ਇਸ ਤਰੀਕੇ ਨਾਲ ਅਸੀਂ ਨਿੰਬੂ ਰਸ ਬਣਾ ਸਕਦੇ ਹਾਂ:
ਸਮੱਗਰੀ:
• ਨਿੰਬੂ ਦਾ ਰਸ= 500-750 ਮਿ.ਲੀ.
• ਖੰਡ= 3.5 ਕਿਲੋ
• ਪਾਣੀ= 750 ਮਿ.ਲੀ. ਤੋਂ 1 ਲੀਟਰ
• ਸਿਟ੍ਰਿਕ ਐਸਿਡ =5 ਗ੍ਰਾਮ (1 ਛੋਟਾ ਚਮਚ)
• ਨਿੰਬੂ ਦਾ ਅਰਕ= 2 ਛੋਟੇ ਚਮਚ
• ਖਾਣੇ ਵਾਲਾ ਰੰਗ(ਪੀਲਾ) =0.2 ਗ੍ਰਾਮ ਪ੍ਰਤੀ ਲੀਟਰ ਪਦਾਰਥ
ਵਿਧੀ:
ਪੂਰੀ ਤਰ੍ਹਾਂ ਪੱਕੇ ਹੋਏ ਪਤਲੇ ਛਿਲਕੇ ਵਾਲੇ ਫਲ ਲਓ ਅਤੇ ਉਨ੍ਹਾਂ ਨੂੰ ਧੋ ਲਓ। ਫਲਾਂ ਨੂੰ ਸਟੇਨਲੈੱਸ ਸਟੀਲ ਦੇ ਚਾਕੂ ਨਾਲ ਦੋ ਭਾਗਾਂ ਵਿੱਚ ਕੱਟ ਕੇ ਰੱਸ ਕੱਢੋ। ਰਸ ਨੂੰ ਮਲਮਲ ਦੇ ਕੱਪੜੇ ਨਾਲ ਛਾਣ ਲਓ। ਇੱਕ ਬਰਤਨ ਵਿੱਚ ਚੀਨੀ ਅਤੇ ਪਾਣੀ ਮਿਲਾ ਕੇ ਹਲਕੇ ਸੇਕ ‘ਤੇ ਰੱਖੋ ਅਤੇ ਹਿਲਾਉਂਦੇ ਰਹੋ। ਦੋ-ਤਿੰਨ ਉਬਾਲ ਆਉਣ ‘ਤੇ ਸਿਟ੍ਰਿਕ ਐਸਿਡ ਮਿਲਾਓ ਅਤੇ ਚਾਸ਼ਣੀ ਨੂੰ ਮਲਮਲ ਦੇ ਕੱਪੜੇ ਨਾਲ ਛਾਣ ਲਓ। ਜਦੋਂ ਚਾਸ਼ਣੀ ਠੰਡੀ ਹੋ ਜਾਵੇ ਤਾਂ ਇਸ ਵਿੱਚ ਰਸ ਅਤੇ ਅਰਕ ਮਿਲਾ ਦਿਓ। ਖਾਣੇ ਵਾਲਾ ਰੰਗ ਪਹਿਲਾਂ ਥੋੜ੍ਹੀ ਜਿਹੀ ਸਿਰਪ ‘ਚ ਮਿਲਾ ਲਓ ਅਤੇ ਫਿਰ ਪੂਰੀ ਸਿਰੱਪ ਵਿੱਚ ਮਿਲਾਓ। ਤਿਆਰ ਸਿਰੱਪ ਨੂੰ ਧੋਤੀ ਹੋਈ ਅਤੇ ਕੀਟਾਣੂ-ਰਹਿਤ ਸ਼ੀਸ਼ੇ ਦੀ ਬੋਤਲ ਵਿੱਚ ਭਰੋ। ਬੋਤਲ ਨੂੰ ਢੱਕਣ ਲਾ ਕੇ ਅਤੇ ਸੀਲਬੰਦ ਕਰਕੇ ਸਟੋਰ ਕਰੋ।
ਨਿੰਬੂ ਦੇ ਸਿਰਪ ਦੇ ਫਾਇਦੇ:
ਸਵੇਰ ਦੇ ਸਮੇਂ ਨਿੰਬੂ ਸਿਰਪ ਦਾ ਸੇਵਨ ਕਰਨ ਨਾਲ ਸਰੀਰ ਵਿਟਾਮਿਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੋਖਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ