ਇਹ ਪਾਣੀ ਦੀ ਮਾਤਰਾ ਮਾਪਣ ਵਾਲਾ ਯੰਤਰ ਹੈ, ਜੋ ਜ਼ਮੀਨ ਵਿੱਚਲੇ ਪਾਣੀ ਦੇ ਸਤਰ (ਲੈੱਵਲ) ਦੀ ਜਾਣਕਾਰੀ ਦਿੰਦਾ ਹੈ। ਇਸ ਦੀ ਮਦਦ ਨਾਲ ਫ਼ਸਲ ਦੀ ਸਿੰਚਾਈ ਦਾ ਸਹੀ ਸਮਾਂ ਤੈਅ ਕੀਤਾ ਜਾ ਸਕਦਾ ਹੈ। ਇਸ ਵਿਧੀ ਦੁਆਰਾ ਅਸੀਂ ਝੋਨੇ ਦੀ ਫ਼ਸਲ ਵਿੱਚ ਘੱਟੋ-ਘੱਟ ਦੋ ਸਿੰਚਾਈਆਂ ਦੀ ਬੱਚਤ ਕਰ ਸਕਦੇ ਹਾਂ।
ਵਰਤਣ ਦੀ ਵਿਧੀ:
• ਟੈਂਸ਼ੀਓਮੀਟਰ ਕੱਪ ਨੂੰ ਪਾਣੀ ਨਾਲ ਭਰੀ ਬਾਲਟੀ ਵਿੱਚ ਸਾਰੀ ਰਾਤ ਡੁਬੋ ਕੇ ਰੱਖੋ ਤਾਂ ਜੋ ਅੰਦਰ ਵਾਲੀ ਨਲੀ ਵਿੱਚ ਪਾਣੀ ਦਾ ਸਤਰ ਬਾਲਟੀ ਵਿੱਚਲੇ ਪਾਣੀ ਦੇ ਪੱਧਰ ਦੇ ਬਰਾਬਰ ਹੋ ਜਾਵੇ।
• ਚੁਣੀ ਗਈ ਜਗ੍ਹਾ ‘ਤੇ 20 ਸੈ.ਮੀ.(8 ਇੰਚ) ਡੂੰਘਾ ਅਤੇ ਟੈਂਸ਼ੀਓਮੀਟਰ ਕੱਪ ਜਿੰਨਾ ਚੌੜ੍ਹਾ ਟੋਆ ਪੁੱਟੋ।
• ਟੈਂਸ਼ੀਓਮੀਟਰ ਨੂੰ ਟੋਏ ਵਿੱਚ ਰੱਖੋ ਅਤੇ ਇਸ ਦੇ ਆਲੇ-ਦੁਆਲੇ ਮਿੱਟੀ ਅਤੇ ਪਾਣੀ ਦਾ ਘੋਲ (1:2 ਅਨੁਪਾਤ) ਪਾਓ ਅਤੇ ਟੋਏ ਨੂੰ ਸੁੱਕੀ ਮਿੱਟੀ ਨਾਲ ਭਰ ਦਿਓ।
• ਸਵੇਰ ਦੇ ਸਮੇਂ ਟੈਂਸ਼ੀਓਮੀਟਰ ਵਿੱਚ ਪਾਣੀ ਦਾ ਲੈੱਵਲ(ਪੱਧਰ) ਨੋਟ ਕਰੋ।
• ਜੇਕਰ ਪਾਣੀ ਦਾ ਪੱਧਰ ਹਰੇ ਰੰਗ ਦੀ ਪੱਟੀ ਦੇ ਵਿੱਚ ਹੋਵੇ ਤਾਂ ਸਿੰਚਾਈ ਦੀ ਕੋਈ ਲੋੜ ਨਹੀਂ ਹੈ, ਪਰ ਜੇ ਪਾਣੀ ਹਰੀ ਪੱਟੀ ਦੇ ਅਖੀਰ ਵਿੱਚ ਜਾਂ ਪੀਲੀ ਪੱਟੀ ਵਿੱਚ ਹੋਵੇ ਤਾਂ ਜ਼ਮੀਨ ਨੂੰ ਪਾਣੀ ਲਗਾਓ। ਕਿਸੇ ਵੀ ਹਾਲਤ ਵਿੱਚ ਪਾਣੀ ਦਾ ਪੱਧਰ ਲਾਲ ਪੱਟੀ ਵਿੱਚ ਨਾ ਆਉਣ ਦਿਓ।
• ਖੇਤ ਵਿੱਚ ਸਿੰਚਾਈ ਕਰਨ ਤੋਂ ਬਾਅਦ ਪਾਣੀ ਦਾ ਪੱਧਰ ਫਿਰ ਵੱਧ ਜਾਵੇਗਾ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ