chicks

ਮੁਰਗੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਵਧਾਨੀਆਂ

ਗਰਮੀਆਂ ਵਿੱਚ ਮੁਰਗੀਆਂ ਦਾ ਖਾਸ ਤੌਰ ‘ਤੇ ਖਿਆਲ ਰੱਖਣਾ ਪੈਂਦਾ ਹੈ, ਕਿਉਂਕਿ ਇਨ੍ਹਾਂ ਦੀ ਚਮੜੀ ਵਿੱਚ ਪਸੀਨੇ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ, ਜਿਸ ਕਾਰਨ ਚਮੜੀ ਤੋਂ ਪਾਣੀ ਦਾ ਵਾਸ਼ਪੀਕਰਨ ਨਹੀਂ ਹੁੰਦਾ।

ਮੁਰਗੀਖਾਨੇ ਦੀ ਬਣਤਰ ਪੂਰਬ ਤੋਂ ਪੱਛਮ ਵੱਲ ਅਤੇ ਹਵਾਦਾਰ ਹੋਣੀ ਚਾਹੀਦੀ ਹੈ।

ਮੁਰਗੀਖਾਨੇ ਦੇ ਆਲੇ-ਦੁਆਲੇ ਛਾਂ ਲਈ ਸਫੈਦੇ, ਪੋਪਲਰ ਆਦਿ ਦੇ ਪੌਦੇ ਲਗਾਓ।

ਮੁਰਗੀਆਂ ਨੂੰ ਲੂ ਤੋਂ ਬਚਾਉਣ ਲਈ ਖਿੜਕੀਆਂ ‘ਤੇ ਬੋਰੀਆਂ ਨੂੰ ਗਿੱਲਾ ਕਰਕੇ ਲਟਕਾ ਦਿਓ, ਪਰ ਧਿਆਨ ਰੱਖੋ ਕਿ ਮੁਰਗੀਖਾਨੇ ਦਾ ਇੱਕ ਤਿਹਾਈ ਹਿੱਸਾ ਖੁੱਲਾ ਰਹਿਣਾ ਚਾਹੀਦਾ ਹੈ।

ਸ਼ੈੱਡਾਂ ਵਿੱਚ ਪਰਾਲੀ ਦੀ ਮੋਟਾਈ ਦੋ ਇੰਚ ਤੋਂ ਵੱਧ ਨਾ ਰੱਖੋ, ਤਾਂ ਕਿ ਗਰਮੀ ਜ਼ਿਆਦਾ ਨਾ ਪੈਦਾ ਹੋਵੇ ਅਤੇ ਪੁਰਾਣੀ ਪਰਾਲੀ ਨੂੰ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਦਲ ਦਿਓ।

ਗਰਮੀਆਂ ਵਿੱਚ ਮੁਰਗੀਆਂ ਜ਼ਿਆਦਾ ਪਾਣੀ ਪੀਂਦੀਆਂ ਹਨ, ਇਸ ਲਈ ਦਿਨ ‘ਚ 4-5 ਵਾਰ ਤਾਜ਼ਾ, ਠੰਡਾ ਅਤੇ ਸਾਫ ਪਾਣੀ ਦਿਓ।

ਗਰਮੀਆਂ ਵਿੱਚ ਮੁਰਗੀਆਂ ਦੀ ਖੁਰਾਕ ਦੀ ਖਪਤ ਵਧਾ ਦੇਣੀ ਚਾਹੀਦੀ ਹੈ ਅਤੇ ਖੁਰਾਕ ਵਿੱਚ 20-30% ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ