ਸਰ੍ਹੋਂ ਦੀ ਕਟਾਈ ਸਮੇਂ ਕੁੱਝ ਧਿਆਨ ਰੱਖਣ ਯੋਗ ਗੱਲਾਂ ਹੇਠ ਲਿਖੇ ਅਨੁਸਾਰ ਹਨ:
1. ਸਰ੍ਹੋਂ ਦੀ ਕਟਾਈ ਹੱਥੀਂ ਕੀਤੀ ਜਾਂਦੀ ਹੈ।
2. ਕਟਾਈ ਤੋਂ ਬਾਅਦ ਇਸਨੂੰ ਜ਼ਿਆਦਾ ਦੇਰ ਧੁੱਪ ਵਿੱਚ ਨਾ ਰੱਖੋ, ਕਿਉਂਕਿ ਇਸਦੀਆਂ ਫਲੀਆਂ ਭੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ।
3. ਥਰੈਸ਼ਰ ਦੀ ਮਦਦ ਨਾਲ ਸਰ੍ਹੋਂ ਨੂੰ ਕੱਢ ਲਓ।
4. ਸਰ੍ਹੋਂ ਦੀ ਕਟਾਈ ਤੋਂ ਬਾਅਦ ਬਾਕੀ ਬਚੀਆਂ ਮੁੱਢੀਆਂ ਨੂੰ ਤਵੀਆਂ ਦੀ ਮਦਦ ਨਾਲ ਚੰਗੀ ਤਰ੍ਹਾਂ ਵਾਹ ਕੇ ਮਿੱਟੀ ਵਿੱਚ ਰਲਾ ਦਿਓ, ਕਿਉਂਕਿ ਇਹ ਹਰੀ ਖਾਦ ਦਾ ਕੰਮ ਕਰਦੀਆਂ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ