pesticide

ਜਾਣੋ ਸਪਰੇ ਕਰਦੇ ਸਮੇ ਕਿਵੇਂ ਦਾ ਹੋਵੇ ਪਹਿਰਾਵਾ

ਕਿਸਾਨ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਆਮ ਤੌਰ ‘ਤੇ ਕੀੜੇਮਾਰ ਦਵਾਈਆਂ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਹਨਾਂ ਦੇ ਇਸਤੇਮਾਲ ਨਾਲ ਵਿਅਕਤੀ ਇਹਨਾਂ ਦੇ ਸੰਪਰਕ ਵਿੱਚ ਆਉਂਦੇ ਹਨ। ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਦੇ ਸਮੇ ਇਹਨਾਂ ਦੇ ਕੁਛ ਅੰਸ਼ ਵਿਅਕਤੀ ਦੇ ਮੂੰਹ, ਨੱਕ ਅਤੇ ਚਮੜੀ ਦ੍ਵਾਰਾ ਸ਼ਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਜਿਸ ਨਾਲ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਿਰ ਦਰਦ, ਚੱਕਰ ਆਉਣਾ, ਉਲਟੀ ਆਉਣਾ, ਭੁੱਖ ਨਾ ਲੱਗਣਾ, ਜ਼ੁਕਾਮ ਆਦਿ। ਇਸ ਤੋਂ ਬਚਾਵ ਲਈ ਕੀੜੇਮਾਰ ਦਵਾਈਆਂ ਦਾ ਸਹੀ ਪ੍ਰਯੋਗ ਬਹੁਤ ਜ਼ਰੂਰੀ ਹੈ ਅਤੇ ਪ੍ਰਯੋਗ ਦੇ ਸਮੇਂ ਬਚਾਵ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਤੇ ਦਵਾਈਆਂ ਦਾ ਮਾੜਾ ਅਸਰ ਨਾ ਰਹੇ। ਜੇਕਰ ਕਿਸਾਨ ਸਪਰੇ ਕਰਦੇ ਸਮੇਂ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਤਾਂ ਓਹਨਾ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ। ਕਿਸਾਨਾਂ ਨੂੰ ਇਹਨਾਂ ਸਮੱਸਿਆਵਾ ਤੋਂ ਬਚਾਉਣ ਲਈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਕ ਅਜਿਹੇ ਪਹਿਰਾਵੇ ਦੀ ਸਿਫ਼ਾਰਿਸ਼ ਕੀਤੀ ਗਈ ਹੈ ਜਿਸ ਨੂੰ ਪਹਿਨ ਕੇ ਕਿਸਾਨ ਸੁਰੱਖਿਆ ਨਾਲ ਸਪਰੇ ਕਰ ਸਕਦੇ ਹਨ।

ਜੈਕਟ ਅਤੇ ਪਜ਼ਾਮਾ :- ਸਪਰੇ ਕਰਨ ਦੇ ਲਈ ਜਲ ਅਵਰੋਧਕ ਕੱਪੜੇ ਦੇ ਜੈਕਟ ਅਤੇ ਪਜ਼ਾਮਾ ਬਣਾਇਆ ਗਿਆ ਹੈ ਜੋ ਪਸੀਨੇ ਨੂੰ ਸੋਖ ਲੈਂਦੇ ਹੈ। ਇਸਦੇ ਅੰਦਰ ਸੂਤੀ ਕੱਪੜੇ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਪਸੀਨੇ ਨੂੰ ਸੋਖ ਲੈਂਦਾ ਹੈ। ਸਰੀਰ ਨੂੰ ਢੱਕਣ ਦੇ ਲਈ ਜੈਕਟ ਦੇ ਅਗਲੇ ਹਿੱਸੇ ਵਿੱਚ ਚੈਨ ਲਾਈ ਗਈ ਹੈ ਅਤੇ ਬਾਹਾਂ ਦੇ ਕਫ਼ ਦੀ ਜਗ੍ਹਾ ਪਲਾਸਟਿਕ ਲਾਈ ਗਈ ਹੈ। ਸਿਰ, ਮੱਥਾ ਅਤੇ ਨੱਕ ਨੂੰ ਢੱਕਣ ਦੇ ਲਈ ਜੈਕਟ ਦੇ ਨਾਲ ਟੋਪੀ ਲਗਾਈ ਗਈ ਹੈ। ਟੋਪੀ ਦੇ ਅਗਲੇ ਸਿਰੇ ਤੇ ਪਲਾਸਟਿਕ ਲਗਾਈ ਗਈ ਹੈ ਤਾ ਜੋ ਉਹ ਬਾਰ ਬਾਰ ਨਾ ਉਤਰੇ।

ਜੈਕਟ ਅਤੇ ਪਜਾਮਾ

ਮਾਸਕ :- ਇਸਦਾ ਇਸਤੇਮਾਲ ਸਪਰੇ ਕਰਨ ਦੇ ਸਮੇਂ ਕੀਤਾ ਜਾਂਦਾ ਹੈ। ਇਸਦੇ ਦੋਨਾਂ ਸਿਰਿਆ ਤੇ ਇਲਾਸਟਿਕ ਲਾਈ ਹੈ ਤਾਂਕਿ ਇਹ ਆਸਾਨੀ ਨਾਲ ਉਤਾਰਿਆ ਅਤੇ ਪਹਿਨਿਆ ਜਾ ਸਕੇ।  ਇਸਦਾ ਆਕਾਰ ਇਸ ਤਰ੍ਹਾਂ ਦਾ ਹੈ ਜੋ ਨੱਕ ਅਤੇ ਮੂੰਹ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਂਦਾ ਹੈ। ਇਸਦੇ ਇਸਤੇਮਾਲ ਨਾਲ 95% ਤੱਕ ਮਿੱਟੀ ਅਤੇ ਰਸਾਇਣ ਦੇ ਵਾਸ਼ਪ ਤੋਂ ਬਚਾਵ ਹੁੰਦਾ ਹੈ।

ਮਾਸਕ

ਚਸ਼ਮਾ :- ਕੀੜੇਮਾਰ ਦਵਾਈ ਦੇ ਇਸਤੇਮਾਲ ਸਮੇਂ ਹਵਾ ਵਿੱਚ ਫੈਲੇ ਹੋਏ ਰਸਾਇਣਾਂ ਦੇ ਕਾਰਨ ਛਿੜਕਾਅ ਕਾਰਨ ਵਾਲਿਆਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਸੋਜ ਆ ਜਾਂਦੀ ਹੈ ਅਤੇ ਕਈ ਵਾਰ ਪਾਣੀ ਵੀ ਵਹਿਣ ਲੱਗ ਜਾਂਦਾ ਹੈ। ਇਹਨਾਂ ਸਮੱਸਿਆਵਾ ਤੋਂ ਬਚਣ ਲਈ ਕਿਸਾਨ ਚਸ਼ਮੇ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਜੋ ਅੱਖਾਂ ਚੰਗੀ ਤਰ੍ਹਾਂ ਨਾਲ ਢਕੀਆਂ ਰਹਿਣ।

ਚਸ਼ਮਾ

ਸੁਰੱਖਿਅਤ ਦਸਤਾਨੇ :-ਸਪਰੇ ਕਰਦੇ ਸਮੇ ਕੀੜੇਮਾਰ ਦੇ ਨੁਕਸਾਨ ਤੋਂ ਬਚਣ ਲਈ ਰਸਾਇਣ ਅਵਰੋਦਕ ਦਸਤਾਨਿਆਂ ਦੇ ਪ੍ਰਯੋਗ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਬੀਜਾਂ ਦੀ ਰਸਾਇਣਿਕ ਸੋਧ ਕਰਨ ਸਮੇਂ ਵੀ ਦਸਤਾਨਿਆਂ ਦਾ ਪ੍ਰਯੋਗ ਕਰੋ।

ਸੁਰੱਖਿਅਤ ਦਸਤਾਨੇ

ਸੁਰੱਖਿਅਤ ਬੂਟ :-ਸਪਰੇ ਕਰਦੇ ਸਮੇਂ ਸੁਰੱਖਿਅਤ ਬੂਟ ਪਹਿਨਣ ਦੀ ਸਿਫਾਰਿਸ਼ ਕੀਤੀ ਗਈ ਹੈ। ਕੱਪੜੇ ਦੇ ਬੂਟਾਂ ਦੇ ਪ੍ਰਯੋਗ ਨਾ ਕਰੋ ਕਿਉਂਕਿ ਇਹ ਰਸਾਇਣ ਨੂੰ ਸੋਖ ਲੈਂਦੇ ਹਨ ਜੋ ਕਿ ਹਾਨੀਕਾਰਕ ਹੁੰਦੇ ਹਨ। ਹਮੇਸ਼ਾ ਰਬੜ ਜਾਂ ਜਾਲ ਅਵਰੋਧਕ ਕੱਪੜੇ ਦੇ ਬਣੇ ਬੂਟਾਂ ਦਾ ਇਸਤੇਮਾਲ ਕਰੋ।

ਸੁਰੱਖਿਅਤ ਬੂਟ

ਇਹ ਸਾਰੇ ਕੱਪੜੇ ਕਿਸਾਨਾਂ ਨੂੰ ਸਪਰੇ ਕਰਦੇ ਸਮੇਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਲਈ ਸਪਰੇ ਕਰਦੇ ਸਮੇਂ ਕਿਸਾਨਾਂ ਲਈ ਸਿਫਾਰਿਸ਼ ਕੀਤਾ ਪਹਿਰਾਵਾ ਹੀ ਵਰਤੋ।

ਇਹਨਾਂ ਕੱਪੜਿਆਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਇਹਨਾਂ ਨੂੰ ਧੋਣ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ:-

  • ਛਿੜਕਾਅ ਦੇ ਤੁਰੰਤ ਬਾਅਦ ਕੱਪੜਿਆਂ ਨੂੰ ਗੁਨਗੁਨੇ ਪਾਣੀ ਨਾਲ ਧੋਵੋ।
  • ਇਹਨਾਂ ਕੱਪੜਿਆਂ ਨੂੰ ਦੂਜਿਆਂ ਕੱਪੜਿਆਂ ਨਾਲੋਂ ਅਲੱਗ ਧੋਵੋ।
  • ਇਹਨਾਂ ਨੂੰ ਭਿਉਂ ਕੇ ਕਦੇ ਨਾ ਰੱਖੋ।
  • ਇਹਨਾਂ ਨੂੰ ਉਲਟਾ ਕਰਕੇ ਧੁੱਪ ‘ਚ ਸੁਕਾਓ।
  • ਦਸਤਾਨੇ, ਬੂਟ ਅਤੇ ਚਸ਼ਮੇ ਨੂੰ ਵੀ ਗੁਨਗੁਨੇ ਪਾਣੀ ਨਾਲ ਵਰਤੋਂ ਤੋਂ ਤੁਰੰਤ ਬਾਅਦ ਧੋ ਲਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ