ਧਨੀਏ ਦੀ ਫ਼ਸਲ ਦੇ ਲਈ ਬਿਮਾਰਿਆਂ ਤੋਂ ਰੋਕਥਾਮ

ਧਨੀਆਂ ਇੱਕ ਸਲਾਨਾਂ ਹਰਬਲ ਪੌਦਾ ਹੈ ਜਿਸਨੂੰ ਰਸੋਈ ਵਿੱਚ ਮਸਾਲੇ ਦੇ ਤੌਰ ਤੇ ਵਰਤਿਆਂ ਜਾਂਦਾ ਹੈ। ਇਸ ਦੇ ਬੀਜ਼ਾਂ, ਤਣੇ ਅਤੇ ਪੱਤਿਆਂ ਦੀ ਵਰਤੋਂ ਅਲੱਗ ਅਲੱਗ ਪਕਵਾਨਾਂ ਨੂੰ ਸਜਾਉਣ ਅਤੇ ਸਵਾਦਲਾ ਬਣਾਉਣ ਲਈ ਕੀਤੀ ਜਾਂਦੀ ਹੈ । ਇਸਦੇ ਹਰੇ ਪੱਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ ਅਤੇ ਚਟਨੀ , ਸੂਪ ਅਤੇ ਸੋਸੇਜ਼ ਆਦਿ ਬਣਾਉਣ ਲਈ ਵਰਤੇ ਜਾਂਦੇ ਹਨ । ਧਨੀਏ ਵਿੱਚ ਚੰਗੀਆਂ ਚਕਿਤਸਕ ਵਿਸ਼ੇਸ਼ਤਾਵਾਂ ਵੀ ਹਨ । ਇਸ ਦੀ ਖੇਤੀ ਮੁੱਖ ਤੌਰ ਤੇ ਅਕਤੂਬਰ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਕੁੱਝ ਆਮ ਬਿਮਾਰੀਆਂ ਹਨ ਜੋ  ਇਸ ਫ਼ਸਲ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਅੱਜ ਤੁਹਾਨੂੰ ਦੱਸਾਂਗੇ ਕਿ ਧਨੀਏ ਦੀ ਫ਼ਸਲ ਵਿੱਚ ਪਾਈਆਂ ਜਾਣ ਵਾਲੀਆਂ ਕੁੱਝ ਆਮ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਦੇ ਢੰਗਾਂ ਬਾਰੇ, ਜਿਸ ਨੂੰ ਕਿਸਾਨ ਅਸਾਨੀ ਨਾਲ ਖੇਤ ਵਿੱਚ ਵਰਤ ਸਕਦੇ ਹਨ ।

ਪਾਊਡਰੀ ਮਿਲਡਿਊ (ਪੱਤਿਆਂ ਤੇ ਸਫ਼ੇਦ ਧੱਬੇ): ਇਸ ਬਿਮਾਰੀ ਨਾਲ ਫ਼ਸਲ ਤੇ 15-20 % ਤੱਕ ਨੁਕਸਾਨ ਹੁੰਦਾ ਹੈ। ਪੱਤਿਆਂ ਦੀ ਉੱਪਰਲੀ ਪਰਤ ਤੇ ਸਫ਼ੇਦ ਪਾਊਡਰ ਦਿਖਾਈ ਦਿੰਦਾ ਹੈ ਜੋ ਕਿ ਬਾਅਦ ਵਿੱਚ ਤਣੇ ਅਤੇ ਦਾਣਿਆਂ ਤੇ ਦਿਖਾਈ ਦਿੰਦਾ ਹੈ । ਵਾਤਾਵਰਣ ਦੇ ਅਨੁਕੂਲ ਹੋਣ ਤੇ ਰੋਗ ਦਾ ਪ੍ਰਭਾਵ ਜ਼ਿਆਦਾ ਹੋ ਜਾਂਦਾ ਹੈ ਜਿਸ ਨਾਲ ਦਾਣਿਆਂ ਦਾ ਆਕਾਰ ਛੋਟਾ ਹੋ ਜਾਂਦਾ ਹੈ।

ਰੋਕਥਾਮ:
• ਬਿਜਾਈ ਅਕਤੂਬਰ ਮਹੀਨੇ ਵਿੱਚ ਕਰਨੀ ਚਾਹੀਦੀ ਹੈ ।
• ਇਸ ਬਿਮਾਰੀ ਦੀ ਪ੍ਰਤੀਰੋਧਕ ਕਿਸਮਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਵੇਂ ਕਿ Swati, CO 3 ਅਤੇ IR 20
• 10-15 ਦਿਨਾਂ ਦੇ ਅੰਤਰਾਲ ਤੇ ਘੁਲਣਸ਼ੀਲ ਸਲਫਰ ਜਾਂ ਕੈਰਾਥੀਨ 0.2 % ਦੀ ਸਪਰੇਅ 3 ਵਾਰ ਕਰੋ।
• ਫ਼ਸਲ ਨੂੰ ਪਾਊਡਰੀ ਮਿਲਡਿਊ ਤੋਂ ਬਚਾਉਣ ਦੇ ਲਈ ਸਲਫਰ ਦੇ ਧੂੜੇ 8-10 ਕੁਇੰਟਲ ਦਾ ਪ੍ਰਤੀ ਏਕੜ ਵਿੱਚ ਛਿਛਕਾਅ ਕਰੋ ।
• ਇਸ ਬਿਮਾਰੀ ਨੂੰ ਦੂਰ ਕਰਨ ਲਈ ਬਵਿਸਟਿਨ 0.2% ਦੀ 2-3 ਵਾਰ ਸਪਰੇਅ ਕਰੋ |

ਵਿਲਟ (ਸੋਕਾ): ਇਹ ਬਿਮਾਰੀ ‘ਫਿਊਜੋਰੀਅਮ ਆਕਸੀਸਪੋਰਮ ਕੋਰਿੲਨਡਰੀ’ ਦੇ ਕਾਰਨ ਹੁੰਦੀ ਹੈ। ਇਹ 50-100% ਫ਼ਸਲ ਦਾ ਨੁਕਸਾਨ ਕਰਦੀ ਹੈ । ਇਸ ਬਿਮਾਰੀ ਨਾਲ ਪੌਦੇ ਉੱਪਰ ਤੋਂ ਸੁੱਕਣਾ ਸ਼ੁਰੂ ਕਰਕੇ ਥੱਲੇ ਤੱਕ ਸੁੱਕ ਕੇ ਡਿੱਗ ਜਾਂਦੇ ਹਨ। ਇਹ ਪੌਦੇ ਦੀਆਂ ਜੜਾਂ ਦੁਆਰਾ ਪੂਰੇ ਤਣੇ ਵਿੱਚ ਫੈਲਦਾ ਹੈ।

ਰੋਕਥਾਮ
• ਬਿਜਾਈ ਤੋਂ ਪਹਿਲਾਂ, ਟਰਾਈਕੋਡਰਮਾ 4 ਗ੍ਰਾਮ ਨਾਲ ਪ੍ਰਤੀ ਕਿੱਲੋ ਬੀਜਾਂ ਦੀ ਸੋਧ ਕਰਨੀ ਚਾਹੀਦੀ ਹੈ ।
• ਇਸ ਬਿਮਾਰੀ ਦੀ ਪ੍ਰਤੀਰੋਧਕ ਕਿਸਮਾਂ ਜਿਵੇਂ ਕਿ CS 287, Sindhu, RCR 41 ਅਤੇ G0-2 ਆਦਿ ਦੀ ਵਰਤੋ ਕਰਨੀ ਚਾਹੀਦੀ ਹੈ।
• ਧਨੀਏ ਦੀ ਖੇਤੀ ਇੱਕ ਹੀ ਖੇਤ ਵਿੱਚ 3 ਸਾਲ ਤੋਂ ਜ਼ਿਆਦਾ ਨਾ ਕਰੋ।
• ਗਰਮੀਆਂ ਦੇ ਮੌਸਮ ਵਿੱਚ ਡੂੰਘੀ ਵਹਾਈ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮਿੱਟੀ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਨਾ ਹੋਵੇ ।
• ਬਿਮਾਰੀ ਰਹਿਤ ਬੀਜ਼ਾਂ ਨੂੰ ਬੀਜ਼ਣਾ ਚਾਹੀਦਾ ਹੈ ।

ਸਟੈਮ ਗਾਲ (ਤਣੇ ਦਾ ਗਠੀਆਂ ਰੋਗ): ਜਦੋਂ ਮਿੱਟੀ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਅਤੇ ਰਾਤ ਦੇ ਤਾਪਮਾਨ ਵਿੱਚ ਕਮੀ ਅਤੇ ਸਵੇਰ ਦੀ ਧੁੰਦ ਸਹਿਤ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਣ ਲੱਗਦਾ ਹੈ ਉਦੋਂ ਕਲੇਮਾਈਡੋਸਪੋਰ ਜੰਮਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਤਣੇ ਦੇ ਬਾਹਰਲੇ ਹਿੱਸੇ ਤੇ ਗੰਢਾਂ ਦਾ ਵਾਧਾ ਕਰਦੇ ਹਨ ਅਤੇ ਹੌਲੀ ਹੌਲੀ ਪੂਰੇ ਤਣੇ, ਪੱਤੀਆਂ ਅਤੇ ਫਲਾਂ ਤੇ ਫੈਲ ਜਾਂਦੇ ਹਨ । ਇਹ ਬਿਮਾਰੀ ਦੇਰੀ ਨਾਲ ਬੀਜੀ ਗਈ ਫ਼ਸਲ ਤੇ ਜ਼ਿਆਦਾ ਦਿਖਾਈ ਦਿੰਦੀ ਹੈ ਅਤੇ 15-25 % ਫ਼ਸਲ ਦੀ ਪੈਦਾਵਾਰ ਦਾ ਨੁਕਸਾਨ ਕਰਦੀ ਹੈ ।

stem gall-pb

ਰੋਕਥਾਮ
• ਬਿਜਾਈ ਅਕਤੂਬਰ ਮਹੀਨੇ ਵਿੱਚ ਕਰਨੀ ਚਾਹੀਦੀ ਹੈ ।
• ਬਿਜਾਈ ਤੋਂ ਪਹਿਲਾਂ ਸਲਫਾਥਾਇਓਜ਼ੋਲ ਜਾਂ ਸਲਫਾਹਾਈਜ਼ੀਨ ਜਾਂ ਜੈਕਸਾਕੋਨਾਜ਼ੋਲ ਜਾਂ ਪ੍ਰੋਪੀਕੋਨਾਜ਼ੋਲ 250-1000 ਨਾਲ ਬੀਜਾਂ ਦੀ ਸੋਧ ਕਰੋ ਅਤੇ ਇੰਨਾਂ ਖਾਦਾਂ ਦੀ 40-60 ਦਿਨਾਂ ਦੇ ਬਾਅਦ ਸਪਰੇਅ ਕਰਨ ਨਾਲ ਇਸ ਬਿਮਾਰੀ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
• ਇਸ ਬਿਮਾਰੀ ਦੀ ਰੋਕਥਾਮ ਦੇ ਲਈ ਕਾਬਾਰਕਸਿਨ 0.1% ਅਤੇ ਕੈਪਟਾਫਾਲ 0.2% ਦੀ ਚਾਰ ਵਾਰ ਸਪਰੇਅ ਕੀਤੀ ਜਾਣੀ ਚਾਹੀਦੀ ਹੈ।
• ਇਸ ਬਿਮਾਰੀ ਦੀ ਪ੍ਰਤੀਰੋਧਕ ਕਿਸਮਾਂ ਜਿਵੇਂ ਕਿ RCR 41, Karan, RCR 684, Pant Haritma ਅਤੇ NRCS ਬੀਜੀਆਂ ਜਾਣੀਆਂ ਚਾਹੀਦੀਆਂ ਹਨ ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ