ਨਵੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ:   

1. ਨਵੇਂ ਲਗਾਏ ਸਦਾ ਬਹਾਰ ਫਲਦਾਰ ਬੂਟਿਆਂ ਨੂੰ ਠੰਡ ਅਤੇ ਕੋਰੇ ਦਿਮਾਰ ਤੋਂ ਬਚਾਉਣ ਲਈ, ਓਹਨਾ ਦੇ ਦੁਆਲੇ ਸਰਕੰਡੇ, ਕਮਾਦ ਦੀ ਖੌਰੀ ਜਾਂ ਮੱਕੀ ਦੇ ਟਾਂਡਿਆਂ ਦੀਆਂ ਕੁੱਲੀਆਂ ਬਣਾ ਕੇ ਬਣਨ ਦਿਓ ਅਤੇ ਚੜ੍ਹਦੇ ਪਾਸੇ ਤੋਂ ਕੁੱਲੀਆਂ ਧੁੱਪ ਲਈ ਨੰਗੀਆਂ ਰੱਖੋ|

2. ਪਤਝੜ ਰੁੱਤ ਦੇ ਫਲਦਾਰ ਬੂਟੇ ਜਿਵੇਂ ਨਾਸ਼ਪਾਤੀ, ਆੜੂ, ਅਲੂਚਾ ਤੇ ਅੰਗੂਰ ਲਗਾਉਣ ਲਈ ਬਾਗਬਾਨੀ ਮਾਹਿਰ ਦੀ ਸਲਾਹ ਨਾਲ ਵਿਓਂਤਬੰਦੀ ਹੁਣ ਤੋਂ ਹੀ ਕਰ ਲਵੋ ਫਲਦਾਰ ਬੂਟੇ ਹੁਣ ਤੋਂ ਹੀ ਅਤੇ ਸਰਕਾਰੀ ਜਾਂ ਯੂਨੀਵਰਸਿਟੀ ਦੀ ਨੇੜੇ ਦੀ ਨਰਸਰੀ ਤੋਂ ਫਲਦਾਰ ਬੂਟੇ ਵੀ ਹੁਣ ਤੋਂ ਹੀ ਬੁਕ ਕਰ ਲਵੋ|

3. ਪਤਝੜ ਵਾਲੇ ਬੂਟਿਆਂ ਨੂੰ ਪਾਣੀ ਲਗਾਉਣਾ ਬੰਦ ਕਰ ਦਿਓ ਤਾ ਕੇ ਸਰਦੀ ਆਉਣ ਤੋਂ ਪਹਿਲਾ ਇਹ ਬੂਟੇ ਸਿਥੱਲ ਅਵਸਥਾ ਵਿਚ ਆ ਜਾਣ ਅਤੇ ਠੰਡ ਤੋਂ ਬਚ ਸਕਣ|

4. ਕੋਰੇ ਦੀ ਮਾਰ ਤੋਂ ਬਚਾਉਣ ਲਈ ਫਲਦਾਰ ਬੂਟਿਆਂ ਨੂੰ ਹਲਕੀ ਸਿੰਚਾਈ ਕਰ ਦਿਓ|

5. ਬੇਰਾਂ ਤੇ ਪਾਉਡਰੀ ਮਿਲਡਿਉ ਦਾ ਹਮਲਾ ਹੋਣ ਤੇ 1 ਗ੍ਰਾਮ ਕੈਰਾਬੇਨ ਜਾਂ ਬੈਲਾਟਾਨ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਦਿਓ|

6. ਬੇਰਾਂ ਦੇ ਪੱਤਿਆਂ ਤੇ ਕਾਲੇ ਨਿਸ਼ਾਨ ਹੋਣ ਤਾਂ 2.2.50 ਦੀ ਮਾਤਰਾ ਵਿਚ ਬੋਰਡੋ ਮਿਸ਼੍ਰਣ ਦਾ ਘੋਲ ਜਾਂ 3 ਗ੍ਰਾਮ ਕਾਪਰ ਆਕਸੀਕਲੋਰਾਈਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|

ਸਬਜ਼ੀਆਂ:

1. ਪਾਲਕ ਦੀ ਕਟਾਈ ਜਾਰੀ ਰੱਖੋ ਅਤੇ ਹਰ ਕਟਾਈ ਤੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ|

2. ਲੈਟਸ ਦੀ ਪਨੀਰੀ ਲਾਉਣ ਤੋਂ ਪਹਿਲਾਂ 55 ਕਿੱਲੋ ਯੂਰੀਆ, 75 ਕਿੱਲੋ ਸਿੰਗਲ ਸੁਪਰਫਾਸਫੇਟ ਪਾਓ ਅਤੇ ਕਤਾਰ ਤੇ ਬੂਟਿਆਂ ਵਿਚਕਾਰ ਫਾਸਲਾ 45 ਤੋਂ 30 ਸੇਂਟੀਮੀਟਰ ਰੱਖੋ|

3. ਮਟਰ ਦੀ ਬਿਜਾਈ 15 ਨਵੰਬਰ ਤਕ ਮੁਕੰਮਲ ਕਰ ਲਉ|

4. ਮਿਰਚ ਸੀ ਐਚ-1, ਸੀ-ਐਚ 27, ਪੰਜਾਬ ਗੁੱਛੇਦਾਰ ਦੀ ਬਿਜਾਈ ਲਈ, 2 ਦਿਨਾਂ ਦੇ ਅੰਦਰ 15 ਸੇਂਟੀਮੀਟਰ ਉੱਚੀਆਂ ਤਿਆਰ ਕਿਆਰੀਆਂ ਵਿਚ ਬੀਜ ਦਿਓ|

ਸਜਾਵਟੀ:

1. ਗੁਲਾਬ ਵਿਚ ਇਹ ਮਹੀਨਾ ਕਲਮਾਂ ਬਣਾਉਣ ਲਈ ਬਹੁਤ ਵਧੀਆ ਹੈ|

2. ਗੁਲਦਾਉਦੀ ਦੇ ਗਮਲੇ ਦੀ ਸੁੰਦਰਪਤਾ ਕਤਾਰਾਂ ਅਤੇ ਗਰੁੱਪਾਂ ਵਿਚ ਰੱਖ ਕੇ ਕੀਤੀ ਜਾ ਸਕਦੀ ਹੈ|

ਜੇਕਰ ਤੁਸੀ ਬਾਗਬਾਨੀ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਆਪਣੀ ਖੇਤੀ ਦੇ ਫੇਸਬੁੱਕ ਪੇਜ਼ ਨੂੰ ਲਾਈਕ ਅਤੇ ਸ਼ੇਅਰ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ