ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਦੇ ਬਾਗਬਾਨੀ ਰੁਝੇਵੇਂ

ਫਲਦਾਰ ਬੂਟੇ

1. ਫਲਦਾਰ ਬੂਟਿਆਂ ਨੂੰ ਸੋਕੇ ਅਤੇ ਜ਼ਿਆਦਾ ਗਰਮੀ ਤੋਂ ਬਚਾਅ ਲਈ ਨਵੇਂ ਲਗਾਏ ਬੂਟਿਆਂ ਨੂੰ ਲਗਾਤਾਰ ਹਲਕੀ ਸਿੰਚਾਈ ਕਰਦੇ ਰਹੋ ਅਤੇ ਜਮੀਨ ਤੇ ਪਰਾਲੀ, ਗੰਨੇ ਦੀ ਖੋਰੀ ਜਾਂ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ।
2. ਨਵੇਂ ਲਗਾਏ ਬੂਟਿਆਂ ਦੇ ਤਣਿਆਂ ਨੂੰ ਤਿਖੀ ਧੁਪ ਦੇ ਭੈੜੇ ਅਸਰ ਤੋਂ ਬਚਾਉਣ ਲਈ ਬੂਟਿਆਂ ਦੇ ਤਣਿਆਂ ਨੂੰ ਪਰਾਲੀ ਆਦਿ ਲਪੇਟ ਦਿਓ ਅਤੇ ਤਣਿਆਂ ਤੇ ਕਲੀ ਵਿੱਚ ਨੀਲਾ ਥੋਥਾ ਪਾ ਕੇ ਸਫੈਦੀ ਕਰ ਦਿਓ।
3. ਗਰਮੀ ਕਾਰਨ ਹੀ ਨਿੰਬੂ, ਅਨਾਰ, ਲੀਚੀ ਦੇ ਫਲਾਂ ਦਾ ਛਿਲਕਾ ਪਾਟਦਾ ਹੈ ਜੋ ਕਿ ਕੋਈ ਬਿਮਾਰੀ ਨਹੀ ਹੈ, ਇਸ ਦੀ ਰੋਕਥਾਮ ਲਈ ਸ਼ਾਮ ਨੂੰ ਸੂਰਜ ਛਿਪਣ ਤੋਂ ਇਕ ਘੰਟਾ ਬਾਅਦ ਬੂਟਿਆਂ ਤੇ ਪਾਣੀ ਦਾ ਛਿੜਕਾਅ ਕਰੋ।
4. ਨਾਸ਼ਪਾਤੀ ਵਿਚ ਤੇਲੇ ਦੀ ਰੋਕਥਾਮ ਲਈ 0.4 ਮਿ.ਲਿ. 200 ਐਸ ਐਲ ਜਾਂ 0.32 ਗ੍ਰਾਮ ਥਾਇਆਮੀਥੋਕਸਮ 25 ਡਬਲਯੂ ਪੀ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।
5.ਨਿੰਬੂ ਜਾਤੀ ਵਿੱਚ ਜਿੰਕ ਦੀ ਘਾਟ ਦੀ ਰੋਕਥਾਮ ਲਈ 3 ਗ੍ਰਾਮ ਜਿੰਕ ਸਲਫੇਟ ਅਤੇ ਗਰਮੀ ਰੁੱਤ ਦੇ ਕੀੜੇ – ਮਕੌੜਿਆਂ ਦੀ ਰੋਕਥਾਮ ਲਈ 2 ਮਿ. ਲਿ. ਇਮਿਡਾਕਲੋਰਪਰਿਡ 17.8 ਐਸ ਐਲ ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ ਕਰੋ।

ਸਬਜ਼ੀਆਂ

1. ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਹਫਤੇ ਬਾਅਦ ਪਾਣੀ ਲਗਾਉਂਦੇ ਰਹੋ ਅਤੇ ਬਾਅਦ ਪਾਣੀ ਲਗਾਉਂਦੇ ਰਹੋ ਅਤੇ ਇਨ੍ਹਾਂ ਦੀ ਤੁੜਾਈ ਇੱਕ ਦਿਨ ਛੱਡ ਕੇ ਸ਼ਾਮ ਨੂੰ ਕਰਦੇ ਰਹੋ ਅਤੇ ਇਨ੍ਹਾਂ ਦੀ ਪਰ – ਪਰਾਗਣ ਕਿਰਿਆ ਖਰਾਬ ਹੁੰਦੀ ਹੈ ਪਰ ਘੀਆ ਕੱਦੂ ਤੇ ਰਾਮ ਤੋਰੀ ਦੀ ਤੁੜਾਈ ਸਵੇਰ ਵੇਲੇ ਕਰੋ ਕਿਉਂਕਿ ਇਨ੍ਹਾਂ ਦੇ ਫੁੱਲ ਸ਼ਾਮ ਨੂੰ ਖੁਲਦੇ ਹਨ।
2. ਪੱਕੇ ਹੋਏ ਟਮਾਟਰ ਦੀ ਚਟਨੀ, ਸਾਸ, ਪਿਊਰੀ ਆਦਿ ਬਣਾ ਕੇ ਰੱਖ ਲਵੋ ਜੋ ਸਾਲ ਭਰ ਕੰਮ ਆਵੇਗੀ।
3. ਮੂਲੀ ਦੀ ਪੂਸਾ ਚੇਤਕੀ ਕਿਸਮ ਦੀ ਬਿਜਾਈ ਹੁਣ ਕਰ ਲਵੋ।
4. ਕੱਦੂ ਜਾਤੀ ਸਬਜ਼ੀਆਂ ਨੂੰ ਧੂੜੇਦਾਰ ਉੱਲੀ ਤੋਂ ਬਚਾਅ ਲਈ 0.5 ਮਿ.ਲਿ ਕੈਰਾਥੇਨ ਅਤੇ ਪੀਲੇ ਧੱਬਿਆਂ ਦੇ ਰੋਗ ਤੋਂ ਬਚਾਅ ਲਈ 3 ਗ੍ਰਾਮ ਇੰਡੋਫਿਨ ਐਮ 45 ਦਵਾਈ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਛਿੜਕਾਅ 7 ਦਿਨ ਦੇ ਵਕਫੇ ਤੇ ਕਰੋ।

ਖੁੰਬਾਂ

1. ਖੁੰਬਾਂ ਦੀ ਸਰਦ ਰੁੱਤ ਵਿੱਚ ਕਾਸ਼ਤ ਕਰਨ ਲਈ ਤੂੜੀ ਦਾ ਪ੍ਰਬੰਧ ਹੁਣ ਹੀ ਕਰ ਲਵੋ।
2. ਗਰਮ ਰੁੱਤ ਦੀ ਵਾਲੀ ਖੁੰਬ ਦੀ ਕਾਸ਼ਤ ਕਈ 1-1.5 ਕਿੱਲੋ ਦੇ ਪਰਾਲੀ ਦੇ ਪੂਲੇ ਬਣਾ ਕੇ ਗਿੱਲੇ ਕਰਕੇ ਕਮਰੇ ਵਿੱਚ ਬੈੱਡ ਲਗਾਉ ਅਤੇ ਦਿਨ ਵਿੱਚ ਦੋ ਵਾਰ ਪਾਣੀ ਲਗਾਉ ਮਹੀਨੇ ਤੱਕ ਫ਼ਸਲ ਤਿਆਰ ਹੋ ਜਾਵੇਗੀ।
3. ਮਿਲਕੀ ਖੁੰਬ ਦੀ ਬਿਜਾਈ ਲਈ ਤੂੜੀ ਨੂੰ ਉਬਾਲ ਕੇ, ਬੀਜ ਰਲਾ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਭਰ ਕੇ ਕਰੋ। 15-20 ਦਿਨ ਬਾਅਦ ਜਦੋਂ ਰੇਸ਼ਾ ਫੈਲ ਜਾਵੇ ਤਾਂ ਕੇਸਿੰਗ ਕਰ ਦਿਓ।

ਫੁੱਲ

1. ਫੁੱਲਾਂ ਜਿਵੇਂ ਕੋਸਮੋਸ, ਗਲਾਰਡੀਆ, ਗੋਮਫਰੀਨਾ, ਕੋਚੀਆ, ਜ਼ੀਨੀਆ, ਪਾਰਚੂਲੈਕਾ ਦੀਆਂ ਕਿਆਰੀਆਂ ਨੂੰ ਪਾਣੀ ਲਗਾਉਂਦੇ ਰਹੋ ਅਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰ ਦਿਉ।
2. ਘਾਹ ਦੇ ਲਾਅਨ ਨੂੰ ਹਰਾ ਭਰਾ ਰੱਖਣ ਲਈ ਸਿੰਚਾਈ ਦਾ ਖ਼ਾਸ ਧਿਆਨ ਰੱਖੋ ਅਤੇ ਕਟਾਈ ਕਰਦੇ ਰਹੋ।

ਸ਼ਹਿਦ ਮੱਖੀ ਪਾਲਣ

1. ਸ਼ਹਿਦ ਮੱਖੀਆਂ ਦੇ ਬਕਸਿਆਂ ਵਿੱਚ ਇਸ ਮਹੀਨੇ ਗਰਮੀ ਤੋਂ ਬਚਾਉਣ ਲਈ ਬਕਸਿਆਂ ਨੂੰ ਸੰਘਣੀ ਛਾਂ ਵਿੱਚ ਰੱਖਣ ਲਈ ਉਪਰਾਲੇ ਕੀਤੇ ਜਾਣ।
2. ਗਰਮੀ ਕਾਰਨ ਮੱਖੀਆਂ ਲਈ ਪਾਣੀ ਦਾ ਉੱਚਿਤ ਪ੍ਰਬੰਧ ਵੀ ਕਰੋ। ਇਸ ਲਈ ਬਕਸਿਆਂ ਸਟੈਂਡ ਦੇ ਪਾਲਿਆਂ ਹੇਠਾਂ ਰੱਖੇ ਕੋਲਿਆਂ ਵਿੱਚ ਪਾਣੀ ਪਾਇਆ ਜਾ ਸਕਦਾ ਹੈ ਜਿਸ ਨਾਲ ਇਹ ਸ਼ਹਿਦ ਮੱਖੀਆਂ ਦੀ ਪਾਣੀ ਜ਼ਰੂਰਤ ਪੂਰੀ ਕਰਨ ਦੇ ਨਾਲ-ਨਾਲ ਕੀੜੀਆਂ ਤੋਂ ਵੀ ਬਚਾਉਣਗੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ