benefits of soil

ਆਓ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਬਾਰੇ ਜਾਣਦੇ ਹਾਂ

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਮਿੱਟੀ ਦਾ ਖੇਤੀਬੜੀ ਵਿਚ ਕਿ ਮਹੱਤਵ ਹੈ, ਸਾਡੇ ਭੋਜਨ ਤੋਂ ਲੈ ਕੇ ਕੱਪੜਿਆਂ ਤੱਕ ਜੋ ਵੀ ਅਸੀਂ ਉਪਯੋਗ ਕਰਦੇ ਹਾਂ ਸਭ ਦਾ ਮੂਲ ਮਿੱਟੀ ਹੀ ਹੈ, ਤੇ ਆਉ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਬਾਰੇ ਜਾਣਦੇ ਹਾਂ :

1) ਜਲੋੜ੍ਹ ਮਿੱਟੀ:
ਇਸ ਮਿੱਟੀ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਅਤੇ ਫੋਸਫੇਟ, ਹੁਉਮਸ ਅਤੇ ਨਾਈਟਰੋਜਨ ਦੀ ਮਾਤਰਾ ਘੱਟ ਹੁੰਦੀ ਹੈ। ਇਹ ਮਿੱਟੀ ਬਾਗ਼ ਲਗਾਉਣ ਵਾਸਤੇ ਬਹੁਤ ਵਧੀਆ ਮੰਨੀ ਜਾਂਦੀ ਹੈ।

2) ਕਾਲੀ ਮਿੱਟੀ:
ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਇਸ ਮਿੱਟੀ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ ਪਾਰ ਨਾਈਟ੍ਰੋਜਨ ਘੱਟ ਹੁੰਦੀ ਹੈ। ਇਹ ਮਿੱਟੀ ਕਪਾਹ, ਤੰਬਾਕੂ, ਮਿਰਚ, ਤੇਲ ਬੀਜ, ਜਵਾਰ, ਰਾਗੀ, ਮੱਕੀ ਵਰਗੀਆਂ ਫ਼ਸਲਾਂ ਲਈ ਵਧੀਆ ਮੰਨੀ ਜਾਂਦੀ ਹੈ।

3) ਲਾਲ ਮਿੱਟੀ:
ਇਸ ਮਿੱਟੀ ਵਿੱਚ ਕਪਾਹ, ਕਣਕ, ਦਾਲਾਂ, ਤੰਬਾਕੂ, ਜਵਾਰ, ਆਲਸੀ, ਬਾਜਰਾ, ਆਲੂ ਅਤੇ ਫਲਾਂ ਵਾਲੀਆਂ ਫ਼ਸਲਾਂ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਆਯਰਨ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਇਹ ਲਾਲ ਚਨਾ, ਬੰਗਾਲ ਗ੍ਰਾਮ, ਹਰਾ ਚਨਾ, ਮੂੰਗਫਲੀ ਅਤੇ ਅਰੰਡੀ ਦੀ ਫ਼ਸਲ ਲਈ ਵੀ ਉਪਯੁਕਤ ਹੈ।

4) ਲੈਟਰਾਈਟ ਮਿੱਟੀ :
ਲੈਟਰਾਈਟ ਇਕ ਮਿੱਟੀ ਅਤੇ ਚੱਟਾਨ ਦਾ ਪ੍ਰਕਾਰ ਹੈ, ਜਿਸ ਵਿੱਚ ਲੋਹਾ ਅਤੇ ਐਲੂਮੀਨੀਅਮ ਪਾਇਆ ਜਾਂਦਾ ਹੈ ਅਤੇ ਇਸਦਾ ਰੰਗ ਜ਼ਿਆਦਾਤਰ ਲਾਲ ਅਤੇ ਭੂਰਾ ਹੁੰਦਾ ਹੈ, ਇਸ ਵਿਚ ਲੋਹ ਆਕਸਾਈਡ ਜ਼ਿਆਦਾ ਹੁੰਦਾ ਹੈ, ਲੈਟਰਾਈਟ ਮਿੱਟੀ ਘੱਟ ਉਪਜਾਊ ਹੁੰਦੀ ਹੈ ਪਰ ਇਸ ਦੀ ਚੰਗੀ ਤਰ੍ਹਾਂ ਗੁਡਾਈ ਅਤੇ ਸਿੰਜਾਈ ਕੀਤੀ ਜਾਵੇ ਤਾ ਇਸ ਵਿਚ ਚਾਹ, ਕਾਫੀ, ਰਬੜ, ਸਿੰਚਨ, ਨਾਰੀਅਲ ਆਦਿ ਉਗਾਏ ਜਾ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ