ਐਂਥਰੈੱਕਸ ਗਾਂ, ਮੱਝ, ਬੱਕਰੀਆਂ ਅਤੇ ਭੇਡਾਂ ਦਾ ਇੱਕ ਤੇਜ਼ੀ ਨਾਲ ਫੈਲਣ ਵਾਲਾ ਸੰਕਰਾਮਕ ਰੋਗ ਹੈ। ਇਹ ਰੋਗ ਬੇਸਿਲਸ ਐਥਰੇਸਿਸ ਨਾਮਕ ਜੀਵਾਣੂ ਕਾਰਨ ਹੁੰਦਾ ਹੈ। ਇਹ ਮਿੱਟੀ ਤੋਂ ਪੈਦਾ ਹੋਣ ਵਾਲਾ ਸੰਕਰਮਣ ਹੈ ਅਤੇ ਆਮ ਤੌਰ ‘ਤੇ ਇਸਦਾ ਹਮਲਾ ਮੌਸਮ ਬਦਲਣ ਤੋਂ ਬਾਅਦ ਹੁੰਦਾ ਹੈ। ਭਾਰਤ ਦੇ ਕੁੱਝ ਰਾਜਾਂ ਵਿੱਚ ਇਸ ਰੋਗ ਦਾ ਹਮਲਾ ਸਥਾਨਕ ਹੈ। ਇਸਦਾ ਸੰਕਰਮਣ ਸੰਕਰਮਿਤ ਪਸ਼ੂਆਂ ਤੋਂ ਮਨੁੱਖਾਂ ਵਿੱਚ ਵੀ ਹੋ ਸਕਦਾ ਹੈ।
ਸੰਕਰਮਣ:
1.ਐਂਥਰੈੱਕਸ ਦੇ ਸਪੋਰ(ਜੀਵਾਣੂ) ਮਿੱਟੀ ਵਿੱਚ ਕਈ ਸਾਲਾਂ ਤੱਕ ਜਿਉਂਦੇ ਰਹਿੰਦੇ ਹਨ।
2.ਇਹ ਰੋਗ ਆਮ ਤੌਰ ‘ਤੇ ਖਰਾਬ ਜਾਂ ਦੂਸ਼ਿਤ ਚਾਰੇ ਅਤੇ ਪਾਣੀ ਦੁਆਰਾ ਫੈਲਦਾ ਹੈ।
3.ਕਦੇ ਕਦੇ ਇਹ ਰੋਗ ਸਾਹ ਅਤੇ ਮੱਖੀਆਂ ਦੁਆਰਾ ਵੀ ਹੋ ਸਕਦਾ ਹੈ।
4.ਭੇਡਾਂ ਦੀ ਉੱਨ ਅਤੇ ਖੱਲ਼ ਵਿੱਚ ਵੀ ਇਸਦੇ ਸਪੋਰ(ਜੀਵਾਣੂ) ਪਾਏ ਜਾਂਦੇ ਹਨ।
ਪਸ਼ੂਆਂ ਦੇ ਲੱਛਣ
1.ਸਰੀਰ ਦੇ ਤਾਪਮਾਨ ਵਿੱਚ ਅਚਾਨਕ ਵਾਧਾ
2.ਸਾਹ ਤੇਜ਼ ਚਲਣਾ
3.ਗੁਦਾ, ਨੱਕ, ਯੋਨੀ ‘ਚੋਂ ਖੂਨ ਦਾ ਵੱਗਣਾ
4.ਅਜਿਹਾ ਖੂਨ ਬਾਹਰ ਆੁੳਣ ਤੋਂ ਬਾਅਦ ਥੱਕਾ ਨਹੀਂ ਜੰਮਦਾ
5.ਭੁੱਖ ਨਾ ਲੱਗਣਾ ਅਤੇ ਸੁਸਤੀ
6.ਅਫਾਰਾ
7.ਪੇਚਿਸ਼ ਜਾਂ ਦਸਤ
ਜ਼ਿਆਦਾਤਰ ਮਾਮਲਿਆਂ ਵਿੱਚ ਪਸ਼ੂਆਂ ਦੀ ਅਚਾਨਕ ਜਾਂ 48 ਘੰਟੇ ਵਿੱਚ ਮੌਤ ਹੋ ਜਾਂਦੀ ਹੈ।
ਮਨੁੱਖਾਂ ਵਿੱਚ ਲੱਛਣ
ਮਨੁੱਖਾਂ ਵਿੱਚ ਇਹ 3 ਤਰ੍ਹਾਂ ਨਾਲ ਦੇਖਿਆ ਜਾਂਦਾ ਹੈ:
1.ਚਮੜੀ: ਇਸ ਵਿੱਚ ਚਮੜੀ ‘ਤੇ ਜਲਦੀ ਨਾ ਠੀਕ ਹੋਣ ਵਾਲੇ ਜ਼ਖਮ ਬਣ ਜਾਂਦੇ ਹਨ।
2.ਫੇਫੜੇ: ਤੇਜ਼ ਬੁਖਾਰ, ਨਿਮੋਨੀਆ
3.ਅੰਤੜੀਆਂ: ਤੇਜ਼ ਬੁਖਾਰ, ਦਸਤ
ਪਸ਼ੂਆਂ ਲਈ ਇਲਾਜ਼:
- ਰੋਗ ਦੀ ਸ਼ੁਰੂਆਤੀ ਸਮੇਂ ਵਿੱਚ ਇਸ ਦਾ ਪਤਾ ਲੱਗ ਜਾਵੇ ਤਾਂ ਇਲਾਜ਼ ਪ੍ਰਭਾਵੀ ਹੁੰਦਾ ਹੈ।
- ਇਲਾਜ਼ ਲਈ ਆਪਣੇ ਨਿੱਜੀ ਪਸ਼ੂ ਚਕਿਤਸਕ(ਡਾਕਟਰ) ਨਾਲ ਸੰਪਰਕ ਕਰੋ।
ਰੋਗ ਦਾ ਨਿਯੰਤਰਣ ਜਾਂ ਕੰਟਰੋਲ:
- ਰੋਗ ਦਾ ਹਮਲਾ ਹੋਣ ‘ਤੇ ਤੁਰੰਤ ਆਪਣੇ ਨਿੱਜੀ ਪਸ਼ੂ ਚਕਿਤਸਕ(ਡਾਕਟਰ) ਨਾਲ ਸੰਪਰਕ ਕਰੋ।
2. ਮਰੇ ਹੋਏ ਜਾਨਵਰਾਂ ਨੂੰ ਕੱਟਣਾ ਨਹੀਂ ਚਾਹੀਦਾ ਅਤੇ ਨਾ ਹੀ ਉਸਦੀ ਚਮੜੀ ਦੀ ਵਰਤੋਂ ਕਰਨੀ ਚਾਹੀਦੀ ਹੈ।
3. ਅਜਿਹੇ ਜਾਨਵਰਾਂ ਨੂੰ ਟੋਆ ਪੁੱਟ ਦਬਾ ਦਿਓ ਅਤੇ ਉਸ ਵਿੱਚ ਚੂਨਾ ਮਿਲਾ ਦਿਓ।
4. 10% ਕਾਸਟਿਕ ਸੋਡਾ ਜਾਂ ਫਾਰਮੇਲਿਨ ਜਾਂ 3% ਐਸਿਟਿਕ ਐਸਿਡ ਦੀ ਵਰਤੋਂ ਕਰਕੇ ਸ਼ੈੱਡ ਦੀ ਪੂਰੀ ਤਰ੍ਹਾਂ ਸਫਾਈ ਕਰੋ।
5. ਭੇਡਾਂ ਤੋਂ ਉੱਨ ਦੀ ਪ੍ਰਾਪਤੀ ਸਮੇਂ ਮਾਸਕ(ਮੂੰਹ ਢੱਕਣ ਲਈ) ਦੀ ਵਰਤੋਂ ਕਰੋ।
ਟੀਕਾਕਰਣ:
- ਜਿਸ ਜਗ੍ਹਾ ‘ਤੇ ਐਂਥਰੈੱਕਸ ਦਾ ਅਕਸਰ ਹਮਲਾ ਦੇਖਿਆ ਜਾਵੇ, ਉੱਥੇ ਟੀਕਾਕਰਣ ਕੀਤਾ ਜਾਂਦਾ ਹੈ।
2. ਐਂਥਰੈੱਕਸ ਸਪੋਰ ਦਾ ਟੀਕਾ: ਗਾਂ, ਮੱਝ, ਭੇਡ ਅਤੇ ਬੱਕਰੀ ਵਿੱਚ ਚਮੜੀ ਦੇ ਹੇਠਾਂ ਹਰ ਸਾਲ 1 ਮਿ.ਲੀ. ਦਾ ਟੀਕਾ ਲਗਵਾਓ।
ਰਾਸ਼ਟਰੀ ਪਸ਼ੂ ਰੋਗ ਜਾਨਪਦਿਕ ਅਤੇ ਸੂਚਨਾ ਵਿਗਿਆਨ ਸੰਸਥਾਨ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ