advice

ਸੂਣ ਪਿੱਛੋ ਪਸ਼ੂਆਂ ਦਾ ਦੁੱਧ ਵਧਾਉਣ ਬਾਰੇ ਜਾਣਕਾਰੀ

ਆਮ ਤੌਰ ਤੇ ਬਹੁਤ ਸਾਰੇ ਪਸ਼ੂ ਪਾਲਕ ਦੇ ਸਵਾਲ ਆਉਦੇ ਹਨ ਕਿ ਸੂਣ ਤੋਂ ਬਾਅਦ ਪਸ਼ੂ ਦਾ ਦੁੱਧ ਕਿਵੇਂ ਵਧਾਇਆ ਜਾਵੇ। ਮਾਰਕੀਟ ਵਿੱਚ ਬਹੁਤ ਸਾਰੇ ਪੌਡਕਟ ਆਉਦੇ ਹਨ। ਦੁੱਧ ਵਧਾਉਣ ਲਈ ਜਿਹਨਾਂ ਦੇ ਨਾਲ ਅੱਗੇ ਚੱਲ ਕੇ ਬਹੁਤ ਸਾਰੀਆਂ ਸਮੱਸਿਆਂ ਪਸ਼ੂ ਨੂੰ ਆ ਸਕਦੀਆਂ ਹਨ। ਪਸ਼ੂ ਦੇ ਦੁੱਧ ਦਾ ਸਿੱਧਾ ਸਬੰਧ ਉਸਦੀ ਖੁਰਾਕ ਨਾਲ ਹੀ ਹੈ । ਕੁੱਝ ਸਫਲ ਪਸ਼ੂ ਪਾਲਕਾ ਦਾ ਮੰਨਣਾ ਹੈ ਕਿ ਸਰਦੀਆਂ ਵਿੱਚ 5 ਕਿੱਲੋ ਗਾਜਰਾਂ ਤੇ ਗਰਮੀਆਂ ਵਿੱਚ 5 ਕਿੱਲੋ ਕੱਦੂ ਜਾਂ ਲੋਕੀ ਖਵਾਉਦੇ ਰਹੋ ਤਾਂ ਦੁੱਧ ਵੱਧ ਜਾਵੇਗਾ। ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ, ਕੱਚੀ ਜਵਾਰ ਨਾ ਖਵਾਓ। ਇਸ ਤੋਂ ਇਲਾਵਾ ਤੁਸੀ ਪਸ਼ੂ ਨੂੰ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰ੍ਹੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ।

ਲੋਂੜੀਦਾ ਸਮਾਨ

  • 2 KG ਦੁੱਧ
  • ਪਾਈਆ ਮਿਸ਼ਰੀ
  • ਅੱਧੀ ਛਟਾਕ ਚਿੱਟਾ ਜੀਰਾ

ਬਣਾਉਣ ਦਾ ਤਰੀਕਾ

  • ਦੁੱਧ ਨੂੰ ਗਰਮ ਕਰੋ, ਜਦ ਦੁੱਧ 1.5 ਕਿੱਲੋ ਰਹਿ ਜਾਵੇ, ਤਾਂ ਵਿੱਚ ਚਿੱਟਾ ਜੀਰਾ ਪਾ ਕੇ ਹਿਲਾਓ। ਜਦੋਂ ਦਾਣਾ ਨਰਮ ਹੋ ਜਾਵੇ, ਤਾਂ ਮਿਸ਼ਰੀ ਘੋਲ ਦਿਓ।
  • ਜਦ ਦੁੱਧ ਕੋਸਾ ਹੋਵੇ,ਤਾਂ ਨਾਲ ਵਿੱਚ ਪਾ ਕੇ ਪਸ਼ੂ ਨੂੰ ਦਿਓ।
  • 5 ਦਿਨ ਦੇ ਵਕਫੇ ‘ਤੇ 3 ਡੰਗ ਦਿਓ। ਪਸ਼ੂ ਦਾ ਅੰਦਰ ਸਾਫ਼ ਹੋ ਜਾਵੇਗਾ ਅਤੇ ਪਸ਼ੂ ਦਾ ਦੁੱਧ ਉੱਤਰ ਆਵੇਗਾ। ਦਲੀਆ ਲੇਟੀ ਵੀ ਜਾਰੀ ਰੱਖ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ