ਹੁੰਦੀ ਹੈ ਅਤੇ ਨੱਕ, ਮੂੰਹ ਤੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਹੋ ਜਾਂਦਾ ਹੈ।

ਡੇਂਗੂ ਤੋਂ ਬਚਾਅ
• ਜੇਕਰ ਘਰ ਵਿੱਚ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਹੈ ਤਾਂ ਉਹਨਾਂ ਨੂੰ ਢੱਕਕੇ ਰੱਖੋ ਤੇ ਜੇਕਰ ਜਰੂਰਤ ਨਾ ਹੋਵੇ ਤਾਂ ਉਹਨਾਂ ਨੂੰ ਖਾਲੀ ਕਰਕੇ ਉਲਟਾ ਕਰਕੇ ਰਖ ਦਿਓ ।
• ਅਜਿਹੇ ਕੱਪੜੇ ਪਾਓ ਜੋ ਸਰੀਰ ਦੇ ਜਿਆਦਾਤਾਰ ਹਿੱਸੇ ਨੂੰ ਢੱਕ ਕੇ ਰੱਖਣ ।
• ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ।
• ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ।

d1

ਡੇਂਗੂ ਤੋਂ ਬਚਣ ਦੇ ਕੁਦਰਤੀ ਤਰੀਕੇ
• ਘਰ ਦੇ ਵਿਹੜੇ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਮੱਛਰਾਂ ਤੋਂ ਬਚਾਅ ਹੁੰਦਾ ਹੈ।
• ਨਿੰਮ ਦੀਆਂ ਸੁੱਕੀਆਂ ਪੱਤੀਆਂ ਜਾਂ ਕਪੂਰ ਦੀ ਧੂਣੀ ਕਰਨ ਨਾਲ ਮੱਛਰ ਮਰ ਜਾਂਦੇ ਹਨ।
• ਨਿੰਮ, ਤੁਲਸੀ, ਗਲੋਅ, ਪਪੀਤੇ ਦੀਆਂ ਪੱਤੀਆਂ ਦਾ ਰਸ, ਆਂਵਲੇ ਦਾ ਰਸ ਡੇਂਗੂ ਦੇ ਬਚਾਅ ਲਈ ਬਹੁਤ ਉਪਯੋਗੀ ਹੈ । ਇਸ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ ਅਤੇ ਡੇਂਗੂ ਦੇ ਵਾਇਰਸ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ।
• ਯਾਦ ਰੱਖੋ ਡੇਂਗੂ ਦਾ ਕੋਈ ਵਿਸ਼ੇਸ਼ ਇਲਾਜ਼ ਨਹੀਂ ਹੈ ਸਿਰਫ ਲੱਛਣਾ ਦੇ ਹਿਸਾਬ ਨਾਲ ਇਲਾਜ ਹੀ ਕੀਤਾ ਜਾਂਦਾ ਹੈ । ਬੁਖਾਰ ਕੋਈ ਵੀ ਹੋਵੇ ਇੰਨਾਂ ਦਿਨਾਂ ਵਿੱਚ ਜਲਦੀ ਆਰਾਮ ਨਾ ਮਿਲੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ਅਤੇ ਮੱਛਰਾਂ ਤੋਂ ਬਚਾਅ ਅਤੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਓ । ਇਹੀ ਡੇਂਗੂ ਤੋਂ ਬੱਚਣ ਦਾ ਸਹੀ ਤਰੀਕਾ ਹੈ।

ਡੇਂਗੂ ਦੇ ਬਚਾਅ ਦੇ ਲਈ ਕੁੱਝ ਘਰੇਲੂ ਤਰੀਕੇ

ਮੇਥੀ ਦੇ ਪੱਤੇ: ਮੇਥੀ ਦੇ ਪੱਤੇ ਬੁਖਾਰ ਨੂੰ ਘੱਟ ਕਰਨ ਦੇ ਲਈ ਜਾਣੇ ਜਾਂਦੇ ਹਨ ਅਤੇ ਦਰਦ ਨੂੰ ਘੱਟ ਕਰਨ ਅਤੇ ਜਿਆਦਾ ਅਰਾਮਦਾਇਕ ਨੀਂਦ ਨੂੰ ਵਧਾਉਣ ਲਈ ਏਜੰਟ ਦਾ ਕੰਮ ਕਰਦੇ ਹਨ ।

ਨਿੰਮ ਦੇ ਪੱਤੇ: ਨਿੰਮ ਦੇ ਪੱਤਿਆਂ ਨੂੰ ਆਮ ਤੌਰ ਤੇ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ । ਨਿੰਮ ਦੇ ਅਰਕ ਨੂੰ ਪੀਣ ਦੇ ਕਾਰਨ ਪਲੇਟਲੇਟਸ ਅਤੇ ਸਫੇਦ ਸੈਲ ਰਕਤਾਣੂਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ। ਚੰਗੀ ਤਰਾਂ ਨਾਲ ਪੀਸੇ ਹੋਏ ਨਿੰਮ ਦੇ ਪੱਤੇ ਸਰੀਰ ਦੀ ਰੱਖਿਆਂ ਪ੍ਰਣਾਲੀ ਵਿੱਚ ਸੁਧਾਰ ਕਰਦੇ ਹਨ।

ਸੰਤਰੇ ਦਾ ਰਸ:ਸੰਤਰੇ ਦੇ ਰਸ ਵਿੱਚ ਮੌਜੂਦ ਐਂਟੀਆਕਸੀਡੇਂਟਸ ਅਤੇ ਵਿਟਾਮਿਨ ਸੀ ਦਾ ਮਿਸ਼ਰਣ ਡੇਂਗੂ ਬੁਖਾਰ ਦੇ ਮੁੱਖ ਲੱਛਣਾਂ ਦੇ ਇਲਾਜ ਅਤੇ ਵਾਇਰਸ ਨੂੰ ਖਤਮ ਕਰਨ ਲਈ ਆਦਰਸ਼ ਮੰਨਿਆ ਜਾਂਦਾ ਹੈ । ਸੰਤਰੇ ਦਾ ਰਸ ਰੱਖਿਆਂ ਪ੍ਰਣਾਲੀ ਦੇ ਐਂਟੀਬਾਡੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ।

ਪਾਣੀ: ਡੇਂਗੂ ਦੇ ਦੋ ਆਮ ਲੱਛਣ ਸਿਰਦਰਦ ਅਤੇ ਮਾਸਪੇਸ਼ੀਆਂ ਦੀ ਜਕੜ ਜੋ ਨਰਜਲੀਕਰਨ ਦੇ ਕਾਰਨ ਜਿਆਦਾ ਵੱਧ ਜਾਂਦੀ ਹੈ। ਇਸ ਲਈ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਜਿੰਨਾਂ ਸੰਭਵ ਹੋ ਸਕੇ ਪਾਣੀ ਪੀਣਾ ਚਾਹੀਦਾ ਹੈ । ਇਸ ਤੋਂ ਇਲਾਵਾ ਪਾਣੀ ਸਰੀਰ ਵਿੱਚੋ ਜਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ। ਡੇਂਗੂ ਦੇ ਬੁ਼ਖਾਰ ਵਿੱਚ ਤਾਕਤ ਅਤੇ ਬੁਖਾਰ ਨੂੰ ਜਲਦੀ ਠੀਕ ਕਰਨ ਲਈ ਨਾਰੀਅਲ ਪਾਣੀ ਵੀ ਕਾਫੀ ਪੀਤਾ ਜਾਂਦਾ ਹੈ ।

ਤੁਲਸੀ: ਤੁਲਸੀ ਵਿੱਚ ਕੁਦਰਤੀ ਕੀਟਨਾਸ਼ਕ ਗੁਣ ਹੁੰਦੇ ਹਨ । ਤੁਲਸੀ ਦੇ ਪੱਤੇ ਅਤੇ 2 ਗ੍ਰਾਮ ਕਾਲੀ ਮਿਰਚ ਨੂੰ ਪਾਣੀ ਵਿੱਚ ਉਬਾਲਕੇ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਡੇਂਗੂ ਵਿੱਚ ਇਹ ਰੱਖਿਆਂ ਪ੍ਰਣਾਲੀ ਨੂੰ ਵਧਾਉਦਾ ਹੈ।

ਇਸੇ ਤਰਾਂ ਜੇਕਰ ਤੁਸੀਂ ਹੋਰ ਵੀ ਘਰੇਲੂ ਨੁਸਖਿਆਂ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਾਡੀ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਨੂੰ ਜਰੂਰ ਲਾਈਕ ਕਰੋ ਅਤੇ ਸ਼ੇਅਰ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ