ਜਾਣੋ ਪੀਨਟ ਬਟਰ ਬਣਾਉਣ ਦਾ ਤਰੀਕਾ

ਪੀਨਟ ਬਟਰ ਅੱਜ ਦੇ ਸਮੇਂ ਵਿੱਚ ਬਹੁਤ ਹੀ ਪ੍ਰਸਿੱਧ ਖਾਣ ਵਾਲੀ ਸਮੱਗਰੀ ਹੈ । ਤੁਸੀਂ ਆਮ ਬਟਰ ਦੇ ਸਥਾਨ ਤੇ ਪੀਨਟ ਬਟਰ ਦੀ ਵਰਤੋਂ ਕਰਕੇ ਆਪਣੀ ਰੋਜ਼ਾਨਾ ਦੀ ਡਾਈਟ ਨੂੰ ਹੋਰ ਵੀ ਸਿਹਤਮੰਦ ਬਣਾ ਸਕਦੇ ਹੋ। ਅਸੀਂ ਸਾਰੇ ਮੂੰਗਫਲੀ ਦੇ ਫਾਇਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਕਿਉਂਕਿ ਮੂੰਗਫਲੀ ਵਿੱਚ ਜਿਆਦਾ ਮਾਤਰਾ ਵਿੱਚ ਪੋਸ਼ਕ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ, ਐਂਟੀ-ਆਕਸੀਡੈਂਟ, ਖਣਿਜ ਅਤੇ ਮੈਗਨੀਸ਼ੀਅਮ ਆਦਿ ਪਾਏ ਜਾਂਦੇ ਹਨ। ਜੋ ਸਾਡੇ ਸਰੀਰ ਲਈ ਕਾਫੀ ਲਾਭਦਾਇਕ ਹੁੰਦੇ ਹਨ। ਬਜ਼ਾਰ ਵਿੱਚ ਅਲੱਗ – ਅਲੱਗ ਤਰ੍ਹਾਂ ਦੇ ਬ੍ਰੈਂਡ ਦੇ ਪੀਨਟ ਬਟਰ ਅਸਾਨੀ ਨਾਲ ਮਿਲ ਜਾਂਦੇ ਹਨ ਜਿਨ੍ਹਾਂ ਦੀ ਕੀਮਤ ਬਹੁਤ ਜਿਆਦਾ ਹੁੰਦੀ ਹੈ । ਇਸ ਲਈ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ ਤੁਸੀਂ ਘਰ ਵਿੱਚ ਹੀ ਪੀਨਟ ਬਟਰ ਬਹੁਤ ਹੀ ਘੱਟ ਸਮੱਗਰੀ ਦੇ ਨਾਲ ਬਣਾ ਸਕਦੇ ਹੋ ।

ਲੋੜੀਦੀਂ ਸਮੱਗਰੀ
ਭੁੰਨੀ ਹੋਈ ਮੁੰਗਫਲੀ – ਢੇਡ ਕੱਪ ( ਛਿਲਕਾ ਉਤਾਰ ਕੇ )
ਸ਼ਹਿਦ -1 ਚਮਚ
ਚੀਨੀ – 1 ਚਮਚ
ਨਮਕ – 1 ਚੋਥਾਈ ਚਮਚ
ਜੈਤੂਨ ਦਾ ਤੇਲ / ਡਾਲਡਾ ਘਿਓ – 2 ਚਮਚ

ਬਣਾਉਣ ਦਾ ਤਰੀਕਾ
•ਘਰ ਵਿੱਚ ਹੀ ਪੀਨਟ ਬਟਰ ਬਣਾਉਣ ਦੇ ਲਈ ਪਹਿਲਾਂ ਭੁੰਨੀ ਹੋਈ ਮੂੰਗਫਲੀ ਦੇ ਛਿੱਲਕੇ ਉਤਾਰ ਦਿਓ|
•ਫਿਰ ਮਿਕਸੀ ਦੇ ਇੱਕ ਜਾਰ ਵਿੱਚ ਭੁੰਨੇ ਹੋਏ ਮੁੰਗਫਲੀ ਦੇ ਦਾਣੇ , ਜੈਤੂਨ ਦਾ ਤੇਲ, ਚੀਨੀ, ਨਮਕ ਅਤੇ ਸ਼ਹਿਦ ਨੂੰ ਇਕੱਠੇ ਪਾ ਕੇ ਕਰੀਮੀ ਟੇਕਸਚਰ ਤੱਕ ਪੀਸ ਲਵੋ।
•ਹੁਣ ਪੀਸੇ ਹੋਏ ਮਿਸ਼ਰਣ ਨੂੰ ਚੈਕ ਕਰ ਲਵੋ, ਜੇਕਰ ਤੁਸੀਂ ਪੀਨਟ ਬਟਰ ਥੋੜਾ ਪਤਲਾ ਚਾਹੁੰਦੇ ਹੋਂ ਤਾਂ ਆਪਣੀ ਲੋੜ ਅਨੁਸਾਰ ਇਸ ਵਿੱਚ 1-2 ਚਮਚ ਜੈਤੂਨ ਦਾ ਤੇਲ ਪਾ ਕੇ ਇੱਕ ਵਾਰ ਫਿਰ ਚੰਗੀ ਤਰ੍ਹਾਂ ਪੀਸ ਸਕਦੇ ਹੋ, ਜਿਸ ਨਾਲ ਬਹੁਤ ਮੁਲਾਇਮ ਤੇ ਕਰੀਮੀ ਟੇਕਸਚਰ ਆ ਜਾਵੇਗਾ।
•ਘਰ ਵਿੱਚ ਅਸਾਨੀ ਨਾਲ ਸਿਹਤਮੰਦ ਤੇ ਸ਼ੁੱਧ ਪੀਨਟ ਬਟਰ ਬਣ ਕੇ ਤਿਆਰ ਹੋ ਗਿਆ ਹੈ । ਤਿਆਰ ਕੀਤੇ ਹੋਏ ਪੀਨਟ ਬਟਰ ਨੂੰ ਹਵਾਦਾਰ ਕੰਟੇਨਰ ਵਿੱਚ ਸਟੋਰ ਕਰਕੇ ਫਰਿੱਜ ਵਿੱਚ ਰੱਖ ਕੇ 2 ਹਫਤਿਆਂ ਤੱਕ ਵਰਤੋਂ ਵਿੱਚ ਲਿਆ ਸਕਦੇ ਹੋ।

ਵਜਨ ਵਧਾਉਣ ਵਿੱਚ ਸਹਾਇਕ : ਪੀਨਟ ਬਟਰ ਵਿੱਚ ਅੋਮੇਗਾ -6 ਜਿਆਦਾ ਮਾਤਾਰਾ ਵਿੱਚ ਹੁੰਦਾ ਹੈ, ਜੋ ਕਿ ਫੈਟੀ ਐਸਿਡ ਹੁੰਦਾ ਹੈ । ਜੇਕਰ ਇਸ ਨੂੰ ਜਿਆਦਾ ਮਾਤਾਰਾ ਵਿੱਚ ਲਿਆ ਜਾਵੇ ਤਾਂ, ਇਹ ਨੁਕਸਾਨ ਵੀ ਕਰਦਾ ਹੈ, ਪਰ ਇਹ ਤੁਹਾਡੇ ਵਜਨ ਨੂੰ ਵਧਾਉਣ ਵਿੱਚ ਕਾਫੀ ਮਦਦ ਕਰਦਾ ਹੈ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ