ਹਾੜ੍ਹੀ ਦੀ ਫ਼ਸਲ ਕੱਟਣ ਤੋਂ ਵਾਰੀ ਆਉਂਦੀ ਹੈ, ਸਾਉਣੀ ਦੀ ਫ਼ਸਲ ਉਗਾਉਣ ਦੀ। ਸਾਉਣੀ ਦੀ ਫ਼ਸਲ ਉਗਾਉਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਕਣਕ ਦੀ ਕਟਾਈ ਤੋਂ ਬਾਅਦ ਬਚੇ ਹੋਏ ਨਾੜ ਨੂੰ ਅੱਗ ਨਾ ਲਾਓ, ਸਗੋਂ ਤੂੜੀ ਬਣਾਉਣ ਲਈ ਵਰਤੋ ਜਾਂ ਖੇਤ ਵਿੱਚ ਹੀ ਵਾਹ ਦਿਓ। ਇਹ ਆਉਣ ਵਾਲੀ ਫ਼ਸਲ ਨੂੰ ਉੱਗਣ ਵੇਲੇ ਠੰਡ ਪ੍ਰਦਾਨ ਕਰਦਾ ਹੈ।
2. ਨਵੀਂ ਫ਼ਸਲ ਬੀਜਣ ਤੋਂ ਪਹਿਲਾਂ ਖੇਤ ਦੀ ਚੰਗੀ ਤਰ੍ਹਾਂ ਸਿੰਚਾਈ ਕਰੋ ਅਤੇ ਵਾਹੋ।
3. ਖੇਤ ਨੂੰ ਵਾਹੁਣ ਤੋਂ ਬਾਅਦ ਸੁਹਾਗਾ ਫੇਰੋ ਜਾਂ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ।
4. ਬਿਜਾਈ ਲਈ ਆਧੁਨਿਕ ਮਸ਼ੀਨਾਂ ਅਤੇ ਹਾਈਬ੍ਰਿਡ ਬਿਮਾਰੀ ਰੋਧਕ ਬੀਜਾਂ ਦੀ ਵਰਤੋਂ ਕਰੋ।
5. ਕਣਕ ਤੋਂ ਬਾਅਦ ਤੁਸੀਂ ਮੂੰਗੀ, ਨਰਮਾ, ਝੋਨਾ, ਹਰੀਆਂ ਖਾਦਾਂ ਵਾਲੀਆਂ ਫ਼ਸਲਾਂ ਆਦਿ ਉਗਾ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ