goats

ਇਸ ਤਰੀਕੇ ਨਾਲ ਵੱਡੇ ਬੱਕਰੀ ਫਾਰਮਾਂ ਵਿੱਚ ਲਗਾਏ ਜਾਂਦੇ ਹਨ ਬੱਕਰੀਆਂ ਦੇ ਪਹਿਚਾਣ ਚਿੰਨ੍ਹ

ਪਸ਼ੂ ਪਾਲਣ ਨਾਲ ਜੁੜੇ ਸਫ਼ਲ ਕਿੱਤੇ ਦੇ ਪਹਿਚਾਣ ਹੈ ਉਸ ਦਾ ਸੁਚੱਜਾ ਰਿਕਾਰਡ ਰੱਖਣਾ। ਇਸ ਤਰ੍ਹਾਂ ਹੀ ਬੱਕਰੀ ਪਾਲਣ ਦੇ ਕਿੱਤੇ ਵਿੱਚ ਛਲਾਰੂਆਂ ਦਾ ਪੂਰਾ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਵੱਗ ਵਿੱਚ ਖੁਰਾਕ ਦਾ ਪ੍ਰਬੰਧ ਰੱਖਣਾ, ਬਿਮਾਰ ਜਾਨਵਰ ਦੀ ਪਹਿਚਾਣ ਕਰਨੀ ਤੇ ਦਵਾਈ ਦੇਣ ਦਾ ਰਿਕਾਰਡ ਤੇ ਬੀਮੇ ਦੀ ਰਾਸ਼ੀ ਹਾਸਿਲ ਕਰਨ ਲਈ ਮਲਕੀਅਤ ਸਾਬਿਤ ਕਰਨ ਲਈ ਛਲਾਰੂਆਂ ਦੇ ਨੰਬਰ ਲਗਾ ਕੇ ਪਹਿਚਾਣ ਚਿੰਨ੍ਹ ਲਗਾਉਣੇ ਬਹੁਤ ਜ਼ਰੂਰੀ ਹੈ।

ਕਿਹੜੇ ਤਰੀਕੇ ਨਾਲ ਲਗਾਏ ਜਾਂਦੇ ਹਨ ਪਹਿਚਾਣ ਚਿੰਨ੍ਹ ?

ਪਹਿਚਾਣ ਨੰਬਰ ਲਗਾਉਣ ਲਈ ਦੋ ਤਰੀਕੇ ਵਰਤੇ ਜਾਂਦੇ ਹਨ:

1. ਟੈਟੂਇੰਗ (ਗੋਦਣਾ)
2. ਟੈਗਿੰਗ

ਕਿਵੇਂ ਕੀਤੀ ਜਾਂਦੀ ਟੈਗਿੰਗ ?

ਇਹ ਤਰੀਕਾ ਅੱਜਕਲ ਬਹੁਤ ਵਰਤਿਆ ਜਾਂਦਾ ਹੈ । ਬਜ਼ਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਟੈਗ ਲਗਾਉਣ ਵਾਲੀਆਂ ਮਸ਼ੀਨਾਂ ਆਉਂਦੀਆਂ ਹਨ । ਇਸ ਤਰੀਕੇ ਵਿੱਚ ਸਭ ਤੋਂ ਪਹਿਲਾਂ ਕੰੰਨ ਨੂੰ ਸਾਫ਼ ਤੇ ਸਪਿਰਟ ਨਾਲ ਕੀਟਾਣੂ ਰਹਿਤ ਕਰਕੇ ਇਸ ਵਿੱਚ ਧਾਤੂ ਜਾਂ ਪਲਾਸਟਿਕ ਦੇ ਟੈਗ ਲਗਾ ਦਿੱਤੇ ਜਾਂਦੇ ਹਨ। ਟੈਗ ਲਗਾਉਦੇ ਸਮੇਂ ਕੰਂਨ ਦੀਆਂ ਵੱਡੀਆਂ ਨਾੜੀਆਂ ਨੂੰ ਬਚਾਉਣਾ ਚਾਹੀਦਾ ਹੈ ।

ਟੈਟੂਇੰਗ ( ਗੋਦਣਾ) – ਇਸ ਤਰੀਕੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨੰਬਰ ਲਗਾਉਣਾ ਹੈ ਉਸ ਨੂੰ ਟੈਟੂਇੰਗ ਮਸ਼ੀਨ ਵਿੱਚ ਜਕੜ ਕੇ ਕਾਗਜ਼ ਉੱਪਰ ਲਗਾ ਕੇ ਨੰਬਰ ਲਗਾ ਕੇ ਦੇਖ ਲਿਆ ਜਾਂਦਾ ਹੈ ਕਿ ਨੰਬਰ ਸਹੀ ਹੈ ਕਿ ਨਹੀ । ਇਸ ਤੋਂ ਬਾਅਦ ਕੰਨ ਦਾ ਅੰਦਰਲਾ ਹਿੱਸਾ ਸਾਫ਼ ਤੇ ਸਪਿਰਟ ਨਾਲ ਕੀਟਾਣੂ ਰਹਿਤ ਕਰ ਲਿਆ ਜਾਂਦਾ ਹੈ, ਫਿਰ ਟੈਟੂਇੰਗ ਮਸ਼ੀਨ ਦੀ ਸਹਾਇਤਾ ਨਾਲ ਕੰਨ ਦੇ ਅੰਦਰਲੇ ਪਾਸੇ ਨੰਬਰ ਉਕਰਾ ਕੇ ਉਸ ਵਿੱਚ ਕਾਲੀ ਛਿਆਹੀ ਭਰ ਦਿੱਤੀ ਜਾਂਦੀ ਹੈ ਜੋ ਕਿ ਕਦੇ ਨਹੀ ਮਿੱਟਦੀ। ਇਸ ਸਮੇਂ ਵੀ ਕੰਨ ਦੀਆਂ ਵੱਡੀਆਂ ਨਾੜੀਆਂ ਨੂੰ ਬਚਾਉਣਾ ਚਾਹੀਦਾ ਹੈ । ਟੈਟੂਇੰਗ ਕਰਨ ਵਾਲੇ ਦਿਨ ਆਸਮਾਨ ਸਾਫ਼ ਹੋਵੇ ਤੇ ਮੀਂਹ ਵਾਲੇ ਦਿਨ ਟੈਟੂਇੰਗ (ਗੋਦਣਾ) ਨਹੀ ਕਰਨੀ ਚਾਹੀਦੀ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ