ਜਿਹੜੇ ਲੋਕਾ ਨੇ ਘਰਾਂ ਵਿੱਚ ਘਰੇਲੂ ਬਗੀਚੀ ਲਗਾਈ ਹੈ ਉਹ ਕੇਲੇ ਦੇ ਛਿਲਕਿਆ ਨੂੰ ਹੁਣ ਖਾਦ ਦੇ ਤੌਰ ਤੇ ਵਰਤਣ। ਕੇਲੇ ਨੂੰ ਖਾਣ ਤੋਂ ਬਾਅਦ ਛਿਲਕਿਆ ਨੂੰ ਸੁੱਟਣ ਦੀ ਜਰੂਰਤ ਨਹੀਂ ਸਗੋਂ ਇਸਨੂੰ ਘਰੇਲੂ ਬਗੀਚੀ ਲਈ ਵਰਤੋਂ। ਕੇਲੇ ਦੇ ਛਿਲਕੇ ਵਿੱਚ ਵੀ ਕਾਫੀ ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਚੰਗੀ ਖਾਦ ਦਾ ਵੀ ਕੰਮ ਕਰਦੇ ਹਨ ਜੋ ਬਗੀਚੇ ਦੇ ਪੌਦਿਆਂ ਨੂੰ ਕਾਫੀ ਪੋਸ਼ਣ ਪ੍ਰਦਾਨ ਕਰਦੇ ਹਨ। ਆਉ ਦੱਸਦੇ ਹਾਂ ਕਿ ਕਿਵੇ ਵਰਤਣੇ ਹਨ ਕੇਲੇ ਦੇ ਛਿਲਕੇ।
1. ਕੇਲੇ ਦੇ ਛਿਲਕਿਆਂ ਨੂੰ ਮਿਕਸੀ ਵਿੱਚ ਪੀਸ ਲਓ ਅਤੇ ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਰੱਖ ਦਿਓ ਜਦ ਇਹ ਠੰਡਾ ਹੋ ਜਾਏ ਤਾਂ ਪੌਦਿਆਂ ਵਿੱਚ ਪਾ ਦਿਓ।
2. ਛਿਲਕਿਆਂ ਨੂੰ ਕੱਟ ਕੇ ਮਿੱਟੀ ਵਿੱਚ ਮਿਲਾ ਦਿਓ। ਕੁਝ ਦਿਨਾਂ ਬਾਅਦ ਇਸ ਨੂੰ ਪੌਦਿਆਂ ਵਿੱਚ ਪਾਓ, ਇਸ ਨਾਲ ਪੌਦੇ ਕਾਫੀ ਵਧੀਆ ਹੋ ਜਾਣਗੇ।
3. ਛਿਲਕਿਆਂ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਰੱਖ ਦਿਓ, 2 ਹਫ਼ਤਿਆਂ ਬਾਅਦ ਜਦੋਂ ਇਹ ਗਲ ਜਾਣ ਉਦੋਂ ਇਸ ਪਾਣੀ ਨੂੰ ਪੌਦਿਆਂ ਵਿੱਚ ਪਾ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ