ਸੁਰੰਗੀ ਖੇਤੀ ਤਕਨੀਕ (ਲੋਅ ਟੱਨਲ ਟੈਕਨਾਲੋਜੀ)

ਇਹ ਤਕਨੀਕ ਪਲਾਸਟਿਕ ਟੱਨਲ ਟੈਕਨਾਲੋਜੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਜੋ ਛੋਟੇ ਪੱਧਰ ‘ਤੇ ਗ੍ਰੀਨ-ਹਾਊਸ/ਪੋਲੀਹਾਊਸ ਵਾਂਗ ਕੰਮ ਕਰਦੀ ਹੈ। ਇਸ ਵਿੱਚ ਕਾਰਬਨ-ਡਾਈਅਕਸਾਈਡ ਦੀ ਜ਼ਿਆਦਾ ਮਾਤਰਾ ਜਮ੍ਹਾ ਹੁੰਦੀ ਹੈ, ਜਿਸ ਨਾਲ ਪ੍ਰਕਾਸ਼ ਸ਼ੰਸਲੇਸ਼ਣ ਕਿਰਿਆ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ ਅਤੇ ਸਿੱਟੇ ਵਜੋਂ ਵਧੇਰੇ ਝਾੜ ਮਿਲਦਾ ਹੈ।

fdf

• ਇਸ ਤਕਨੀਕ ਦੀ ਵਰਤੋਂ ਮੁੱਖ ਤੌਰ ‘ਤੇ ਚੰਗੀ ਕੁਆਲਿਟੀ ਦੀ ਪੈਦਾਵਾਰ ਲਈ ਕੀਤੀ ਜਾਂਦੀ ਹੈ। ਇਸ ਵਿੱਚ ਖਾਸ ਕਰਕੇ ਖੀਰੇ, ਤਰਬੂਜ਼, ਕਰੇਲੇ, ਲੌਕੀ, ਖਰਬੂਜ਼ੇ, ਟਿੰਡੇ ਆਦਿ ਜਾਂ ਬੇ-ਮੌਸਮੀ ਸਬਜ਼ੀਆਂ ਦੀ ਖੇਤੀ ਵਧੇਰੇ ਮੁਨਾਫ਼ਾ ਲੈਣ ਲਈ ਕੀਤੀ ਜਾਂਦੀ ਹੈ।
• ਪਲਾਸਟਿਕ ਟੱਨਲ ਵਿੱਚ ਸਬਜ਼ੀਆਂ ਉਗਾਉਣ ਨਾਲ ਇਨ੍ਹਾਂ ਨੂੰ ਤੇਜ਼ ਵਰਖਾ, ਕੋਹਰੇ, ਬਰਫ, ਹਨੇਰੀ ਅਤੇ ਘੱਟ ਜਾਂ ਵੱਧ ਤਾਪਮਾਨ ਤੋਂ ਵੀ ਬਚਾਇਆ ਜਾ ਸਕਦਾ ਹੈ।
• ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ 50 ਮਾਈਕ੍ਰੋਨਸ ਪਲਾਸਟਿਕ ਸ਼ੀਟ ਦੀ ਖਰੀਦ ‘ਤੇ ਸਬਸਿਡੀ ਦਿੱਤੀ ਜਾਂਦੀ ਹੈ। ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਕੇ ਵੀ ਕੇ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ