pain

ਮਾਈਗ੍ਰੇਨ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਾ

ਇਹ ਮੰਨਿਆ ਜਾਂਦਾ ਹੈ ਕਿ ਦਿਮਾਗ ਵਿੱਚ ਅਸਧਾਰਨ ਗਤੀਵਿਧੀਆਂ ਹੋਣ ਨਾਲ ਮਾਈਗ੍ਰੇਨ ਹੁੰਦਾ ਹੈ। ਇਹ ਨਾੜੀ ਸੰਚਾਰ ਦੇ ਨਾਲ-ਨਾਲ ਦਿਮਾਗ ਵਿੱਚ ਰਸਾਇਣਾਂ ਅਤੇ ਲਹੂ-ਵਹਿਣੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਈਗ੍ਰੇਨ ਕੋਈ ਵਿਸ਼ੇਸ਼ ਸਿਰ-ਦਰਦ ਨਹੀਂ ਹੈ। ਜੇਕਰ ਤੁਹਾਨੂੰ ਕਦੇ ਮਾਈਗ੍ਰੇਨ ਹੋਇਆ ਹੋਵੇਗਾ ਤਾਂ ਤੁਹਾਨੂੰ ਇੱਕ-ਦਮ ਤੇਜ਼ ਦਰਦ, ਉਲਟੀਆਂ ਅਤੇ ਪ੍ਰਕਾਸ਼ ਅਤੇ ਆਵਾਜ਼ ਪ੍ਰਤੀ ਸੰਵੇਦਨਸ਼ੀਲਤਾ ਦਾ ਵੀ ਸਾਹਮਣਾ ਕਰਨਾ ਪਿਆ ਹੋਵੇਗਾ। ਜਦ ਮਾਈਗ੍ਰੇਨ ਹੁੰਦਾ ਹੈ, ਤਾਂ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਸਭ ਕੁੱਝ ਕਰਨ ਲਈ ਤਿਆਰ ਹੋ ਜਾਂਦੇ ਹੋ। ਅਸੀਂ ਤੁਹਾਡੇ ਨਾਲ ਦਵਾਈਆਂ ਦੀ ਵਰਤੋਂ ਦੇ ਬਿਨਾਂ ਮਾਈਗ੍ਰੇਨ ਨੂੰ ਘੱਟ ਕਰਨ ਵਾਲੇ ਕੁੱਝ ਤਰੀਕੇ ਸਾਂਝੇ ਕਰਨ ਜਾ ਰਹੇ ਹਾਂ:

ਮਾਈਗ੍ਰੇਨ ਦੇ ਕੁੱਝ ਮੁੱਖ ਕਾਰਨ:

ਹਾਈ ਬਲੱਡ-ਪ੍ਰੈੱਸ਼ਰ, ਤਣਾਅ, ਉਨੀਂਦਰਾ, ਮੌਸਮ ‘ਚ ਬਦਲਾਅ, ਦਰਦ ਨਿਵਾਰਕ ਦਵਾਈ, ਚਿੰਤਾ, ਭੋਜਨ ਦੀਆਂ ਆਦਤਾਂ, ਹਾਰਮੋਨਾਂ ‘ਚ ਬਦਲਾਅ, ਉਦਾਸੀ, ਉਤੇਜਨਾ, ਸਦਮਾ, ਥਕਾਵਟ, ਘੱਟ ਸੌਣਾ, ਮੋਢਿਆਂ ਅਤੇ ਗਰਦਨ ‘ਚ ਦਰਦ, ਖਰਾਬ ਮੁਦਰਾ (ਪੋਸਚਰ), ਸ਼ਰਾਬ, ਕੈਫਿਨ, ਨੀਂਦ ਦੀਆਂ ਗੋਲੀਆਂ, ਹਾਰਮੋਨ ਬਦਲਾਅ ਥੈਰੇਪੀ (HRT)ਵਾਲੀ ਦਵਾਈ, ਅਸਥਾਈ ਸਕਰੀਨ, ਤੇਜ਼ ਗੰਧ, ਸਿਗਰਟ ਨਾਲ ਪੀਣ ਵਾਲੇ ਲਈ ਸਿਗਰਟ ਦਾ ਧੂੰਆਂ, ਉੱਚੀ ਆਵਾਜ਼ ਆਦਿ ਮਾਈਗ੍ਰੇਨ ਦੇ ਕਾਰਨ ਹੋ ਸਕਦੇ ਹਨ।

ਮਾਈਗ੍ਰੇਨ ਦੇ ਲੱਛਣ:

ਭੁੱਖ ‘ਚ ਕਮੀ, ਬਹੁਤ ਸਾਰਾ ਪਸੀਨਾ, ਕਮਜ਼ੋਰੀ, ਅੱਖਾਂ ਵਿੱਚ ਦਰਦ, ਧੁੰਦਲਾ ਦਿਖਾਈ ਦੇਣਾ, ਪੂਰੇ ਜਾਂ ਅੱਧੇ ਸਿਰ ਵਿੱਚ ਤੇਜ਼ ਦਰਦ, ਰੌਸ਼ਨੀ ਤੋਂ ਘਬਰਾਹਟ, ਉਲਟੀਆਂ ਆਦਿ ਮਾਈਗ੍ਰੇਨ ਦੇ ਲੱਛਣ ਹਨ।
ਮਾਈਗ੍ਰੇਨ ਤੋਂ ਬਚਾਅ ਲਈ ਖੁਰਾਕ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਬਹੁਤ ਸਾਰੇ ਭੋਜਨ ਅਤੇ ਪੀਣਯੋਗ ਪਦਾਰਥ ਇਸ ਵਿੱਚ ਵਾਧਾ ਕਰ ਸਕਦੇ ਹਨ।

ਮਾਈਗ੍ਰੇਨ ‘ਚ ਵਾਧਾ ਕਰਨ ਵਾਲੇ ਭੋਜਨ:

1. ਨਾਈਟ੍ਰੇਟ ਵਾਲੇ ਭੋਜਨ ਜਿਵੇਂ ਕਿ ਹਾੱਟ ਡਾੱਗ, ਡੇਲੀ ਮੀਟ, ਬੇਕਨ, ਸਾੱਸੇਜ, ਚਾੱਕਲੇਟ, ਸ਼ਰਾਬ ਖਾਸ ਕਰ ਰੈੱਡ ਵਾਈਨ, ਠੰਡੀ ਅਤੇ ਆਈਸਡ ਡਰਿੰਕਸ, ਪ੍ਰੋਸੈੱਸਡ ਭੋਜਨ, ਮਸਾਲੇਦਾਰ ਭੋਜਨ, ਫਲੀਆਂ, ਸੁੱਕੇ ਮੇਵੇ, ਲੱਸੀ, ਖੱਟੀ ਕਰੀਮ ਅਤੇ ਦਹੀਂ।

2. ਇਟਾਲੀਅਨ ਫਲੀਆਂ, ਮਟਰ, ਟੋਫੂ, ਸੋਇਆ ਸੌਸ, ਪਨੀਰ, ਆਚਾਰ, ਮਿਰਚਾਂ, ਜੈਤੂਨ ਤੇਲ, ਅਵਾਕੈਡੋ, ਆਲੂ ਬੁਖਾਰਾ, ਕੇਲਾ, ਖੱਟੇ ਫਲ, ਪਿੱਜ਼ਾ ਅਤੇ ਫਾਸਟ ਫੂਡ ਆਦਿ ਮਾਈਗ੍ਰੇਨ ਦਾ ਕਾਰਨ ਬਣ ਸਕਦੇ ਹਨ।

3. ਕੈਫਿਨ ਮਾਈਗ੍ਰੇਨ ਤੋਂ ਰਾਹਤ ਦਿਵਾ ਸਕਦਾ ਹੈ, ਪਰ ਕੈਫਿਨ ਦੀ ਲੋੜ ਤੋਂ ਵੱਧ ਵਰਤੋਂ ਸਿਰ ਦਰਦ ਦੀਆਂ ਹੋਰਨਾਂ ਕਿਸਮਾਂ ਦਾ ਕਾਰਨ ਬਣ ਸਕਦੀ ਹੈ।

4. ਖੁਦ ਬਾਰੇ ਸਪੱਸ਼ਟ ਤੌਰ ‘ਤੇ ਜਾਣਨ ਲਈ ਜਾਂਚ ਕਰੋ ਕਿ ਕਿਹੜੀ ਚੀਜ਼ ਖਾਣ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ।

ਮਾਈਗ੍ਰੇਨ ‘ਚ ਖਾਣਯੋਗ ਭੋਜਨ:

ਮੈਗਨੀਸ਼ੀਅਮ ਲੈਣ ਲਈ ਆਪਣੀ ਖੁਰਾਕ ਵਿੱਚ ਬਦਾਮ, ਤਿਲ, ਸੂਰਜਮੁਖੀ ਦੇ ਬੀਜ, ਬ੍ਰਾਜ਼ੀਲ ਨੱਟਸ, ਕਾਜੂ, ਪੀਨੱਟ ਬੱਟਰ, ਓਟਮੀਲ, ਅੰਡੇ, ਦੁੱਧ, ਹਰੀਆਂ ਸਬਜ਼ੀਆਂ, ਹੋਲ ਗ੍ਰੇਨ ਅਤੇ ਨੱਟਸ ਆਦਿ ਲਓ।

ਇਲਾਜ਼ ਦੇ ਨੁਸਖ਼ੇ:

1. ਰੋਜ਼ਾਨਾ ਕਸਰਤ ਜਾਂ ਯੋਗਾ ਕਰੋ।
2. ਮਾਈਗ੍ਰੇਨ ਦੇ ਇਲਾਜ਼ ਲਈ ਗਾਜਰ ਅਤੇ ਪਾਲਕ ਦਾ ਜੂਸ ਪੀਓ।
3. ਹਰ ਰੋਜ਼ ਸਵੇਰੇ ਖਾਲੀ ਪੇਟ 1 ਸੇਬ ਖਾਓ।
4. ਖੀਰੇ ਦੇ ਟੁਕੜਿਆਂ ਨੂੰ ਮੱਥੇ ‘ਤੇ ਰਗੜੋ ਜਾਂ ਸੁੰਘੋ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲੇਗੀ।
5. ਕਾਲੀ ਮਿਰਚ ਪਾਊਡਰ ਦਾ ਇੱਕ ਚਮਚ ਲਓ, 1 ਚੁਟਕੀ ਹਲਦੀ ਅਤੇ 1 ਕੱਪ ਦੁੱਧ ਲਓ, ਇਸ ਨੂੰ ਉਬਾਲੋ ਅਤੇ ਹਮੇਸ਼ਾ ਲਈ ਮਾਈਗ੍ਰੇਨ ਤੋਂ ਛੁਟਕਾਰੇ ਲਈ 7 ਦਿਨ ਲਗਾਤਾਰ ਹਰ ਰੋਜ਼ ਪੀਓ।
6. ਜੇਕਰ ਤੇਜ਼ ਸਿਰ ਦਰਦ ਹੋਵੇ ਤਾਂ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਪਾਣੀ ਨਾਲ ਪੀਓ। ਤੁਹਾਨੂੰ ਆਰਾਮ ਮਿਲੇਗਾ।
7. ਮਾਈਗ੍ਰੇਨ ਤੋਂ ਛੁਟਕਾਰੇ ਲਈ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਆਪਣੇ ਨੱਕ ਵਿੱਚ ਰੋਜ਼ ਪਾਓ।
8. ਸੁੱਕਾ ਨਿੰਬੂ ਸੂਰਜ ਦੀ ਰੌਸ਼ਨੀ ਵਿੱਚ ਛਿੱਲੋ ਅਤੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਮੱਥੇ ‘ਤੇ ਲਾਓ, ਜਿਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲੇਗੀ।
9. ਇੱਕ ਚਮਚ ਅਦਰਕ ਜੂਸ ਅਤੇ ਸ਼ਹਿਦ ਨੂੰ ਮਿਲਾ ਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਤੁਸੀਂ ਅਦਰਕ ਦਾ ਟੁਕੜਾ ਮੂੰਹ ਵਿੱਚ ਵੀ ਰੱਖ ਸਕਦੇ ਹੋ। ਅਦਰਕ ਦੀ ਕਿਸੇ ਤਰੀਕੇ ਨਾਲ ਵੀ ਵਰਤੋਂ ਕਰਨਾ ਮਾਈਗ੍ਰੇਨ ਤੋਂ ਰਾਹਤ ਦਿਵਾਏਗਾ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ