ਜਾਣੋ ਪੱਤਾ ਰੰਗ ਚਾਰਟ ਦੀ ਵਰਤੋਂ ਦਾ ਸਹੀ ਢੰਗ

ਝੋਨੇ ਦੇ ਖੇਤ ਵਿਚ ਖਾਦਾਂ ਦੀ ਸਹੀ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਾਈਟ੍ਰੋਜਨ ਖਾਦ ਦੀ ਲੋੜ ਜਾਣਨ ਲਈ “ਪੱਤਾ ਰੰਗ ਚਾਰਟ “ਦੀ ਵਰਤੋਂ ਕਰਨ ਦਾ ਢੰਗ:

rang

• ਸ਼ੁਰੂਆਤੀ ਖਾਦ ਦੇ ਤੌਰ ‘ਤੇ 25 ਕਿੱਲੋ ਯੂਰੀਆ ਪ੍ਰਤੀ ਏਕੜ ਵਿੱਚ ਪਾਓ।
• ਪਨੀਰੀ ਲਗਾਉਣ ਤੋਂ 14 ਦਿਨ ਬਾਅਦ ਹਰ 7 ਦਿਨਾਂ ਦੇ ਫਾਸਲੇ ‘ਤੇ ਸਿਰ੍ਹੇ ਤੋਂ ਪੂਰੀ ਤਰ੍ਹਾਂ ਬਾਹਰ ਨਿਕਲੇ ਪਹਿਲੇ ਪੱਤੇ ਦਾ ਰੰਗ ‘ਪੱਤਾ ਰੰਗ ਚਾਰਟ’ ਨਾਲ ਰੰਗ ਮਿਲਾਓ।
• ਜਦੋਂ ਵੀ 10 ਵਿੱਚੋਂ 6 ਜਾਂ ਉਸ ਤੋਂ ਵੱਧ ਪੱਤਿਆਂ ਦਾ ਰੰਗ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿੱਲੋ ਯੂਰੀਆ ਪ੍ਰਤੀ ਏਕੜ ਵਿੱਚ ਪਾਓ।
• ਜੇਕਰ ਪੱਤਿਆਂ ਦਾ ਰੰਗ ਟਿੱਕੀ ਨੰਬਰ 4 ਦੇ ਬਰਾਬਰ ਜਾਂ ਵੱਧ ਹੋਵੇ ਤਾਂ ਯੂਰੀਆ ਨਾ ਪਾਓ।
• ਫੁੱਲ ਨਿਕਲਣ ਤੋਂ ਬਾਅਦ ‘ਪੱਤਾ ਰੰਗ ਚਾਰਟ’ ਦੀ ਵਰਤੋਂ ਨਾ ਕਰੋ ਅਤੇ ਹੋਰ ਯੂਰੀਆ ਵੀ ਨਾ ਪਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ