rice ear

ਜਾਣੋ ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ ਅਤੇ ਇਸਦੀ ਰੋਕਥਾਮ ਬਾਰੇ

ਇਸ ਕੀੜੇ ਦਾ ਲਾਰਵਾ ਝੁੰਡਾਂ ਵਿੱਚ ਵਿਕਾਸ ਕਰਦਾ ਹੈ, ਜਿਸ ਕਰਕੇ ਇਹਨਾਂ ਨੂੰ ਸੈਨਿਕ ਸੁੰਡੀਆਂ ਵੀ ਕਿਹਾ ਜਾਂਦਾ ਹੈ। ਛੋਟੀਆਂ ਸੁੰਡੀਆਂ ਪੌਦੇ ਦੇ ਪੱਤੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਬੱਲੀਆਂ ਨੂੰ ਮੁੱਢ ਤੋਂ ਕੱਟ ਦਿੰਦੀਆਂ ਹਨ, ਜਿਸ ਕਰਕੇ ਇਹਨਾਂ ਨੂੰ ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ ਕਿਹਾ ਜਾਂਦਾ ਹੈ। ਇਹ ਧੁੱਪ ਵਿੱਚ ਬਾਹਰ ਨਹੀਂ ਨਿਕਲਦੀਆਂ ਅਤੇ ਰਾਤ ਦੇ ਸਮੇਂ ਪੌਦਿਆਂ ‘ਤੇ ਹਮਲਾ ਕਰਦੀਆਂ ਹਨ।

ਰੋਕਥਾਮ:

ਝੋਨੇ ਦੇ ਸਿੱਟੇ ਕੁਤਰਨ ਵਾਲੀ ਸੁੰਡੀ ਦੀ ਰੋਕਥਾਮ ਲਈ, 400 ਮਿ.ਲੀ. ਏਕਾਲਕਸ 25 EC ਜਾਂ 560 ਮਿ.ਲੀ. ਮੋਨੋਕ੍ਰੋਟੋਫੋਸ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ