ਇਹਨਾਂ ਕੀਟਾਂ ਦਾ ਲਾਰਵਾ ਪੱਤਿਆਂ ਨੂੰ ਲਪੇਟ ਲੈਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਭੋਜਨ ਬਣਾਉਦਾ ਹੈ । ਇਹ ਕੀਟ ਫਲੀ ਦੇ ਵਿੱਚ ਸੁਰਾਖ ਬਣਾਉਣ ਯੋਗ ਹੁੰਦੇ ਹਨ ਤੇ ਇਹ ਵਿਕਸਿਤ ਦਾਣਿਆਂ ਨੂੰ ਵੀ ਖਾਂਦੇ ਹਨ। ਜੇਕਰ ਇਹ ਕੀਟ ਛੋਟੀ ਫ਼ਸਲ ਤੇ ਹਮਲਾ ਕਰਨ ਤਾਂ ਪੌਦੇ ਮਰ ਵੀ ਜਾਂਦੇ ਹਨ।
ਰੋਕਥਾਮ- ਇਨ੍ਹਾਂ ਕੀਟਾਂ ਦੇ ਹਮਲੇ ਦੀ ਰੋਕਥਾਮ ਲਈ ਫ਼ਸਲ ਤੇ ਤਿੰਨ ਵਾਰ ਸਪਰੇਅ ਕਰੋ।
ਪਹਿਲੀ ਵਾਰ: ਜਦੋਂ ਫ਼ਸਲ ਤੇ ਕੀਟਾਂ ਦਾ ਹਮਲਾ ਹੋਵੇ।
ਦੂਜੀ ਵਾਰ: ਜਦੋਂ ਫ਼ਸਲ ਫੁੱਲ ਕੱਢਣਾ ਸ਼ੁਰੂ ਕਰੇ।
ਤੀਜੀ ਵਾਰ: ਜਦੋਂ ਫ਼ਸਲ ਤੇ ਫਲੀਆਂ ਬਣਨੀਆਂ ਸ਼ੁਰੂ ਹੋਣ।
ਸਪਰੇਅ ਦਾ ਨਾਮ: ਸੁਮੀਸਿਡੀਨ 20 ਈ ਸੀ 100 ਮਿ.ਲੀ. ਜਾਂ ਡੈਸਿਸ 2.8 ਈ ਸੀ 150 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਲੋੜ ਅਨੁਸਾਰ ਇਹਨਾਂ ਵਿੱਚੋ ਕਿਸੇ ਇੱਕ ਸਪਰੇਅ ਨੂੰ ਚੁਣ ਸਕਦੇ ਹੋਂ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ