ਅਸੀਂ ਸਭ ਨੇ ਗਾਂ ਦੇ ਦੁੱਧ, ਮੱਝ ਦੇ ਦੁੱਧ, ਬੱਕਰੀ ਦੇ ਦੁੱਧ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ A1 ਦੁੱਧ ਅਤੇ A2 ਦੁੱਧ ਬਾਰੇ ਜਾਣਦੇ ਹੋ? ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ, ਪਰ ਜ਼ਿਆਦਾਤਰ ਪਸ਼ੂ ਪਾਲਕਾਂ ਨੂੰ A1 ਅਤੇ A2 ਦੁੱਧ ਬਾਰੇ ਪਤਾ ਹੁੰਦਾ ਹੈ।
A1 ਅਤੇ A2 ਦੁੱਧ ਪਿੱਛੇ ਦੇ ਵਿਗਿਆਨ ਬਾਰੇ ਜਾਣਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਦੋ ਵੱਖ-ਵੱਖ ਕਿਸਮ ਦੇ ਗਾਂ ਦੇ ਦੁੱਧ ਦੀ ਗੱਲ ਕਰ ਰਹੇ ਹਾਂ।
ਕਈ ਤਰ੍ਹਾਂ ਦੀ ਰਿਸਰਚ ਅਤੇ ਪਰੀਖਣ ਤੋਂ ਬਾਅਦ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਕਿ ਇਹ ਗਾਂ ਦੀ ਨਸਲ ‘ਤੇ ਨਿਰਭਰ ਕਰਦਾ ਹੈ ਕਿ ਉਸਦਾ ਦੁੱਧ ਸਾਡੀ ਸਿਹਤ ‘ਤੇ ਕੀ ਪ੍ਰਭਾਵ ਪਾਵੇਗਾ ਅਤੇ ਅੱਜ-ਕੱਲ੍ਹ A2 ਦੁੱਧ ਨੂੰ ਨਿਯਮਿਤ ਤੌਰ ‘ਤੇ ਦੁੱਧ ਦਾ ਸਭ ਤੋਂ ਸਿਹਤਮੰਦ ਵਿਕਲਪ ਮੰਨਿਆ ਜਾਂਦਾ ਹੈ।
ਹਾਲਾਂਕਿ ਸਾਰੇ ਵਿਗਿਆਨਕ ਇਸ ਤੱਥ ਨਾਲ ਸਹਿਮਤ ਨਹੀਂ ਹੈ ਕਿ A2 ਦੁੱਧ ਬਿਹਤਰ ਹੈ।
ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ A1 ਅਤੇ A2 ਦੁੱਧ ਬਾਰੇ ਅਤੇ ਇਹ ਨਾਮ ਕਿੱਥੋਂ ਲਿਆ ਗਿਆ ਹੈ।
ਚਲੋ ਜਾਣਦੇ ਹਾਂ A1 ਅਤੇ A2 ਦੇ ਪਿੱਛੇ ਦਾ ਇਤਿਹਾਸ ਵਿਗਿਆਨ…
A2 ਗਾਵਾਂ, ਗਾਂ ਦੀ ਪੁਰਾਣੀ ਨਸਲ ਹੈ, ਇਨ੍ਹਾਂ ਨੂੰ ਅਸੀਂ ਦੇਸੀ ਭਾਰਤੀ ਗਾਂ ਜਾਂ ਅਫਰੀਕਨ ਗਾਂ ਵੀ ਕਹਿ ਸਕਦੇ ਹਾਂ। ਇਹ ਗਾਵਾਂ ਆਪਣੇ ਦੁੱਧ ਵਿੱਚ ਅਮੀਨੋ ਐਸਿਡ(ਪ੍ਰੋਲੀਨ) ਦੇ ਨਾਲ ਇੱਕ ਪ੍ਰੋਟੀਨ ਦਾ ਉਤਪਾਦਨ ਕਰਦੀਆਂ ਹਨ। ਦੂਜੇ ਪਾਸੇ ਗਾਵਾਂ ਦੀਆਂ ਹਾਈਬ੍ਰਿਡ ਨਸਲਾਂ ਵਿੱਚ ਅਮੀਨੋ ਐਸਿਡ ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਲਾਂ ਵਿੱਚ ਜੀਨਸ ਦੇ ਸੰਸ਼ੋਧਣ ਕਾਰਨ ਪ੍ਰੋਲੀਨ, ਹਿਸਟਿਡਾਈਨ (ਜੋ ਪ੍ਰੋਟੀਨ ਦੀ ਹੀ ਇੱਕ ਕਿਸਮ ਹੈ) ਵਿੱਚ ਬਦਲ ਚੁੱਕੀ ਹੈ। ਗਾਵਾਂ ਦੀਆਂ ਇਨ੍ਹਾਂ ਹਾਈਬ੍ਰਿਡ ਨਸਲਾਂ ਨੂੰ A1 ਗਾਵਾਂ – ਹੋਲਿਸਟੀਨ ਫ੍ਰੈਜ਼ੀਅਨ, ਆਇਰਸ਼ਾਇਰ ਆਦਿ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।
ਪ੍ਰੋਲੀਨ ਤੋਂ ਇਲਾਵਾ, ਦੁੱਧ ਵਿੱਚ ਕਈ ਪ੍ਰਕਾਰ ਦੇ ਪ੍ਰੋਟੀਨ ਮੌਜੂਦ ਹੁੰਦੇ ਹਨ ਅਤੇ ਦੁੱਧ ਵਿੱਚ ਪ੍ਰੋਟੀਨ ਦੇ ਸਭ ਤੋਂ ਵੱਡੇ ਸਮੂਹਾਂ ‘ਚ ਇੱਕ ਹੈ – ਕੇਸੀਨ।
ਤੱਥ: ਕੇਸੀਨ ਇਕੱਲਾ ਪ੍ਰੋਟੀਨ ਦੀ ਕੁੱਲ ਮਾਤਰਾ ਦਾ 80% ਪੈਦਾ ਕਰਦਾ ਹੈ।
- A2 ਦੁੱਧ ਦੀ ਪਾਚਣ ਕਿਰਿਆ ਦੌਰਾਨ ਪ੍ਰੋਲੀਨ ਮਜ਼ਬੂਤੀ ਨਾਲ BCM7 ਨਾਲ ਬੋਂਡ ਹੁੰਦਾ ਹੈ, ਜੋ ਕਿ ਇਸਨੂੰ A2 ਗਾਵਾਂ ਦੇ ਦੁੱਧ ਵਿੱਚ ਮਿਕਸ ਹੋਣ ਤੋਂ ਰੋਕਦਾ ਹੈ।
- ਪਰ A1 ਗਾਵਾਂ ਦੇ ਮਾਮਲੇ ਵਿੱਚ ਪ੍ਰੋਲੀਨ ਹਿਸਟਿਡੀਨ ਵਿੱਚ ਬਦਲ ਜਾਂਦਾ ਹੈ ਅਤੇ ਹਿਸਟਿਡੀਨ ਦੇ ਨਾਲ BCM7 ਦਾ ਬੋਂਡ ਕਮਜ਼ੋਰ ਹੁੰਦਾ ਹੈ, ਜਿਸਦੇ ਕਾਰਨ ਇਹ ਆਸਾਨੀ ਨਾਲ ਪਸ਼ੂਆਂ ਦੇ ਪਾਚਣ ਤੰਤਰ ਵਿੱਚ ਮਿਕਸ ਹੋ ਜਾਂਦਾ ਹੈ, ਜੋ ਕਿ ਬਾਅਦ ਵਿੱਚ A1 ਗਾਵਾਂ ਦੇ ਦੁੱਧ ਨਾਲ ਮਿਕਸ ਹੋ ਜਾਂਦਾ ਹੈ।
ਨੋਟ: ਪਾਚਣ ਕਿਰਿਆ ਦੌਰਾਨ ਜਦੋਂ ਕੇਸੀਨ ਟੁੱਟਦਾ ਹੈ, ਤਦ BCM7 ਰਿਲੀਜ਼ ਹੁੰਦਾ ਹੈ।
ਉੱਪਰ ਦੱਸੀ ਗਈ ਥਿਊਰੀ ਨਾਲ ਇਹ ਗੱਲ ਤਾਂ ਸਾਫ਼ ਹੈ ਕਿ BCM7 ਮਨੁੱਖਾਂ ਲਈ ਚੰਗਾ ਨਹੀਂ ਹੁੰਦਾ।
ਪਰ, BCM7 ਹੈ ਕੀ… ?
BCM-7(beta -casomorphin-7) ਇੱਕ ਆੱਪਿਓਈਡ ਪੈੱਪਟਾਈਡ ਹੈ, ਜੋ ਕਿ A1 ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੇ ਪਾਚਣ ਦੌਰਾਨ ਨਿਕਲਦਾ ਹੈ।
BCM-7 ਮਨੁੱਖਾਂ ਲਈ ਹਾਨੀਕਾਰਕ ਕਿਉਂ ਹੈ?
- A1 ਦੁੱਧ ਵਿੱਚ BCM7 ਹੁੰਦਾ ਹੈ, ਜੋ ਕਿ ਮਨੁੱਖਾਂ ਲਈ ਹਾਨੀਕਾਰਕ ਹੈ, ਕਿਉਂਕਿ ਇਹ ਮਨੁੱਖੀ ਸਰੀਰ ਵਿੱਚ ਚੰਗੀ ਤਰ੍ਹਾਂ ਘੁਲ਼ ਨਹੀਂ ਪਾਉਂਦਾ, ਜੋ ਬਾਅਦ ਵਿੱਚ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ।
- ਬਚਪਨ ਦੌਰਾਨ A1 ਦੁੱਧ ਦੀ ਖਪਤ ਕੁੱਝ ਸਿਹਤ ਦੀਆਂ ਸਮੱਸਿਆਵਾਂ ਦੇ ਖਤਰੇ ਨੂੰ ਜਨਮ ਦਿੰਦੀ ਹੈ, ਜਿਵੇਂ ਕਿ ਟਾਈਪ 1 ਡਾਇਬਿਟੀਜ਼, ਦਿਲ ਦੀਆਂ ਬਿਮਾਰੀਆਂ, ਸ਼ਿਸ਼ੂ ਮੌਤ ਸਿੰਡੋਰਮ(Infant Death Syndrome), ਆੱਟਿਜ਼ਮ(Autism) ਮਾਨਸਿਕ ਵਿਕਾਸ ਦੌਰਾਨ ਹੋਣ ਵਾਲਾ ਇੱਕ ਮਾਨਸਿਕ ਰੋਗ ਅਤੇ ਪਾਚਣ ਸਮੱਸਿਆਵਾਂ।
- ਹਾਲਾਂਕਿ ਰਿਸਰਚ ਅਤੇ ਪਰੀਖਣ ਤੋਂ ਬਾਅਦ ਅਜੇ ਵੀ ਇਨ੍ਹਾਂ ਪਰਿਮਾਣਾਂ ਦੀ ਪੁਸ਼ਟੀ ਕਰ ਰਹੇ ਹਨ ਅਤੇ ਸਾਬਿਤ ਹੋਏ ਪ੍ਰਮਾਣਾਂ ਨਾਲ ਵੀ ਕਿਸੇ ਨਤੀਜੇ ‘ਤੇ ਨਹੀਂ ਪਹੁੰਚਿਆ ਗਿਆ।
ਸਾਰ: ਭਾਵੇਂ A2 ਦੁੱਧ ਦੇ ਸਕਾਰਾਤਮਕ ਪਰਿਣਾਮ ਦਿਖਾਉਣ ਵਾਲੀਆਂ ਕਈ ਰਿਪੋਰਟਾਂ ਹਨ, ਪਰ ਤੁਹਾਨੂੰ A1 ਅਤੇ A2 ਦੋਨੋਂ ਤਰ੍ਹਾਂ ਦੇ ਦੁੱਧ ਦਾ ਸੁਆਦ ਲੈਣਾ ਚਾਹੀਦਾ ਹੈ ਅਤੇ ਜੋ ਤੁਹਾਡੇ ਲਈ ਬਿਹਤਰ ਹੈ ਉਸ ਨੂੰ ਚੁਣੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ