ਇਸ ਬੀਮਾਰੀ ਦੇ ਕਰਕੇ ਪਾਣੀ ਦੀ ਸਤਹ ਤੋਂ ਉੱਪਰ ਸਲੇਟੀ ਰੰਗ ਦੀਆਂ ਧਾਰੀਆਂ ਜਿਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ, ਪੱਤੇ ਉੱਪਰ ਪੈ ਜਾਂਦੇ ਹਨ।ਬਾਅਦ ਵਿੱਚ ਇਹ ਧਾਰੀਆਂ ਵੱਧ ਕੇ ਇੱਕ ਦੂਜੇ ਨਾਲ ਮਿਲ ਜਾਂਦੀਆਂ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ। ਮੁਝਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ ਜੇ ਹਮਲਾ ਵਧੇਰਾ ਹੋਵੇ। ਬਿਮਾਰੀ ਵਾਲੀ ਫ਼ਸਲ ਦੀ ਪਰਾਲੀ ਅਤੇ ਮੁੱਢ ਵਗੈਰਾ ਇਕੱਠੇ ਕਰਕੇ ਸਾੜ ਦਿਓ ਤੇ ਨਾਈਟ੍ਰੋਜਨ ਖਾਦ ਦੀ ਵਧੇਰੀ ਵਰਤੋਂ ਨਾ ਕਰੋ। ਵੱਟਾਂ ਨੂੰ ਘਾਹ ਤੋਂ ਰਹਿਤ ਰੱਖੋ।
ਰੋਕਥਾਮ:
ਇਸਦੀ ਰੋਕਥਾਮ ਦੇ ਲਈ ਐਮੀਸਟਾਰ ਟਾਪ 325 ਐਸ ਸੀ ਜਾਂ ਟਿਲਟ /ਬੰਪਰ 25 ਈ ਸੀ ਜਾਂ ਫੋਲੀਕਰ/ ਓਰਿਸ 25 ਈ ਸੀ 200 ਮਿ:ਲੀ; ਜਾਂ ਨਟਿਵੋ 75 ਡਬਲਯੂ ਜੀ 80 ਗ੍ਰਾਮ ਜਾਂ ਬਵਿਸਟਨ 50 ਡਬਲਯੂ ਪੀ 200 ਗ੍ਰਾਮ ਨੂੰ 200 ਲੀਟਰ ਪਾਣੀ ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਪਹਿਲਾ ਛਿੜਕਾਅ ਬੂਟਿਆਂ ਦੇ ਜਾੜ ਮਾਰਨ ਸਮੇਂ ਅਤੇ ਦੂਜਾ ਛਿੜਕਾਅ 15 ਦਿਨ ਦੇ ਫਾਸਲੇ ਤੇ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ