khad

ਜਾਣੋ ਮਟਕਾ ਖਾਦ ਬਣਾਉਣ ਦੀ ਵਿਧੀ ਦੇ ਬਾਰੇ

ਮਟਕਾ ਖਾਦ ਇਹ ਚਮਤਕਾਰੀ ਖਾਦ ਵਧਾਉਂਦੀ ਹੈ ਫ਼ਸਲਾਂ ਦੀ ਪੈਦਾਵਾਰ। ਮਟਕਾ ਖਾਦ ਬਣਾਉਣ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ।

1. ਦੇਸੀ ਗਾਂ ਦਾ 10 ਲੀਟਰ ਗਊ-ਮੂਤਰ, 10 ਕਿੱਲੋ ਤਾਜ਼ਾ ਗੋਬਰ, ਅੱਧਾ ਕਿੱਲੋਗ੍ਰਾਮ ਗੁੜ ਅਤੇ ਅੱਧਾ ਕਿੱਲੋ ਚਣੇ ਦੇ ਵੇਸਣ ਨੂੰ ਮਿਲਾ ਕੇ 1 ਵੱਡੇ ਮਟਕੇ ਵਿੱਚ ਭਰ ਕੇ 5-7 ਦਿਨ ਤੱਕ ਸੜਾਓ, ਇਸ ਨਾਲ ਉੱਤਮ ਜੀਵਾਣੂ ਕਲਚਰ ਤਿਆਰ ਹੁੰਦੇ ਹਨ।

2. ਮਟਕਾ ਖਾਦ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਿਸੇ ਵੀ ਫ਼ਸਲ ਵਿੱਚ ਗਿੱਲਾ ਜਾਂ ਨਮੀ ਯੁਕਤ ਜ਼ਮੀਨ ਵਿੱਚ ਫ਼ਸਲਾਂ ਦੀਆਂ ਲਾਈਨਾਂ ਵਿੱਚ ਚੰਗੀ ਤਰ੍ਹਾਂ ਨਾਲ ਪ੍ਰਤੀ ਏਕੜ ਛਿੜਕਾਅ ਕਰੋ।

3. ਇਸ ਪ੍ਰਕਿਰਿਆ ਨੂੰ ਹਰ 15 ਦਿਨਾਂ ਬਾਅਦ ਦੁਹਰਾਓ। ਇਸ ਤਰ੍ਹਾਂ ਫ਼ਸਲ ਵੀ ਚੰਗੀ ਹੋਵੇਗੀ, ਪੈਦਾਵਾਰ ਵੀ ਵਧੇਗੀ, ਜ਼ਮੀਨ ਵੀ ਸੁਧਰੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਲੋੜ ਨਹੀਂ ਪਵੇਗੀ।

4. ਇਸ ਤਰ੍ਹਾਂ ਨਾਲ ਕਿਸਾਨ ਸਵੈ-ਨਿਰਭਰ ਹੋ ਕੇ ਬਜ਼ਾਰ ਮੁਕਤ ਖੇਤੀ, ਜ਼ਹਿਰ ਮੁਕਤ, ਰਸਾਇਣ ਮੁਕਤ, ਸੁਆਦੀ ਅਤੇ ਪੌਸ਼ਟਿਕ ਫ਼ਸਲ ਤਿਆਰ ਕਰ ਸਕਦਾ ਹੈ।

5. ਇਸ ਮਟਕਾ ਖਾਦ ਸਿੰਚਾਈ ਪਾਣੀ ਦੇ ਨਾਲ ਸਿੱਧੇ ਭੂਮੀ ਅਤੇ ਟਪਕ(ਡ੍ਰਿਪ) ਸਿੰਚਾਈ ਨਾਲ ਵੀ ਦਿੱਤੀ ਜਾ ਸਕਦੀ ਹੈ। ਇੱਕ ਮਟਕਾ ਖਾਦ ਨੂੰ 400 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ ਇਸ ਮਿਸ਼੍ਰਣ ਨੂੰ ਪੌਦੇ ਦੇ ਨੇੜੇ ਜ਼ਮੀਨ ‘ਤੇ ਦੇਣ ਨਾਲ ਨਾਲ ਚੰਗੇ ਨਤੀਜੇ ਮਿਲਦੇ ਹਨ।

6.ਜਦ ਇਸ ਮਿਸ਼੍ਰਣ ਨੂੰ ਸੂਤੀ ਕੱਪੜੇ ਨਾਲ ਛਾਣ ਕੇ ਫ਼ਸਲਾਂ ‘ਤੇ ਛਿੜਕਦੇ ਹਨ ਤਾਂ ਜ਼ਿਆਦਾ ਫੁੱਲ ਜਾਂ ਫਲ਼ ਲੱਗਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ