ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੰਨੇ ਅਤੇ ਮੂੰਗਫਲੀ ਦੀ ਫ਼ਸਲ ਵਿੱਚ ਲੱਗਣ ਵਾਲੇ ਕੀੜਿਆਂ ਦੇ ਵਿਰੁੱਧ ਅਸਰਦਾਰ ਹਥਿਆਰ ਬਾਰੇ।
• ਚਿੱਟੀ ਸੁੰਡੀ ਗੰਨੇ ਅਤੇ ਮੂੰਗਫਲੀ ਦੀ ਫ਼ਸਲ ਲਈ ਸਭ ਵਿਨਾਸ਼ਕਾਰੀ ਕੀੜੇ ਹਨ। ਇਹ ਕੀੜੇ ਫ਼ਸਲ ਦੀ ਜੜ੍ਹ ਤੋਂ ਸ਼ੁਰੂ ਹੁੰਦੇ ਹਨ । ਇਹ ਕੀੜੇ ਮਿੱਟੀ ਦੇ ਥੱਲੇ ਹੀ ਪੌਦੇ ਦੀਆਂ ਜੜ੍ਹਾਂ ਨੂੰ ਖਾ ਜਾਂਦੇ ਹਨ ਅਤੇ ਅੰਤ ਵਿਚ ਪੌਦਾ ਹੀ ਸੁੱਕ ਜਾਂਦਾ ਹੈ | ਇਹ ਕੀੜੇ ਇੱਕ ਸਾਲ ਤਕ ਜੀਵਿਤ ਰਹਿੰਦੇ ਹਨ।
• ਅਰਿੰਡ ਦਾ ਘੋਲ ਚਿੱਟੀ ਸੁੰਡੀ ਲਈ ਬੇਹਤਰੀਨ ਅਤੇ ਘੱਟ ਖਰਚੇ ਵਾਲਾ ਸਭ ਤੋਂ ਵਧੀਆ ਹਥਿਆਰ ਹੈ। 5 ਲੀਟਰ ਪਾਣੀ ਵਿਚ 5 ਕਿੱਲੋ ਅਰਿੰਡ ਦੇ ਬੀਜ ਦਾ ਚੂਰਾ ਮਿਲਾ ਕੇ ਚੰਗੀ ਤਰਾਂ ਘੋਲ ਲਓ। ਇਸ ਘੋਲ ਨੂੰ 10 ਦਿਨਾਂ ਤੱਕ ਇਕ ਪਲਾਸਟਿਕ ਦੇ ਡਰੰਮ ਵਿਚ ਰੱਖੋ। ਪੰਜ ਲੀਟਰ ਦੀ ਸਮਰੱਥਾ ਵਾਲੇ ਕੁੱਝ ਮਿੱਟੀ ਦੇ ਘੜੇ ਲਓ ਅਤੇ ਉਨਾਂ ਨੂੰ ਖੇਤ ਵਿਚ ਵੱਖ ਵੱਖ ਥਾਵਾਂ ‘ਤੇ ਗਰਦਨ ਤੱਕ ਦੱਬ ਦਿਓ। 11ਵੇਂ ਦਿਨ ਹਰ ਇਕ ਘੜੇ ਵਿਚ 2 ਲਿਟਰ ਘੋਲ ਪਾ ਕੇ ਬਾਕੀ ਨੂੰ ਪਾਣੀ ਨਾਲ ਭਰ ਦਿਓ।
• ਕੀੜੇ ਇਸ ਘੋਲ ਦੀ ਗੰਧ ਵੱਲ ਆਕਰਸ਼ਿਤ ਹੋ ਕੇ ਇਸ ਕੋਲ ਆਉਣਗੇ ਅਤੇ ਘੋਲ ਵਿਚ ਡਿੱਗ ਜਾਣਗੇ। ਮਰੇ ਹੋਏ ਕੀੜੇ ਇਸ ਘੋਲ ਦੇ ਉੱਪਰ ਤੈਰਦੇ ਦਿਖਾਈ ਦੇਣਗੇ। ਇਹ ਘੋਲ ਘੱਟੋ -ਘੱਟ 3 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ।
ਇਕ ਏਕੜ ਜ਼ਮੀਨ ਲਈ ਪੰਜ ਮਿੱਟੀ ਦੇ ਘੜੇ ਕਾਫ਼ੀ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ