ਕਰੋਨਿਕ ਰੇਸਪਿਰੇਟਰੀ ਡਿਸੀਜ (ਸੀ. ਆਰ. ਡੀ) ਕੀਟਾਣੂਆਂ ਕਰਕੇ ਹੋਣ ਵਾਲੀ ਇਕ ਖ਼ਤਰਨਾਕ ਸਾਹ ਡੀ ਬਿਮਾਰੀ ਹੈ। ਇਹ ਬਿਮਾਰੀ ਵੱਡੇ ਅਤੇ ਛੋਟੇ ਦੁਆਇਆ ਪੰਛੀਆਂ ਵਿੱਚ ਹੁੰਦੀ ਹੈ।
ਕੀ ਇਹ ਬਿਮਾਰੀ ਇਕ ਪੰਛੀ ਤੋਂ ਦੂਜੇ ਪੰਛੀ ਵਿੱਚ ਲੱਗ ਸਕਦੀ ਹੈ?
ਇੱਕ ਬਿਮਾਰੀ ਮੁਰਗੀਆਂ ਤੋਂ ਅੰਡੇ ਦੇ ਰਾਹੀ ਅਤੇ ਇੱਕ ਮੁਰਗੀ ਤੋਂ ਦੂਜੀ ਮੁਰਗੀ ਨੂੰ ਲੱਗ ਸਕਦੀ ਹੈ।
ਲੱਛਣ:
1.ਭੁੱਖ ਘੱਟ ਜਾਣਾ ਅਤੇ ਚੂਚਿਆਂ ਵਿੱਚ ਭਾਰ ਨਾ ਵਧਣਾ
2.ਸਾਹ ਲੈਣ ਵਿੱਚ ਤਕਲੀਫ਼ ਨੱਕ ਤੋਂ ਪਾਣੀ ਵੱਗਣਾ, ਖੰਘਣਾ ਆਦਿ
3.ਅੱਖਾਂ ਦਾ ਸੁੱਜ ਜਾਣਾ, ਮੂੰਹ, ਚੁੰਝ ਅਤੇ ਸਿਰ ਦਾ ਕਾਲਾਪਣ
4.ਮੂੰਹ ਖੋਲ੍ਹ ਕੇ ਸਾਹ ਲੈਣਾ, ਸਾਹ ਲੈਣ ਵੇਲੇ ਆਵਾਜ਼ ਆਉਣਾ
ਕਾਰਣ:
- ਮਾਈਕੋਪਲਾਜਮਾ ਗੈਲੀਸੇਪਟੀਕਸ
ਪੋਸਟਮਾਰਟਮ ਜਾਂਚ:
- ਹਵਾ ਦੀਆਂ ਝਿੱਲੀਆਂ ਦਾ ਧੁੰਧਲਾਪਣ
2. ਜਿਗਰ ਅਤੇ ਦਿਲ ਦੇ ਬਾਹਰੇ ਫਾਇਬਰਿਨ ਜੰਮ ਜਾਂਦਾ ਹੈ
3. ਨਾਸਾਂ, ਸਾਹ ਦੀ ਨਾਲੀ, ਸਾਈਨਸਜ ਅਤੇ ਫੇਫੜਿਆਂ ਵਿੱਚ ਗਾੜ੍ਹਾ ਪਾਣੀ ਜੰਮ ਜਾਂਦਾ ਹੈ
ਬਚਾਅ
1.ਮਾਈਕੋਪਲਾਜਮਾ ਰਹਿਤ ਚੂਚੇ ਹੀ ਪਾਲੋ
3.ਹਵਾਦਾਰ ਸ਼ੈੱਡ ਬਣਾਓ
ਮਾਈਕਲੋਪਲਾਜਮਾ ਗੈਲੀਸੈਪਟਿਕਮ ਦੇ ਕਾਰਨ ਹੋਣ ਵਾਲੇ ਸੰਕ੍ਰਮਣ ਨੂੰ ਰੋਕਣਾ ਮੁਸ਼ਕਿਲ ਹੈ ਕਿਉਂਕਿ ਇਹ ਰੋਗ ਅੰਡਿਆਂ ਤੋਂ ਫੈਲਦਾ ਹੈ ਅਤੇ ਕੋਈ ਵੀ ਨਵੇਂ ਪੰਛੀ ਨੂੰ ਬਿਮਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ। ਟੀਕਾਕਰਣ ਇੱਕ ਸਫ਼ਲ ਇਲਾਜ਼ ਸਾਬਤ ਨਹੀਂ ਹੋਇਆ, ਕਿਉਂਕਿ CRD ਅਕਸਰ ਅੰਦਰੂਨੀ ਬਿਮਾਰੀ ਹੈ। ਸਾਵਧਾਨੀ-ਪੂਰਵਕ ਪ੍ਰਬੰਧਨ ਦੀਆਂ ਰਣਨੀਤੀਆਂ ਜੋ ਤਣਾਅ ਨੂੰ ਘੱਟ ਕਰਦੀਆਂ ਹਨ ਅਤੇ ਸੀ ਆਰ ਡੀ ਦੇ ਸਤਰ ਨੂੰ ਨਿਰਧਾਰਤ ਕਰਨ ਦੀ ਯੋਗਤਾ ਵਿੱਚ ਮਹੱਤਵਪੂਰਨ ਰੋਕਥਾਮ ਵਾਲੇ ਇਲਾਜ਼ ਹਨ ਅਤੇ ਮਾਈਕਲੋਪਲਾਜਮਾ ਗੈਲੀਸੈਪਟਿਕਮ ਰੋਗ ਨੂੰ ਸਾਵਧਾਨੀਆਂ ਦੁਆਰਾ ਹੀ ਰੋਕਿਆ ਜਾ ਸਕਦਾ ਹੈ।
ਪਛਾਣ:
- ਲੱਛਣ ਅਤੇ ਪੋਸਟਮਾਰਟਮ ਜਾਂਚ
- ਕੀਟਾਣੂ ਦੀ ਪਛਾਣ
ਇਲਾਜ:
- ਐਂਟੀਬਾਓਟਿਕ (ਟੇਟਰਸਾਈਕਲੀਨ, ਡਾਕਸੀ-ਸਾਈਕਲੀਨ, ਟਾਇਲੋਸਿਨ ਟਾਰਟਰੇਟ)
ਅਕਨੋਲਜਮੈਂਟ
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ