precaution for milk increase

ਲਵੇਰੀਆਂ ਤੋਂ ਵਧੇਰੇ ਦੁੱਧ ਲੈਣ ਦੇ ਵਰਤੋਂ ਇਹ ਨੁਸਖੇ

ਪਸ਼ੂ ਦਾ ਦੁੱਧ ਵੱਧ ਦੇਣਾ ਸਿੱਧੇ ਤੌਰ ਤੇ ਉਸਦੀ ਖੁਰਾਕ ਤੇ ਸਾਂਭ ਸੰਭਾਲ ‘ਤੇ ਨਿਰਭਰ ਕਰਦਾ ਹੈ । ਇਸ ਲਈ ਸਾਂਭ ਸੰਭਾਲ ਸਬੰਧੀ ਕੁੱਝ ਇਹ ਸੁਝਾਅ ਜ਼ਰੂਰ ਅਪਣਾਉ।

1. ਦੁੱਧ ਦੇ ਰਹੀਆਂ ਗੱਭਣ ਲਵੇਰੀਆਂ ਨੂੰ ਸੂਣ ਤੋਂ ਲੱਗਭੱਗ 2 ਮਹੀਨੇ ਪਹਿਲਾਂ ਦੁੱਧੋ ਜ਼ਰੂਰ ਭਜਾਓ। ਇਸ ਸਮੇਂ ਦੌਰਾਨ ਲੋੜ ਮੁਤਾਬਕ 2-4 ਕਿੱਲੋ ਦਾਣਾ/ਵੰਡ/ਪੇੜਾ ਪਾਓ। ਇਸ ਵੰਡ ਵਿੱਚ 3 ਫੀਸਦ ਵਧੀਆ ਕੁਆਲਿਟੀ ਦਾ ਧਾਤਾਂ ਦਾ ਮਿਸ਼ਰਣ ਜ਼ਰੂਰ ਰਲਿਆ ਹੋਵੇ।

2. ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿੱਲੋ ਕਣਕ ਦਾ ਦਲੀਆ ਜਾਂ ਮੱਕੀ ਦੀਆਂ ਬੱਕਲੀਆਂ ਖੁਆਓ। ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫ਼ਤੇ ‘ਤੇ ਫਰਕ ਨਾਲ ਖੁਆਓ।

3. ਸੂਣ ਤੋਂ ਇੱਕ ਮਹੀਨਾ ਪਹਿਲਾਂ ਹਰ ਲਵੇਰੀ ਨੂੰ ਇੱਕ ਵਾਰੀ ਆਰਗੈਨਿਕ ਜਿੰਕ , ਤਾਂਬਾ ਅਤੇ ਮੈਂਗਨੀਜ਼ ਦਿਓ।

4. ਸੂਣ ਤੋਂ ਤੁਰੰਤ ਬਾਅਦ ਲਵੇਰੀਆਂ ਨੂੰ ਦਲੀਏ ਦੀ ਮਾਤਰਾ ਵਧਾ ਦਿੳ। ਦੁੱਧ ਦੀ ਪੈਦਾਵਾਰ ਚੋਟੀ ਤੇ ਪਹੁੰਚਣ ਤੱਕ ਵੰਡ ਹੋਲੀ ਹੋਲੀ ਵਧਾਉਦੇ ਜਾਓ। ਸੂਣ ਤੋਂ ਬਾਅਦ ਅੱਧਾ ਲੀਟਰ ਇਲੈਕਟ੍ਰੋਲਾਈਟ ਦਾ ਘੋਲ ਪਿਆਉਣ ਨਾਲ ਲਵੇਰੀ ਦੀ ਦੁੱਧ ਦੀ ਪੈਦਾਵਾਰ ਜਲਦੀ ਚੋਟੀ ‘ਤੇ ਪਹੁੰਚ ਜਾਂਦੀ ਹੈ।

5. ਗਰਮੀਆਂ ਵਿੱਚ ਲਵੇਰੀਆਂ ਨੂੰ ਸਿੱਧੀ ਧੁੱਪ ਤੋਂ ਬਚਾਓ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ