ਹਜੇ ਵੀ ਕੁੱਝ ਲੋਕ ਕੇਲੇ ਦੇ ਪੱਤਿਆਂ ਵਿੱਚ ਖਾਣਾ ਕਿਉਂ ਖਾਂਦੇ ਹਨ? ਇਹ ਹੈ ਕਾਰਣ|

ਕੇਲਾ ਅਸੀਂ ਸਾਰੇ ਹੀ ਖਾਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਦੇ ਪੱਤੇ ਵੀ ਕੇਲੇ ਦੀ ਤਰ੍ਹਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਬਹੁਤ ਸਾਰੇ ਅਜਿਹੇ ਵੀ ਗੁਣ ਹਨ ਜੋ ਬਹੁਤ ਘੱਟ ਲੋਕ ਜਾਣਦੇ ਹਨ।

ਤੁਸੀਂ ਅਕਸਰ ਦੱਖਣੀ ਭਾਰਤ ਦੇ ਲੋਕਾਂ ਨੂੰ ਕੇਲੇ ਦੇ ਪੱਤਿਆਂ ‘ਤੇ ਖਾਣਾ ਖਾਂਦੇ ਜਾਂ ਪਰੋਸਦੇ ਹੋਏ ਜਰੂਰ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਕੇਲੇ ਦੇ ਪੱਤਿਆਂ ਦੇ ਅਣ-ਸੁਣੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਖਾਣੇ ਦੇ ਪੋਸ਼ਕ ਤੱਤਾਂ ਵਿੱਚ ਹੁੰਦਾ ਹੈ ਵਾਧਾ- ਜਦੋਂ ਵੀ ਕੇਲੇ ਦੇ ਪੱਤਿਆਂ ‘ਤੇ ਖਾਣਾ ਪਰੋਸਿਆ ਜਾਂਦਾ ਹੈ ਤਾਂ ਕੇਲੇ ਦੇ ਪੱਤਿਆਂ ਦੇ ਪੋਸ਼ਕ ਤੱਤ ਵੀ ਭੋਜਨ ਦੇ ਪੋਸ਼ਕ ਤੱਤਾਂ ਵਿੱਚ ਆਸਾਨੀ ਨਾਲ ਮਿਲ ਕੇ ਪੋਸ਼ਕ ਤੱਤਾਂ ਨੂੰ ਦੁੱਗਣਾ ਕਰ ਦਿੰਦੇ ਹਨ।

ਖੁਸ਼ਬੂ ਹੁੰਦੀ ਹੈ ਮਹੱਤਵਪੂਰਣ- ਜਦੋਂ ਤੁਸੀਂ ਕੇਲੇ ਦੇ ਪੱਤਿਆਂ ‘ਤੇ ਖਾਣਾ ਖਾਂਦੇ ਹੋ ਤਾਂ ਤੁਹਾਨੂੰ ਇੱਕ ਅਲਗ ਤਰ੍ਹਾਂ ਦਾ ਸੁਆਦ ਮਿਲਦਾ ਹੈ ਅਤੇ ਇਸ ਦੀ ਖੁਸ਼ਬੂ ਵੀ ਅਲਗ ਹੁੰਦੀ ਹੈ। ਕੇਲੇ ਦੇ ਪੱਤਿਆਂ ਦੀ ਵੈਕਸ ਕੋਟਿੰਗ ਹੋਣ ਕਾਰਨ ਇਸ ਦਾ ਹਲਕਾ ਪਰ ਅਲਗ ਸੁਆਦ ਹੁੰਦਾ ਹੈ। ਗਰਮ ਖਾਣਾ ਪੱਤਿਆਂ ‘ਤੇ ਰੱਖਣ ਨਾਲ ਇਸ ਦਾ ਵੈਕਸ ਪਿਘਲ ਜਾਂਦਾ ਹੈ ਜੋ ਖਾਣੇ ਨੂੰ ਲਾਭਦਾਇਕ ਬਣਾਉਂਦਾ ਹੈ।

ਨਹੀਂ ਹੁੰਦਾ ਹੈ ਕੈਮੀਕਲ- ਬਰਤਨਾਂ ਨੂੰ ਕਈ ਤਰ੍ਹਾਂ ਦੇ ਸਾਬਣ ਜਾਂ ਚੀਜ਼ਾਂ ਨਾਲ ਧੋਤਾ ਜਾਂਦਾ ਹੈ, ਜਿਸ ਵਿੱਚ ਕੈਮੀਕਲ ਮਿਲਿਆ ਹੁੰਦਾ ਹੈ ਜੋ ਤੁਹਾਡੀ ਸਿਹਤ ਦੇ ਲਈ ਖਤਰਨਾਕ ਹੈ। ਪਰ ਕੇਲੇ ਦੇ ਪੱਤਿਆਂ ਨੂੰ ਸਾਫ ਕਰਨ ਲਈ ਸਾਬਣ ਦੀ ਜਰੂਰਤ ਨਹੀਂ ਹੁੰਦੀ, ਇਹ ਥੋੜ੍ਹੇ ਜਿਹੇ ਪਾਣੀ ਨਾਲ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਜੋ ਤੁਹਾਡੀ ਸਿਹਤ ਲਈ ਸਹੀ ਹੈ।

ਇਮਿਊਨ ਸਿਸਟਮ ਨੂੰ ਮਜਬੂਤ ਬਣਾਉਦਾ ਹੈ- ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਕੇਲੇ ਦੇ ਪੱਤੇ ਬਹੁਤ ਲਾਭਕਾਰੀ ਹੁੰਦੇ ਹਨ। ਕੇਲੇ ਦੇ ਪੱਤਿਆਂ ਵਿੱਚ ਐਲਨਟੋਇਨ ਵਰਗੇ ਤੱਤ ਇਮਿਊਨ ਸਿਸਟਮ ਲਈ ਬਹੁਤ ਲਾਹੇਵੰਦ ਹੁੰਦੇ ਹਨ ਜੋ ਇੱਕ ਐਸਟ੍ਰੀਜੈਂਟ ਦੇ ਰੂਪ ਵਿੱਚ ਕੰਮ ਕਰਦੇ ਹਨ। ਤੁਸੀਂ ਕੇਲੇ ਦੇ ਪੱਤਿਆਂ ਤੋਂ ਤਿਆਰ ਕਾੜ੍ਹੇ ਦਾ ਸੇਵਨ ਕਰਕੇ ਕੁਦਰਤੀ ਰੂਪ ਨਾਲ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਮਜਬੂਤ ਕਰ ਸਕਦੇ ਹੋ।

ਚਮੜੀ ਦੇ ਲਈ ਫਾਇਦੇਮੰਦ- ਕੇਲੇ ਦੇ ਪੱਤਿਆ ਵਿੱਚ ਐਂਟੀਆੱਕਸੀਡੈਂਟ ਹੋਣ ਕਾਰਨ ਇਹ ਚਮੜੀ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ।

ਫ਼ੋੜੇ, ਫਿਨਸੀ ਵਿੱਚ- ਕੇਲੇ ਦੇ ਪੱਤਿਆ ‘ਤੇ ਨਾਰੀਅਲ ਦਾ ਤੇਲ ਲਗਾ ਕੇ ਸਰੀਰ ਦੇ ਫੋੜੇ, ਫਿਨਸੀਆਂ ‘ਤੇ ਲਪੇਟ ਕੇ ਰੱਖਿਆ ਜਾਵੇ ਤਾਂ ਇਹ ਠੀਕ ਹੋ ਜਾਂਦੇ ਹਨ ਅਤੇ ਚਮੜੀ ਦੇ ਹੋਰ ਰੋਗ ਵੀ ਨਹੀਂ ਹੁੰਦੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ