ਮੁਰਗੀਆਂ ਵਿੱਚ ਕੋਕਸੀਡੀਓਸੀਜ- ਇਮੀਰਆਂ ਨਾਸ਼ਕ ਪ੍ਰੋਟੋਜੋਆ ਦੇ ਕਾਰਣ ਹੋਣ ਵਾਲੀ ਇਕ ਬਹੁਤ ਹੀ ਘਾਤਕ ਬਿਮਾਰੀ ਹੈ, ਜਿਸ ਵਿੱਚ ਅੰਤੜਾਂ ਦੀ ਸੋਜਿਸ਼ ਅਤੇ ਖੂਨੀ ਬਿਠਾਂ ਹੁੰਦੀਆਂ ਹਨ|
ਆਂਤੜੀਆਂ ਦਾ ਕਿਹੜਾ ਪ੍ਰਭਾਵ ਪ੍ਰਭਾਵਿਤ ਹੁੰਦਾ ਹੈ ਇਹ ਅਲੱਗ ਅਲੱਗ ਪ੍ਰੋਟੋਜੋਆ ਤੇ ਨਿਰਭਰ ਕਰਦਾ ਹੈ। ਇਮੀਰਆਂ ਟਨੈਲਾ ਸੀਕਮ ਨੂੰ ਪ੍ਰਭਾਵਿਤ ਕਰਦਾ ਹੈ। ਇਮੀਰਆਂ ਏਸਰਵੁਲੀਨਾ, ਇਮੀਰਆਂ ਨਿਕਾਟਰਿਕਸ ਹਗਾਨੀ, ਮਾਇਟਿਸ ਸਾਰੇ ਛੋਟੀ ਅੰਤੜੀ ਨੂੰ ਪ੍ਰਭਾਵਿਤ ਕਰਦੇ ਹਨ।
ਕੀ ਇਹ ਬਿਮਾਰੀ ਇਕ ਪੰਛੀ ਤੋਂ ਦੂਜੇ ਪੰਛੀ ਤਕ ਫੈਲ ਸਕਦੀ ਹੈ?
ਸਿਸਟ ਬਿਠਾਂ ਵਿੱਚ ਬਾਹਰ ਨਿਕਲਦੇ ਹਨ ਅਤੇ ਇਹਨਾਂ ਨੂੰ ਗਰਮ ਅਤੇ ਨਮੀ ਵਾਲਾ ਵਾਤਾਵਰਣ ਮਿਲੇ ਤਾਂ ਇਹ ਸਿਸਟ ਫੱਟ ਜਾਂਦੇ ਹਨ ਅਤੇ ਬਿਮਾਰੀ ਫੈਲਾਉਂਦੇ ਹਨ। ਜਿਹੜੇ ਜਾਨਵਰ ਤਾਰਾਂ ਵਾਲੇ ਪਿੰਜਰਿਆਂ ਵਿੱਚ ਉੱਚੇ ਰੱਖੇ ਹੁੰਦੇ ਹਨ, ਉਹ ਘੱਟ ਬਿਮਾਰ ਹੁੰਦੇ ਹਨ।
ਲੱਛਣ:
- ਚੂਚੇ ਵਧਦੇ ਨਹੀਂ ਹਨ, ਪਾਣੀ ਅਤੇ ਫੀਡ ਘੱਟ ਖਾਣਾ
2. ਅੰਡਿਆਂ ਦੀ ਪੈਦਾਵਾਰ ਘੱਟ ਜਾਣੀ ਅਤੇ ਸ਼ਰੀਰ ਦਾ ਤਾਪਮਾਨ ਘੱਟ ਜਾਂਦਾ ਹੈ
3. ਬਿਠਾਂ ਵਿੱਚ ਖੂਨ ਆਉਣਾ
4. ਸਬਕਲੀਨਿਕਲ ਇਨਫੈਕਸ਼ਨ ਵਿੱਚ ਮੌਤ ਘੱਟ ਹੁੰਦੀ ਹੈ
ਕਾਰਨ :
1.ਇਮੀਰਆਂ ਪ੍ਰਜਾਤੀ
2.ਪੋਸਟਮਾਰਟਮ ਜਾਂਚ
3.ਸਿਕਮ ਦੀ ਸੋਜਿਸ਼ ਅਤੇ ਖੂਨ ਨਾਲ ਭਰਿਆ ਹੋਣਾ
4.ਇਮੀਰਆਂ ਦੀ ਪ੍ਰਜਾਤੀ ਦੇ ਹਿਸਾਬ ਨਾਲ ਪੂਰੀਆਂ ਆਂਤੜੀਆਂ ਵਿੱਚ ਖੂਨ ਦੇ ਧੱਬੇ
ਬਚਾਅ:
1.ਮੁਰਗੀਆਂ ਨੂੰ ਪਿੰਜਰਿਆਂ ਵਿੱਚ ਉੱਚੀ ਥਾਂ ਤੇ ਰੱਖੋ
2.ਸਾਫ ਸਫਾਈ ਰੱਖੋ
3.ਕੋਕਸੀਡੀਆਂ ਨੂੰ ਰੋਕਣ ਵਾਲੀ ਦਵਾਈਆਂ ਦੀ ਵਰਤੋਂ ਕਰੋ
ਪਛਾਣ:
1.ਪਛਾਣ ਅਤੇ ਅਲਾਮਤਾ
2.ਬਿੱਠ ਵਿੱਚ ਅੰਡੇ ਦੀ ਖੁਰਦਬੀਨ ਦੇ ਨਾਲ ਪਛਾਣ ਕਰਨੀ
ਇਲਾਜ:
- ਸਲਫ਼ਾ ਗਰੁੱਪ ਦੀਆਂ ਦਵਾਈਆਂ ਦੀ ਵਰਤੋਂ
2. ਐਸਪਰੋਲੀਅਸ ਦਵਾਯੀ ਪਾਣੀ ਰਾਹੀ ਦੇਣੀ
3. ਆਈਨੋਫੋਰਜ ਦੀ ਵਰਤੋਂ
ਅਕਨੌਲੇਜਮੈਂਟ
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ