ਜਾਣੋ ਆਂਵਲਾ ਕੈਂਡੀ ਬਣਾਉਣ ਦਾ ਤਰੀਕਾ

ਆਂਵਲਾ ਵਿੱਚ ਅਨੇਕ ਗੁਣ ਪਾਏ ਜਾਂਦੇ ਹਨ। ਇਸ ਵਿੱਚ ‘ਵਿਟਾਮਿਨ ਸੀ’ ਦੀ ਮਾਤਰਾ ਕਾਫ਼ੀ ਹੁੰਦੀ ਹੈ। ਆਂਵਲਾ ਕਿਸੇ ਵੀ ਤਰ੍ਹਾਂ ਖਾਧਾ ਜਾਵੇ, ਇਹ ਸਰੀਰ ਦੇ ਲਈ ਬੇਹੱਦ ਲਾਭਕਾਰੀ ਹੁੰਦਾ ਹੈ। ਆਂਵਲੇ ਨਾਲ ਪਾਚਣ ਸ਼ਕਤੀ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਇਹ ਤੰਦਰੁਸਤ ਰਹਿਣ ਵਿੱਚ ਤੁਹਾਡੀ ਬਹੁਤ ਮੱਦਦ ਕਰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਆਂਵਲਾ ਕੈਂਡੀ ਬਣਾਉਣ ਦਾ ਤਰੀਕਾ:

ਲੋੜੀਂਦੀ ਸਮੱਗਰੀ
• ਆਂਵਲਾ: 1 ਕਿੱਲੋ
• ਖੰਡ: 700 ਗ੍ਰਾਮ

ਵਿਧੀ

• ਇੱਕ ਵੱਡੇ ਬਰਤਨ ਵਿੱਚ ਇੰਨਾ ਪਾਣੀ ਪਾ ਕੇ ਉਬਾਲੋ ਕਿ ਆਂਵਲਾ ਉਸ ਵਿੱਚ ਚੰਗੀ ਤਰ੍ਹਾਂ ਡੁੱਬ ਸਕੇ। ਜਦੋਂ ਪਾਣੀ ਉਬਲਣ ਲੱਗੇ ਤਾਂ ਉਸ ਵਿੱਚ ਆਂਵਲਾ ਪਾ ਕੇ 2 ਮਿੰਟ ਤੱਕ ਉਬਾਲੋ ਅਤੇ ਉਸ ਤੋਂ ਬਾਅਦ ਗੈਸ ਬੰਦ ਕਰਕੇ ਬਰਤਨ ਨੂੰ 5 ਮਿੰਟ ਲਈ ਢੱਕ ਦਿਓ।

• ਸਾਰਾ ਪਾਣੀ ਛਾਣ ਕੇ ਆਂਵਲੇ ਨੂੰ ਅਲੱਗ ਕਰੋ ਅਤੇ ਆਂਵਲੇ ਦੇ ਠੰਡੇ ਹੋਣ ‘ਤੇ ਇਨ੍ਹਾਂ ਨੂੰ ਚਾਕੂ ਨਾਲ ਫਾੜੀਆਂ ਵਿੱਚ ਕੱਟ ਲਓ ਅਤੇ ਗੁਠਲੀਆਂ ਕੱਢ ਦਿਓ।

• ਕੱਟੀਆਂ ਹੋਈਆਂ ਫਾੜੀਆਂ ਨੂੰ ਵੱਡੇ ਬਰਤਨ ਵਿੱਚ ਭਰੋ ਅਤੇ 650 ਗ੍ਰਾਮ ਖੰਡ ਪਾ ਕੇ ਬੰਦ ਕਰ ਦਿਓ। ਬਚੀ ਹੋਈ 50 ਗ੍ਰਾਮ ਖੰਡ ਦਾ ਪਾਊਡਰ ਬਣਾ ਕੇ ਰੱਖੋ।

• ਅਗਲੇ ਦਿਨ ਤੱਕ ਖੰਡ ਦਾ ਸ਼ਰਬਤ ਬਣ ਚੁੱਕਾ ਹੋਵੇਗਾ, ਜਿਸ ਵਿੱਚ ਆਂਵਲੇ ਦੇ ਟੁਕੜੇ ਤੈਰ ਰਹੇ ਹੋਣਗੇ। 2-3 ਦਿਨ ਬਾਅਦ ਆਂਵਲੇ ਦੇ ਟੁਕੜੇ ਸ਼ਰਬਤ ਵਿੱਚ ਤੈਰਨ ਦੀ ਬਜਾਏ ਬਰਤਨ ਦੀ ਸਤਹਿ ‘ਤੇ ਹੇਠਾਂ ਬੈਠ ਜਾਣਗੇ ਅਤੇ ਜੋ ਸ਼ਰਬਤ ਬਚਿਆ ਹੋਵੇਗਾ ਉਸਨੂੰ ਛਾਣ ਕੇ ਅਲੱਗ ਕਰ ਲਓ।

• ਉਸ ਤੋਂ ਬਾਅਦ ਆਂਵਲਿਆਂ ਨੂੰ ਧੁੱਪ ‘ਚ ਸੁਕਾ ਲਓ। ਸੁਕਾਉਣ ਤੋਂ ਬਾਅਦ ਆਂਵਲੇ ਨੂੰ ਖੰਡ ਦੇ ਪਾਊਡਰ ਵਿੱਚ ਮਿਲਾ ਕੇ ਇੱਕ ਕੰਟੇਨਰ ਵਿੱਚ ਰੱਖ ਲਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ