ਜੇਕਰ ਤੁਹਾਡੇ ਘਰ ਦੇ ਬਗ਼ੀਚੇ ਵਿੱਚ ਬਹੁਤ ਸਾਰੀ ਘਾਹ ਉੱਗ ਗਈ ਹੈ ਅਤੇ ਉਸਨੂੰ ਹਰ ਵਾਰ ਕੱਟਣ ਨਾਲ ਵੀ ਕੋਈ ਫਾਇਦਾ ਨਹੀਂ ਕਿਉਂਕਿ ਉਹ ਦੁਬਾਰਾ ਉੱਗ ਆਉਂਦੀ ਹੈ। ਇਸ ਦੌਰਾਨ ਤੁਹਾਨੂੰ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ ਜੋ ਉਸਨੂੰ ਜੜ੍ਹ ਤੋਂ ਹੀ ਖ਼ਤਮ ਕਰ ਦੇਵੇ । ਇਸ ਘਾਹ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਹਨ ਇਹਨਾਂ ਨੂੰ ਖਿੱਚ ਕੇ ਵੀ ਇਹ ਖਤਮ ਨਹੀਂ ਹੁੰਦੀਆਂ ਤੇ ਦੁਬਾਰਾ ਉੱਗ ਆਉਂਦੀਆਂ ਹਨ। ਅੱਜ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕਿ ਕਿਵੇਂ ਕੁਦਰਤੀ ਤਰੀਕੇ ਨਾਲ ਬਗ਼ੀਚੇ ਦੇ ਘਾਹ ਫੂਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।
ਅਖ਼ਬਾਰ : ਤੁਹਾਨੂੰ ਕੁੱਝ ਅਜੀਬ ਲੱਗ ਰਿਹਾ ਹੋਣਾ ਪਰ ਇਹ ਸਹੀ ਹੈ, ਜੇਕਰ ਘਾਹ ਦੇ ਉੱਪਰ ਅਖ਼ਬਾਰ ਨੂੰ ਇਕੱਠਾ ਕਰਕੇ ਮੋਟੀ ਤਹਿ ਬਣਾਕੇ ਰੱਖ ਦਿੱਤਾ ਜਾਵੇ ਤਾਂ ਉਸ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਨਹੀਂ ਹੋਵੇਗਾ ਤੇ ਉਹ ਸੁੱਕ ਜਾਵੇਗੀ।
ਸਿਰਕਾ : ਜੇਕਰ ਸਿਰਕੇ ਦੀ ਵਰਤੋਂ ਘਾਹ ਨੂੰ ਖਤਮ ਕਰਨ ਲਈ ਕੀਤੀ ਜਾਵੇ ਤਾਂ ਘਾਹ ਜੜ੍ਹ ਤੋਂ ਖਤਮ ਹੋ ਜਾਵੇਗੀ। ਇਸ ਦੇ ਲਈ ਇੱਕ ਜੱਗ ਪਾਣੀ ਲਵੋ, ਉਸ ਵਿੱਚ ਇੱਕ ਕੱਪ ਸਿਰਕਾ ਪਾਓ ਅਤੇ ਘਾਹ ਨੂੰ ਪੁੱਟਣ ਤੋਂ ਬਾਅਦ ਉਸ ਜਗ੍ਹਾਂ ਤੇ ਇਸ ਪਾਣੀ ਨੂੰ ਪਾ ਦਿਓ। ਇਸ ਤੋਂ ਬਾਅਦ ਘਾਹ ਨਹੀਂ ਉੱਗੇਗੀ। ਇਸ ਤਰਾਂ ਦੋ ਵਾਰ ਕਰਨ ਨਾਲ ਉਥੋਂ ਖਰਪਤਵਾਰ ਘੱਟ ਜਾਵੇਗੀ।
ਮਿੱਠਾ ਸੋਡਾ : ਘਾਹ ਦੇ ਉੱਪਰ ਮਿੱਠਾ ਸੋਡਾ ਪਾ ਦਿਓ। ਇਸਨੂੰ ਪਾਉਣ ਨਾਲ ਘਾਹ ਝੁਲਸ ਜਾਵੇਗੀ ਅਤੇ ਤੁਹਾਡੇ ਬਗ਼ੀਚੇ ਦੀ ਮਿੱਟੀ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚੇਗਾ। ਗਰਮੀਆਂ ਦੇ ਦਿਨਾਂ ਵਿੱਚ ਉੱਗਣ ਵਾਲੀ ਘਾਹ ਤੇ ਹਮੇਸ਼ਾ ਮਿੱਠਾ ਸੋਡਾ ਛਿੜਕਣਾ ਚਾਹੀਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ