ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਦੁਕਾਨਾਂ, ਘਰਾਂ, ਢਾਬਿਆਂ ਅਤੇ ਹੋਰ ਆਪਣੇ ਨੇੜੇ ਕਈ ਥਾਵਾਂ ‘ਤੇ ਰੰਗ ਬਰੰਗੇ ਪਲਾਸਟਿਕ ਦੇ ਡਰੰਮ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਅਸਲ ਵਿੱਚ ਇਹ ਪਲਾਸਟਿਕ ਡਰੰਮ ਰਸਾਇਣਿਕ ਸਪਰੇਆਂ ਅਤੇ ਕੀਟਨਾਸ਼ਕ ਦਵਾਈਆਂ ਵਾਲੇ ਹੁੰਦੇ ਹਨ, ਜੋ ਮੁੱਖ ਤੌਰ ‘ਤੇ ਫੈਕਟਰੀਆਂ ਵਿੱਚ ਵਰਤੇ ਜਾਂਦੇ ਹਨ।
ਇਹਨਾਂ ‘ਤੇ ਵਾਰਨਿੰਗ ਵੀ ਲਿਖੀ ਹੋਈ ਹੁੰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਦਾ ਕਾਰਣ ਹੈ ਕਿ ਕਬਾੜ ਦੀਆਂ ਦੁਕਾਨਾਂ ਤੋ ਸਸਤੇ ਮਿਲ ਜਾਂਦੇ ਹਨ। ਕੈਮੀਕਲ ਵਾਲੇ ਹੋਣ ਕਾਰਨ ਇਸ ਵਿੱਚ ਉੱਲੀ ਤੇ ਬੈਕਟੀਰੀਆ ਪੈਦਾ ਹੋ ਜਾਂਦੀ ਹੈ, ਜਿਸ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ । ਇਹ ਬੈਕਟੀਰੀਆ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਹਾਰਮੋਨਜ਼ ਤੇ ਹਮਲਾ ਕਰਦੇ ਹਨ। ਗਰਭਵਰਤੀ ਔਰਤਾਂ ਲਈ ਵੀ ਇਹ ਬਹੁਤ ਖਤਰਨਾਕ ਸਾਬਿਤ ਹੁੰਦੇ ਹਨ। ਸੋ, ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅਜਿਹੇ ਡਰੰਮਾਂ ਦੀ ਵਰਤੋਂ ਬਿਲਕੁੱਲ ਨਾ ਕਰੋ ਤੇ ਹੋਰ ਲੋਕਾਂ ਨੂੰ ਵੀ ਇਹਨਾਂ ਦੀ ਵਰਤੋਂ ਕਰਨ ਤੋਂ ਰੋਕੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ