ਜਾਣੋ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਲਈ ਕੁਦਰਤੀ ਢੰਗ

ਚਿੱਟੀ ਮੱਖੀ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ। ਇਸ ਦੇ ਕਾਰਨ ਪੱਤੇ ਮੁੜ ਜਾਂਦੇ ਹਨ। ਇਹ ਹਮੇਸ਼ਾ ਵਰਖਾ ਅਤੇ ਜ਼ਿਆਦਾ ਨਮੀ ਵਾਲੇ ਦਿਨਾਂ ਵਿੱਚ ਫ਼ਸਲ ‘ਤੇ ਹਮਲਾ ਕਰਦੀ ਹੈ। ਇਸ ਦੀ ਰੋਕਥਾਮ ਲਈ ਮੁਸ਼ਕ ਕਪੂਰ 100 ਗ੍ਰਾਮ ਨੂੰ ਹਲਕੇ ਗਰਮ ਪਾਣੀ ਵਿੱਚ ਘੋਲ ਕੇ ਅਤੇ ਫਿਰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

Whitefly-infest

ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਤੁਸੀਂ ਹਿੰਗ 100 ਗ੍ਰਾਮ, ਜੋ ਕਿ ਗੂੰਦ ਦੇ ਰੂਪ ਵਿੱਚ ਹੋਵੇ, ਉਸ ਨੂੰ ਗਰਮ ਪਾਣੀ ਵਿੱਚ ਘੋਲ ਕੇ, ਫਿਰ 100-130 ਲੀਟਰ ਪਾਣੀ ਵਿੱਚ ਮਿਲਾ ਕੇ ਵੀ ਪ੍ਰਤੀ ਏਕੜ ‘ਤੇ ਸਪਰੇਅ ਕਰ ਸਕਦੇ ਹੋ। ਇਨ੍ਹਾਂ ਵਿਧੀਆਂ ਦੁਆਰਾ ਚਿੱਟੀ ਮੱਖੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ