ਇਸ ਨਾਲ ਬੂਟੇ ਦੀਆਂ ਟਹਿਣੀਆਂ, ਤਣਿਆਂ, ਪੱਤਿਆਂ ਅਤੇ ਟਾਟਾਂ ‘ਤੇ ਧੱਬੇ ਪੈ ਜਾਂਦੇ ਹਨ, ਜੋ ਟਿਮਕਣਿਆਂ ਦੀ ਸ਼ਕਲ ਵਿੱਚ ਹੁੰਦੇ ਹਨ। ਟਾਟਾਂ ਵਿੱਚ ਮੌਜੂਦ ਦਾਣਿਆਂ ‘ਤੇ ਵੀ ਇਸਦਾ ਬੁਰਾ ਅਸਰ ਪੈਂਦਾ ਹੈ।
ਇਸ ਬਿਮਾਰੀ ਦੀ ਸ਼ੁਰੂਆਤ ਆਮ ਤੌਰ ‘ਤੇ ਫਰਵਰੀ ਮਹੀਨੇ ਵਿੱਚ ਹੁੰਦੀ ਹੈ। ਇਸ ਨਾਲ ਫ਼ਸਲ ਝੁਲਸੀ ਹੋਈ ਦਿਖਾਈ ਦਿੰਦੀ ਹੈ ਅਤੇ ਝਾੜ ਬਹੁਤ ਘੱਟ ਜਾਂਦਾ ਹੈ।
ਰੋਕਥਾਮ:
1. ਇਸ ਬਿਮਾਰੀ ਦੀਆਂ ਰੋਧਕ ਕਿਸਮਾਂ ਦੀ ਵਰਤੋਂ ਕਰੋ ਜਿਵੇਂ ਕਿ PBG 7, PBG 5, PBG 1 ਅਤੇ PDG 4 ਆਦਿ।
2. ਰੋਗੀ ਬੂਟਿਆਂ ਨੂੰ ਖੇਤ ਤੋਂ ਬਾਹਰ ਲਿਜਾ ਕੇ ਨਸ਼ਟ ਕਰ ਦਿਓ।
3. ਬਿਜਾਈ ਤੋਂ ਪਹਿਲਾਂ ਬੀਜ ਨੂੰ ਕਪਤਾਨ ਜਾਂ ਬਵਿਸਟਨ 3 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧੋ।
4. ਬਿਮਾਰੀ ਦਾ ਹਮਲਾ ਦਿਖਣ ‘ਤੇ ਪ੍ਰੋਪੀਕੋਨਾਜ਼ੋਲ 25 EC 100 ਮਿ.ਲੀ. ਜਾਂ ਪਲਸਰ 200 ਗ੍ਰਾਮ ਪ੍ਰਤੀ 150 ਲੀਟਰ ਪਾਣੀ ਦੀ ਪ੍ਰਤੀ ਏਕੜ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ