ਗਰਮੀਆਂ ਵਿੱਚ ਰਾਹਤ ਦੇਣ ਵਾਲੇ ਮੁੱਖ ਫ਼ਲਾਂ ਵਿੱਚੋਂ ਇੱਕ ਬੇਲ ਹੈ, ਜਿਸ ਨੂੰ ਆਯੁਰਵੈਦ ਵਿੱਚ ਗੁਣਾਂ ਦਾ ਭੰਡਾਰ ਦੱਸਿਆ ਜਾਂਦਾ ਹੈ। ਇਹ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਨਿਖਾਰਨ ਦਾ ਕੰਮ ਵੀ ਕਰਦਾ ਹੈ। ਬੇਲ ਦਾ ਉੱਪਰਲਾ ਹਿੱਸਾ ਸਖਤ ਅਤੇ ਅੰਦਰਲਾ ਹਿੱਸਾ ਬਹੁਤ ਨਰਮ ਅਤੇ ਗੁੱਦੇਦਾਰ ਹੁੰਦਾ ਹੈ।
• ਬੇਲ ਦੇ ਜੂਸ ਦਾ ਨਿਯਮਿਤ ਸੇਵਨ ਲੂ ਲੱਗਣ ਤੋਂ ਬਚਾਉਂਦਾ ਹੈ।
• ਬੇਲ ਦੇ ਜੂਸ ਦਾ ਨਿਯਮਿਤ ਸੇਵਨ ਕਰਨ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਨਹੀਂ ਹੁੰਦੀ।
• ਇਸ ਦੇ ਸੇਵਨ ਨਾਲ ਕੋਲੈਸਟ੍ਰਾੱਲ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।
• ਰੋਜ਼ਾਨਾ ਬੇਲ ਦਾ ਜੂਸ ਪੀਣ ਨਾਲ ਸਰੀਰ ਵਿੱਚ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਖੂਨ ਸਾਫ਼ ਹੋ ਜਾਂਦਾ ਹੈ।
• ਗਰਭਵਤੀ ਔਰਤਾਂ ਵਿੱਚ ਘਬਰਾਹਟ ਹੋਣਾ ਇੱਕ ਆਮ ਗੱਲ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਸੁੰਢ ਅਤੇ ਬੇਲ ਦੋ ਚਮਚ ਪਿਲਾਉਣਾ ਚਾਹੀਦਾ ਹੈ।
• ਪਾਚਨ ਰੋਗ ਦੇ ਲਈ ਬੇਲ ਵਧੀਆ ਉਪਾਅ ਹੈ, ਇਹ ਅੰਤੜੀਆਂ ਵਿੱਚਲੇ ਕੀੜਿਆਂ ਨੂੰ ਨਸ਼ਟ ਕਰਨ ਵਿੱਚ ਮਦਦ ਕਰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ