pregnant cow

ਪਸ਼ੂਆਂ ਨੂੰ ਬਾਂਝਪਨ ਦੀ ਸਮੱਸਿਆ ਤੋਂ ਬਚਾਉਣ ਲਈ ਰੱਖੋ ਇਹਨਾਂ ਗੱਲਾਂ ਦਾ ਧਿਆਨ

ਬਾਂਝਪਨ ਦੇ ਕਾਰਨ ਕਈ ਹਨ ਅਤੇ ਉਹ ਜਟਿਲ ਹੋ ਸਕਦੇ ਹਨ। ਬਾਂਝਪਨ ਜਾਂ ਗਰਭ ਧਾਰਨ ਦੇ ਕਾਰਨ ਬੱਚੇ ਨੂੰ ਜਨਮ ਦੇਣ ਵਿੱਚ ਅਸਫਲਤਾ, ਮਾਦਾ ਵਿੱਚ ਕੁਪੋਸ਼ਣ, ਲਾਗ, ਜਨਮਜਾਤ ਦੋਸ਼ਾਂ, ਪ੍ਰਬੰਧਨ ਵਿੱਚ ਕਮੀ ਅਤੇ ਅੰਡਾਣੂਆਂ ਜਾਂ ਹਾਰਮੋਨਸ ਦੇ ਅਸੰਤੁਲਨ ਹੋਣ ਦੇ ਕਾਰਨ ਹੋ ਸਕਦੀ ਹੈ।

ਬਾਂਝਪਨ ਤੋਂ ਬਚਣ ਦੇ ਤਰੀਕੇ:

•ਪ੍ਰਜਣਨ ਹੀਟ ਦੇ ਦੌਰਾਨ ਕੀਤਾ ਜਾਣਾ ਚਾਹੀਦਾ ਹੈ।

•ਜੋ ਪਸ਼ੂ ਹੀਟ ਨਹੀਂ ਦਿਖਾਉਂਦੇ ਹਨ ਜਾਂ ਜਿਨ੍ਹਾਂ ਨੂੰ ਚੱਕਰ ਨਹੀਂ ਆ ਰਿਹਾ, ਉਨ੍ਹਾਂ ਦਾ ਜਾਂਚ ਕਰਕੇ ਇਲਾਜ ਕੀਤਾ ਜਾਣਾ ਚਾਹੀਦਾ ਹੈ।

•ਕੀੜਿਆਂ ਤੋਂ ਪ੍ਰਭਾਵਿਤ ਹੋਣ ‘ਤੇ 6 ਮਹੀਨੇ ਵਿੱਚ ਇੱਕ ਵਾਰ ਪਸ਼ੂਆਂ ਦੀ ਡੀਵਰਮਿੰਗ ਨਾਲ ਉਨ੍ਹਾਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। ਸਭ ਤੋਂ ਜ਼ਿਆਦਾ ਡੀਵਰਮਿੰਗ ਵਿੱਚ ਇੱਕ ਛੋਟੇ ਜਿਹੇ ਨਿਵੇਸ਼ ਨਾਲ, ਡੇਅਰੀ ਉਤਪਾਦ ਪ੍ਰਾਪਤ ਕਰਨ ਵਿੱਚ ਜ਼ਿਆਦਾ ਲਾਭ ਲਿਆ ਸਕਦਾ ਹੈ।

•ਪਸ਼ੂਆਂ ਨੂੰ ਊਰਜਾ ਦੇ ਨਾਲ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੇਣ ਵਾਲਾ ਇੱਕ ਚੰਗਾ ਸੰਤੁਲਿਤ ਆਹਾਰ ਦੇਣਾ ਚਾਹੀਦਾ ਹੈ। ਇਹ ਗਰਭ-ਅਵਸਥਾ ਦੀ ਦਰ ਵਿੱਚ ਵਾਧਾ ਕਰਦਾ ਹੈ, ਸਿਹਤਮੰਦ ਗਰਭ-ਅਵਸਥਾ, ਸੁਰੱਖਿਅਤ ਗਰਭ-ਅਵਸਥਾ ਨਿਸ਼ਚਿਤ ਕਰਦਾ ਹੈ, ਸੰਕ੍ਰਮਣ ਦੀ ਸੰਭਾਵਨਾ ਨੂੰ ਘੱਟ ਅਤੇ ਇੱਕ ਸਿਹਤਮੰਦ ਵੱਛਾ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

•ਚੰਗੇ ਪੋਸ਼ਣ ਦੇ ਨਾਲ ਛੋਟੀ ਵੱਛੀ ਦੀ ਦੇਖਭਾਲ ਅਤੇ ਉਨ੍ਹਾਂ ਨੂੰ 230-250 ਕਿਲੋਗ੍ਰਾਮ ਉਚਿਤ ਸਰੀਰ ਭਾਰ ਦੇ ਨਾਲ ਸਹੀ ਸਮੇਂ ਵਿੱਚ ਗੱਭਣ ਹੋਣ ਵਿੱਚ ਮਦਦ ਕਰਦਾ ਹੈ, ਜੋ ਪ੍ਰਜਣਨ ਅਤੇ ਇਸ ਤਰ੍ਹਾਂ ਬਿਹਤਰ ਗਰਭ ਧਾਰਨ ਲਈ ਉਪਯੁਕਤ ਹੁੰਦਾ ਹੈ।
•ਗਰਭ-ਅਵਸਥਾ ਦੌਰਾਨ ਹਰੇ ਚਾਰੇ ਦੀ ਲੋੜੀਂਦੀ ਮਾਤਰਾ ਦੇਣ ਨਾਲ ਨਵਜੰਮੇ ਵੱਛਿਆਂ ਨੂੰ ਅੰਨ੍ਹੇਪਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਜਨਮ ਦੇ ਬਾਅਦ ਵੀ ਇਸ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।

•ਵੱਛੇ ਦੇ ਜਨਮ-ਜਾਤ ਦੋਸ਼ ਅਤੇ ਲਾਗ ਤੋਂ ਬਚਾਅ ਦੇ ਲਈ ਜਿਸ ਸਾਨ੍ਹ ਤੋਂ ਪ੍ਰਜਣਨ ਕਰਵਾਉਂਦੇ ਹਾਂ ਉਸ ਦਾ ਰਿਕਾਰਡ ਹੋਣਾ ਜ਼ਰੂਰੀ ਹੈ।

•ਸਿਹਤਮੰਦ ਪ੍ਰਸਥਿਤੀਆਂ ਵਿੱਚ ਗਾਵਾਂ ਦੀ ਸੇਵਾ ਕਰਨ ਅਤੇ ਵੱਛੇ ਪੈਦਾ ਕਰਨ ਨਾਲ ਬੱਚੇਦਾਨੀ ਦੇ ਲਾਗ ਨਾਲ ਵੱਡੇ ਪੈਮਾਨੇ ਉੱਤੇ ਬਚਿਆ ਜਾ ਸਕਦਾ ਹੈ।

•ਗਰਭ ਧਾਰਨ ਦੇ 60-90 ਦਿਨਾਂ ਦੇ ਬਾਅਦ ਗਰਭ-ਅਵਸਥਾ ਦੀ ਪੁਸ਼ਟੀ ਲਈ ਪਸ਼ੂਆਂ ਦੀ ਜਾਂਚ ਮਾਹਿਰ ਡਾਕਟਰਾਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ।

•ਜਦੋਂ ਗਰਭ ਧਾਰਨ ਹੁੰਦਾ ਹੈ, ਤਾਂ ਗਾਂ ਹੀਟ ਦੇ ਲੱਛਣ ਨਹੀਂ ਦਿਖਾਉਂਦੀ। ਗਾਂ ਲਈ ਗਰਭ-ਅਵਸਥਾ ਦਾ ਸਮਾਂ ਲਗਭਗ 285 ਦਿਨਾਂ ਦਾ ਹੁੰਦਾ ਹੈ ਅਤੇ ਮੱਝਾਂ ਦੇ ਲਈ 300 ਦਿਨਾਂ ਦਾ ਹੁੰਦਾ ਹੈ।

•ਗਰਭ-ਅਵਸਥਾ ਦੇ ਅੰਤਿਮ ਸਮੇਂ ਦੇ ਦੌਰਾਨ ਅਣ-ਉਚਿਤ ਤਣਾਅ ਅਤੇ ਆਵਾਜਾਈ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ।

•ਗਰਭਵਤੀ ਪਸ਼ੂ ਨੂੰ ਬਿਹਤਰ ਖਾਣ-ਪੀਣ ਦਾ ਪ੍ਰਬੰਧਨ ਅਤੇ ਸੂਣ ਸਮੇਂ ਝੁੰਡ ਤੋਂ ਦੂਰ ਰੱਖਣਾ ਚਾਹੀਦਾ ਹੈ।

•ਗਰਭਵਤੀ ਪਸ਼ੂਆਂ ਦੇ ਸੂਣ ਤੋਂ ਦੋ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਨਾਲ ਦੁੱਧ ਕੱਢ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਰਪੂਰ ਪੋਸ਼ਣ ਦੇਣਾ ਚਾਹੀਦਾ ਹੈ ਅਤੇ ਕਸਰਤ ਕਰਵਾਉਣੀ ਚਾਹੀਦੀ ਹੈ। ਇਸ ਨਾਲ ਮਾਂ ਦੀ ਸਿਹਤ ਵਿਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ, ਔਸਤਨ ਭਾਰ ਦੇ ਨਾਲ ਇੱਕ ਸਿਹਤਮੰਦ ਵੱਛੇ ਦਾ ਜਨਮ ਹੁੰਦਾ ਹੈ, ਬਿਮਾਰੀਆਂ ਵਿੱਚ ਕਮੀ ਹੁੰਦੀ ਹੈ ਅਤੇ ਯੌਨ ਚੱਕਰ ਜਲਦੀ ਆਉਂਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ