ਹਰੀ ਖਾਦ: ਹਰੀ ਖਾਦ ਮਿੱਟੀ ਦਾ ਉਪਜਾਊ-ਪਣ ਵਧਾਉਣ ਦਾ ਇੱਕ ਕੁਦਰਤੀ ਸਾਧਨ ਹੈ, ਜਿਸ ਵਿੱਚ ਹਰੀ ਖਾਦ ਦੀਆਂ ਫਸਲਾਂ ਨੂੰ ਉਗਾ ਕੇ ਫਸਲ ਦੇ ਵਿਕਾਸ ਸਮੇਂ ਵਾਹ ਦੇਣਾ ਚਾਹੀਦਾ ਹੈ। ਇਹ ਹਰੀ ਖਾਦ ਦੀਆਂ ਫ਼ਸਲਾਂ ਗਲ਼-ਸੜ ਕੇ ਕਾਰਬਨਿਕ ਪਦਾਰਥ ਦੇ ਤੌਰ ‘ਤੇ ਮਿੱਟੀ ਵਿੱਚ ਭੌਤਿਕ, ਰਸਾਇਣਿਕ ਅਤੇ ਜੈਵਿਕ ਸੁਧਾਰ ਕਰਦੀ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਹਰੀ ਖਾਦ ਦੇ ਲਾਭ:
• ਮਿੱਟੀ ਵਿੱਚਲੇ ਕਾਰਬਨਿਕ ਤੱਤਾਂ ਵਿੱਚ ਵਾਧਾ
• ਮਿੱਟੀ ਦੀ ਹਾਲਤ ਵਿੱਚ ਸੁਧਾਰ
• ਨਾਈਟ੍ਰੋਜਨ ਸਥਿਰੀਕਰਣ
• ਸੂਖਮ-ਜੀਵਾਂ ਦੀ ਬਿਹਤਰ ਕਿਰਿਆਸ਼ੀਲਤਾ
• ਪੋਸ਼ਕ ਤੱਤਾਂ ਦੀ ਉਪਲੱਬਧਤਾ ਵਿੱਚ ਵਾਧਾ
• ਨਦੀਨਾਂ ਵਿੱਚ ਕਮੀ
• ਮਿੱਟੀ ਅਤੇ ਜਲ ਸੁਰੱਖਿਆ
• ਫ਼ਸਲ ਦੀ ਉਪਜ ਵਿੱਚ ਵਾਧਾ
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ