agriculture

ਜਾਣੋ ਕੀ ਹੈ ਮੌਸਮ ਅਨੁਕੂਲ ਖੇਤੀ

ਮੌਸਮ ਵਿੱਚ ਬਦਲਾਅ ਵਿਸ਼ਵ ਵਿੱਚ ਖੇਤੀਬਾੜੀ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਇਸਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਲੋਕਾਂ ਤੇ ਪੈਂਦਾ ਹੈ ਜੋ ਸਾਨੂੰ ਭੋਜਨ ਦਾ ਇੱਕ ਵੱਡਾ ਹਿੱਸਾ ਪ੍ਰਦਾਨ ਕਰਦੇ ਹਨ। ਖੇਤੀਬਾੜੀ ਤੋਂ ਇਲਾਵਾ ਕੋਈ ਵੀ ਖੇਤਰ ਮੌਸਮ ਦੇ ਬਦਲਾਅ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦਾ। ਭੋਜਨ ਸੁਰੱਖਿਆ ਅਤੇ ਰੋਜ਼ੀ ਰੋਟੀ ਲਈ ਕਿਸੇ ਵੀ ਖੇਤਰ ਦਾ ਇੰਨਾ ਯੋਗਦਾਨ ਨਹੀਂ, ਜਿੰਨਾ ਖੇਤੀਬਾੜੀ ਦਾ ਹੈ। ਮੌਸਮ ਬਦਲਾਅ ਤੋਂ ਬਚਣ ਲਈ ਕਿਸਾਨਾਂ ਨੂੰ ਮੌਸਮ ਅਨੁਕੂਲ ਕ੍ਰਿਸ਼ੀ ਨੂੰ ਅਪਣਾਉਣਾ ਚਾਹੀਦਾ ਹੈ।

ਮੌਸਮ ਅਨੁਕੂਲ ਕ੍ਰਿਸ਼ੀ ਕੀ ਹੈ ?

ਇਹ ਕੋਈ ਨਵੀਂ ਤਕਨੀਕ ਨਹੀਂ ਹੈ, ਇਹ ਪੈਦਾਵਾਰ ਦੇ ਤਰੀਕਿਆਂ ਦੀ ਪਹਿਚਾਣ ਕਰਨ ਦਾ ਇੱਕ ਤਰੀਕਾ ਹੈ, ਜੋ ਕਿ ਮੌਸਮੀ ਬਦਲਾਅ ਦੇ ਜ਼ਿੰਮੇਵਾਰ ਹਨ ਤਾਂ ਜੋ ਇਹਨਾਂ ਤਰੀਕਿਆਂ ਦੀ ਮਦਦ ਨਾਲ ਭਵਿੱਖ ਵਿੱਚ ਹੋਣ ਵਾਲੇ ਬਦਲਾਅ ਦਾ ਅਸੀਂ ਉਪਾਅ ਕਰ ਸਕੀਏ। ਮੌਸਮੀ ਬਦਲਾਅ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਕੇ ਅਤੇ ਜ਼ਿਆਦਾ ਪੇੜ ਪੌਦੇ ਲਗਾ ਕੇ, ਗ੍ਰੀਨਹਾਊਸ ਗੈਸਾਂ ਦਾ ਪ੍ਰਭਾਵ ਘੱਟ ਕਰਕੇ ਪੈਦਾਵਾਰ ਅਤੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

ਹੇਠਾਂ ਲਿਖੇ ਤਰੀਕਿਆਂ ਨੂੰ ਆਪਣਾ ਕੇ ਅਸੀਂ ਮੌਸਮ ਅਨੁਕੂਲ ਕ੍ਰਿਸ਼ੀ ਨੂੰ ਅਸਲੀਅਤ ਵਿੱਚ ਬਦਲ ਸਕਦੇ ਹਾਂ:-

1) ਕਿਸਾਨਾਂ ਲਈ ਮੌਸਮ ਅਤੇ ਜਲਵਾਯੂ ਦਾ ਪਹਿਲਾਂ ਹੀ ਅਨੁਮਾਨ ਲਗਾਇਆ ਜਾਵੇ।
2) ਕ੍ਰਿਸ਼ੀ, ਮੌਸਮੀ ਬਦਲਾਅ, ਭੋਜਨ ਸੁਰੱਖਿਆ ਅਤੇ ਜ਼ਮੀਨੀ ਹੱਕ ਵਰਗੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਕ੍ਰਿਸ਼ੀ ਦੇ ਲਈ ਨਿਯਮ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
3) ਮੌਸਮ ਅਨੁਕੂਲ ਕ੍ਰਿਸ਼ੀ ਨੂੰ ਅਪਨਾਉਣ ਵਿੱਚ ਮੱਦਦ ਕਰਨ ਲਈ ਸਥਾਨਕ ਅਦਾਰਿਆਂ ਅਤੇ ਕਿਸਾਨਾਂ ਦੀ ਮੱਦਦ ਕਰਨਾ ਅਤੇ ਉਹਨਾਂ ਦੇ ਸ਼ਕਤੀਕਰਨ ਵਿੱਚ ਮੱਦਦ ਕਰਨੀ ਚਾਹੀਦੀ ਹੈ।
4) ਵਿੱਤੀ ਵਸੀਲੇ ਇਕੱਠੇ ਕਰ ਕੇ ਰੱਖਣਾ ਤਾਂ ਜੋ ਲੋੜ ਪੈਣ ‘ਤੇ ਉਹਨਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ।
5) ਕੁਦਰਤੀ ਸੰਸਾਧਨਾਂ ਦਾ ਸਹੀ ਪ੍ਰਬੰਧ ਕਰਨਾ ਅਤੇ ਮੌਸਮੀ ਵਿਪਤਾਵਾਂ ਦੇ ਪ੍ਰਬੰਧ ਨੂੰ ਵਧਾਉਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ